ਭਵਿੱਖ 'ਚ ਇਟਲੀ ਪੁਲਸ ਵਿਭਾਗ 'ਚ 'ਸੇਏਤਾ' ਨਾਮ ਦੇ ਰੋਬੋਟ ਵੀ ਕਰਨਗੇ ਜਾਸੂਸੀ
Wednesday, Dec 20, 2023 - 03:29 PM (IST)
ਰੋਮ/ਇਟਲੀ (ਦਲਵੀਰ ਕੈਂਥ): ਇਨਸਾਨ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਵਿਗਿਆਨ ਦੇ ਮਾਧਿਅਮ ਰਾਹੀਂ ਹੌਲੀ-ਹੌਲੀ ਇਨਸਾਨਾਂ ਦੀ ਥਾਂ ਕੰਮ ਹੁਣ ਰੋਬੋਟ ਕਰਨਗੇ ਕਿਉਂਕਿ ਆਏ ਦਿਨ ਵਿਗਿਆਨੀਆਂ ਵਲੋਂ ਭਵਿੱਖ ਵਿੱਚ ਕੰਮਾਂ ਨੂੰ ਹੋਰ ਸੌਖਾ ਕਰਨ ਲਈ ਰੋਬੋਟ ਬਣਾਏ ਜਾ ਰਹੇ ਹਨ। ਇਸੇ ਤਰ੍ਹਾਂ ਦੀ ਨਵੀਂ ਤਕਨੀਕ ਹੁਣ ਇਟਲੀ ਦੀ ਰਾਜਧਾਨੀ ਰੋਮ ਦੇ ਕਾਰਾਬਨੇਰੀ ਪੁਲਸ ਵਿਭਾਗ ਨੂੰ ਮਿਲਣ ਜਾ ਰਹੀ ਹੈ, ਜਿਸ ਵਿਚ ਉਸ ਨੂੰ ਕੁੱਤੇ ਦੀ ਸ਼ਕਲ ਦੇ ਬਣੇ ਜਾਸੂਸੀ ਰੋਬੋਟ ਮਿਲਣ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਪੁਲਸ ਕੋਲ ਜਾਸੂਸੀ ਕੁੱਤੇ (ਡੌਗ ਸਕੁਐਡ) ਹੁੰਦੇ ਹਨ ਪਰ ਹੁਣ ਐਮਰਜੈਂਸੀ ਵਿੱਚ ਕੁੱਤੇ ਦੇ ਆਕਾਰ ਦੇ ਬਣੇ ਹੋਏ ਰੋਬੋਟ ਵੀ ਪੁਲਸ ਦੀ ਮਦਦ ਕਰਦੇ ਨਜ਼ਰ ਆਉਣਗੇ। ਜਿਸ ਦੀ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਜ਼ਰੀਏ ਸਾਂਝੀ ਕਰਦਿਆਂ ਦੱਸਿਆ ਗਿਆ ਕਿ 2025 ਵਿੱਚ ਜੁਬਲੀ ਮੌਕੇ ਲੱਖਾਂ ਦੀ ਗਿਣਤੀ ਵਿੱਚ ਲੋਕ ਰਾਜਧਾਨੀ ਰੋਮ ਆਉਣਗੇ। ਇਹਨਾਂ ਰੋਬੋਟ ਕੁੱਤਿਆਂ ਦਾ ਕੰਮ ਹਰ ਤਰ੍ਹਾਂ ਐਮਰਜੈਂਸੀ ਵਿੱਚ ਵਾਹਨਾਂ ਦੀ ਚੈਕਿੰਗ ਤੇ ਅਣਸੁਖਾਵੀਆਂ ਘਟਨਾਵਾਂ ਬਾਰੇ ਜਾਣਕਾਰੀ ਹਾਸਲ ਕਰਨਾ ਹੋਵੇਗਾ। ਆਰਮੀ ਦੇ ਪਰੰਪਰਾਗਤ ਨੀਲੇ ਅਤੇ ਲਾਲ ਰੰਗ ਦੇ ਲਿਵਰ ਨਾਲ ਬਣੇ ਇਸ ਰੋਬੋਟ ਕੁੱਤੇ ਨੂੰ ਸ਼ੁਰੂ ਵਿੱਚ ਰਾਜਧਾਨੀ ਰੋਮ ਦੇ ਬੰਬ ਸਕੁਐਡ ਯੂਨਿਟ ਨੂੰ ਸੌਂਪਿਆ ਜਾਵੇਗਾ। ਇਸਨੂੰ ਟੈਬਲੈੱਟ ਤੋਂ 150 ਮੀਟਰ ਤੱਕ ਰਿਮੋਟਲੀ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਇਹ ਖੁਰਦਰੇ ਭੂਮੀ ਨੂੰ ਵੀ ਨੈਵੀਗੇਟ ਕਰਨ ਯੋਗ ਹੋਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਵੱਲੋਂ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਦਾਅਵਿਆਂ 'ਤੇ PM ਮੋਦੀ ਦੀ ਪਹਿਲੀ ਪ੍ਰਤੀਕਿਰਿਆ
ਇਹ ਖ਼ਤਰਨਾਕ ਸਾੜ-ਫੂਕ ਵਿਰੋਧੀ ਸਰਗਰਮੀਆਂ ਨੂੰ ਅੰਜਾਮ ਦੇਣ ਦੇ ਯੋਗ ਵੀ ਹੋਵੇਗਾ। ਭਾਵ ਸਭ ਤੋਂ ਵੱਧ ਜੋਖਮ ਭਰੇ ਇਲਾਕਿਆ ਵਿੱਚ ਨਿਯੁਕਤ ਕੀਤੇ ਗਏ ਸਿਪਾਹੀਆਂ ਲਈ ਸੁਰੱਖਿਆ ਦੇ ਮਾਪਦੰਡਾਂ ਨੂੰ ਵਧਾਏਗਾ। ਕਾਰਬਿਨਿਏਰੀ ਵਿਭਾਗ ਵੱਲੋਂ ਰੋਬੋਟ ਕੁੱਤੇ 'ਸੇਏਤਾ’ ਦਾ ਸਵਾਗਤ ਕੀਤਾ ਗਿਆ। ਇਸ ਦਾ ਨਾਮ 'ਸੇਏਤਾ ਰੱਖਿਆ ਗਿਆ ਹੈ ਤੇ ਇਸ ਨਵੀਨਤਾਕਾਰੀ ਰੋਬੋਟ ਕੁੱਤੇ ਨੁਮਾਂ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਰੋਬੋਟ ਵਿਸ਼ੇਸ਼ ਸਿਪਾਹੀਆਂ ਦੀ ਥਾਂ 'ਤੇ ਵੀ ਖ਼ਤਰਨਾਕ ਐਂਟੀ-ਸਬੋਟੇਜ ਜਾਸੂਸੀ ਗਤੀਵਿਧੀਆਂ ਨੂੰ ਅੰਜਾਮ ਦੇਣਾ ਸੰਭਵ ਹੋਵੇਗਾ।
ਦੱਸਿਆ ਜਾ ਰਿਹਾ ਹੈ ਕਿ "'ਸੇਏਤਾ” ਵਾਸਤਵ ਵਿੱਚ ਪੌੜੀਆਂ ਦੇ ਉੱਪਰ ਅਤੇ ਹੇਠਾਂ ਜਾ ਸਕਦਾ ਹੈ ਅਤੇ ਸੁਤੰਤਰ ਤੌਰ 'ਤੇ ਦਰਵਾਜ਼ੇ ਖੋਲ੍ਹ ਸਕਦਾ ਹੈ ਅਤੇ ਰੁਕਾਵਟਾਂ ਨੂੰ ਦੂਰ ਕਰ ਸਕਦਾ ਹੈ। ਨਾਲ ਹੀ ਉੱਨਤ ਲੇਜ਼ਰ ਅਤੇ ਥਰਮਲ ਖੋਜ ਪ੍ਰਣਾਲੀਆਂ ਦੁਆਰਾ ਸਥਾਨਾਂ ਦੀ ਚੈਕਿੰਗ ਵੀ ਕਰ ਸਕਦਾ ਹੈ ਅਤੇ ਖ਼ਤਰਿਆਂ ਦੀ ਮੌਜੂਦਗੀ ਨੂੰ ਉਜਾਗਰ ਕਰਨ ਅਤੇ ਖਾਸ ਯੰਤਰਾਂ ਦੇ ਨਾਲ ਵਿਸਫੋਟਕਾਂ ਅਤੇ ਰਸਾਇਣਕ ਅਤੇ ਰੇਡੀਓਲੌਜੀਕਲ ਏਜੰਟਾਂ ਦੇ ਘੱਟੋ-ਘੱਟ ਨਿਸ਼ਾਨਾਂ ਦੀ ਪਛਾਣ ਕਰਨ ਵੀ ਸਹਾਇਤਾ ਪ੍ਰਦਾਨ ਕਰੇਗਾ।ਇਸ ਤੋਂ ਪਹਿਲਾਂ ਵੀ ਰੋਬੋਟ ਨੂੰ ਦੁਨੀਆ ਭਰ ‘ਚ ਕਈ ਕੰਮਾਂ ਲਈ ਵਰਤਿਆ ਜਾਂਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।