ਕੰਬੋਡੀਆ ''ਚ ਸਖ਼ਤੀ ਮਗਰੋ ਮੈਡਾਗਾਸਕਰ ਸ਼ਿਫਟ ਹੋਏ ਚੀਨੀ ਸਕੈਮ ਨੈੱਟਵਰਕ! 148 ਚੀਨੀ ਨਾਗਰਿਕ ਡਿਪੋਰਟ

Sunday, Nov 01, 2026 - 01:17 PM (IST)

ਕੰਬੋਡੀਆ ''ਚ ਸਖ਼ਤੀ ਮਗਰੋ ਮੈਡਾਗਾਸਕਰ ਸ਼ਿਫਟ ਹੋਏ ਚੀਨੀ ਸਕੈਮ ਨੈੱਟਵਰਕ! 148 ਚੀਨੀ ਨਾਗਰਿਕ ਡਿਪੋਰਟ

ਇੰਟਰਨੈਸ਼ਨਲ ਡੈਸਕ : ਦੱਖਣ-ਪੂਰਬੀ ਏਸ਼ੀਆ 'ਚ ਕਾਨੂੰਨੀ ਸ਼ਿਕੰਜਾ ਕੱਸੇ ਜਾਣ ਤੋਂ ਬਾਅਦ ਚੀਨ ਤੇ ਮਲੇਸ਼ੀਆ ਨਾਲ ਸਬੰਧਤ ਅਪਰਾਧਿਕ ਗਿਰੋਹਾਂ ਨੇ ਆਪਣੇ ਸਾਈਬਰ ਧੋਖਾਧੜੀ (ਸਕੈਮ) ਅੱਡੇ ਕੰਬੋਡੀਆ ਤੋਂ ਬਦਲ ਕੇ ਮੈਡਾਗਾਸਕਰ ਵਿੱਚ ਸਥਾਪਿਤ ਕਰ ਲਏ ਹਨ। ਮੈਡਾਗਾਸਕਰ ਦੇ ਨਿਆਂ ਮੰਤਰਾਲੇ ਅਤੇ ਅਮਰੀਕੀ ਜਾਂਚ ਏਜੰਸੀਆਂ (DOJ ਅਤੇ FBI) ਵੱਲੋਂ ਅਗਸਤ ਅਤੇ ਸਤੰਬਰ ਮਹੀਨੇ ਦੌਰਾਨ ਕੀਤੀਆਂ ਗਈਆਂ ਸਾਂਝੀਆਂ ਕਾਰਵਾਈਆਂ ਵਿੱਚ ਚੀਨੀਆਂ ਵੱਲੋਂ ਚਲਾਏ ਜਾ ਰਹੇ 13 ਸਕੈਮ ਅੱਡਿਆਂ ਨੂੰ ਤਬਾਹ ਕਰ ਦਿੱਤਾ ਗਿਆ।
ਇਸ ਵੱਡੀ ਕਾਰਵਾਈ ਦੌਰਾਨ 148 ਚੀਨੀ ਨਾਗਰਿਕਾਂ ਨੂੰ ਚੀਨ ਵਾਪਸ ਭੇਜਿਆ (ਡਿਪੋਰਟ ਕੀਤਾ) ਗਿਆ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ, ਇੱਕ ਹੀ ਦਿਨ ਵਿੱਚ ਲਗਭਗ $52 ਮਿਲੀਅਨ (5.2 ਕਰੋੜ ਡਾਲਰ) ਦੀ ਕ੍ਰਿਪਟੋਕਰੰਸੀ ਜ਼ਬਤ ਕੀਤੀ ਗਈ ਅਤੇ 3,200 ਤੋਂ ਵੱਧ ਇਲੈਕਟ੍ਰੋਨਿਕ ਉਪਕਰਣ ਕਬਜ਼ੇ ਵਿੱਚ ਲਏ ਗਏ।
ਉਨ੍ਹਾਂ ਸਾਈਬਰ ਕੇਂਦਰਾਂ ਤੋਂ ਮੁੱਖ ਤੌਰ 'ਤੇ ਰੋਮਾਂਸ ਸਕੈਮ, ਕ੍ਰਿਪਟੋਕਰੰਸੀ ਅਤੇ ਨਿਵੇਸ਼ ਧੋਖਾਧੜੀ ਦੇ ਨੈੱਟਵਰਕ ਚਲਾਏ ਜਾ ਰਹੇ ਸਨ। ਅਧਿਕਾਰੀਆਂ ਅਨੁਸਾਰ, ਇਨ੍ਹਾਂ ਗਿਰੋਹਾਂ ਦਾ ਮੁੱਖ ਨਿਸ਼ਾਨਾ ਅਮਰੀਕਾ, ਕੈਨੇਡਾ ਅਤੇ ਪਾਕਿਸਤਾਨ ਵਰਗੇ ਅੰਗਰੇਜ਼ੀ ਬੋਲਣ ਵਾਲੇ ਦੇਸ਼ ਸਨ।
ਅੰਗਰੇਜ਼ੀ ਬੋਲਣ ਵਾਲੇ ਕਾਮਿਆਂ ਦੀ ਲੋੜ ਨੂੰ ਪੂਰਾ ਕਰਨ ਲਈ ਫੇਸਬੁੱਕ ਰਾਹੀਂ ਕੇਨੀਆ, ਰਵਾਂਡਾ, ਯੂਗਾਂਡਾ ਅਤੇ ਜ਼ਿੰਬਾਬਵੇ ਦੇ ਲਗਭਗ 20 ਨਾਗਰਿਕਾਂ ਨੂੰ ਨੌਕਰੀਆਂ ਦੇ ਝੂਠੇ ਦਾਅਵਿਆਂ ਨਾਲ ਮੈਡਾਗਾਸਕਰ ਬੁਲਾਇਆ ਗਿਆ ਸੀ। ਮੈਡਾਗਾਸਕਰ ਪਹੁੰਚਦਿਆਂ ਹੀ ਮਾਲਕਾਂ ਨੇ ਉਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਧੋਖਾਧੜੀ ਦੇ ਕੰਮਾਂ ਵਿੱਚ ਧੱਕ ਦਿੱਤਾ, ਜਿਸ ਕਾਰਨ ਉਹ ਮਾਨਵ ਤਸਕਰੀ ਦਾ ਸ਼ਿਕਾਰ ਬਣ ਗਏ।
ਤਫ਼ਤੀਸ਼ ਅਨੁਸਾਰ, ਰੋਮਾਂਸ ਸਕੈਮ ਯੋਜਨਾ ਦੇ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਮਲੇਸ਼ੀਆਈ ਨਾਗਰਿਕ ਚੂਈ ਕੋਕ ਵਾ ਵਜੋਂ ਹੋਈ ਹੈ, ਜੋ ਮੈਡਾਗਾਸਕਰ ਦੀ ਰਾਜਧਾਨੀ ਅੰਤਨਾਨਾਰੀਵੋ ਦੇ ਇਵਾਤੋ ਇਲਾਕੇ ਵਿੱਚ ਇੱਕ ਆਲੀਸ਼ਾਨ ਵਿਲਾ ਤੋਂ ਇਹ ਆਪ੍ਰੇਸ਼ਨ ਚਲਾ ਰਿਹਾ ਸੀ। ਪਾਸਪੋਰਟ ਵੀਜ਼ੇ ਤੋਂ ਪਤਾ ਲੱਗਾ ਹੈ ਕਿ ਉਹ 2024 ਵਿੱਚ ਕੰਬੋਡੀਆ ਤੋਂ ਮੈਡਾਗਾਸਕਰ ਆਇਆ ਸੀ। ਕੰਬੋਡੀਆ ਵਿੱਚ ਪੁਲਿਸ ਦੀਆਂ ਕਾਰਵਾਈਆਂ ਅਤੇ ਥਾਈਲੈਂਡ ਨਾਲ ਹੋਏ ਹਥਿਆਰਬੰਦ ਸੰਘਰਸ਼ ਕਾਰਨ ਇਨ੍ਹਾਂ ਅਪਰਾਧਿਕ ਸੰਗਠਨਾਂ ਨੇ ਆਪਣੇ ਅੱਡੇ ਸ਼ਿਫਟ ਕੀਤੇ। ਰਾਜਧਾਨੀ ਵਿੱਚ ਇਨ੍ਹਾਂ ਗਿਰੋਹਾਂ ਨੇ ਸ਼ੁਰੂ ਵਿੱਚ ਗੁਪਤ ਵਿਲਾ ਅਤੇ ਬਾਅਦ ਵਿੱਚ ਪੂਰੇ ਦੇ ਪੂਰੇ ਹੋਟਲ (ਜਿਵੇਂ ਲਾਈਵ ਹੋਟਲ) ਕਿਰਾਏ 'ਤੇ ਲੈਣੇ ਸ਼ੁਰੂ ਕਰ ਦਿੱਤੇ ਸਨ। ਕਾਰਵਾਈ ਦੌਰਾਨ ਇੱਕ ਵੱਡਾ ਸਕੈਂਡਲ ਵੀ ਸਾਹਮਣੇ ਆਇਆ ਹੈ, ਜਦੋਂ ਗ੍ਰਿਫ਼ਤਾਰ ਕੀਤੇ ਗਏ 11 ਚੀਨੀ ਨਾਗਰਿਕ ਜੇਲ੍ਹ ਵਿੱਚੋਂ ਰਹਿਸਮਈ ਢੰਗ ਨਾਲ ਰਿਹਾਅ ਹੋ ਗਏ। ਇਸ ਮਾਮਲੇ ਵਿੱਚ ਮੈਡਾਗਾਸਕਰ ਦੇ ਜੇਲ੍ਹ ਸੇਵਾ ਦੇ ਮੁਖੀ 'ਤੇ ਮਿਲੀਭੁਗਤ ਦੇ ਦੋਸ਼ ਲੱਗੇ ਹਨ।


author

Shubam Kumar

Content Editor

Related News