ਅਮਰੀਕਾ 'ਚ ਫਿਰ ਬੰਦੂਕ ਹਿੰਸਾ, ਦੋ ਪਾਰਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ, 10 ਲੋਕ ਜ਼ਖ਼ਮੀ ਤੇ ਇਕ ਦੀ ਮੌਤ

Sunday, Jun 05, 2022 - 10:00 AM (IST)

ਅਮਰੀਕਾ 'ਚ ਫਿਰ ਬੰਦੂਕ ਹਿੰਸਾ, ਦੋ ਪਾਰਟੀਆਂ ਨੂੰ ਬਣਾਇਆ ਗਿਆ ਨਿਸ਼ਾਨਾ, 10 ਲੋਕ ਜ਼ਖ਼ਮੀ ਤੇ ਇਕ ਦੀ ਮੌਤ

ਚੈਸਟਰਫੀਲਡ (ਭਾਸ਼ਾ): ਅਮਰੀਕਾ ਵਿਖੇ ਚੈਸਟਰਫੀਲਡ ਦੇ ਰਿਚਮੰਡ ਸ਼ਹਿਰ ਨੇੜੇ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ ਇੱਕ 20 ਸਾਲਾ ਨੌਜਵਾਨ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖਮੀ ਹੋ ਗਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਚੈਸਟਰਫੀਲਡ ਕਾਉਂਟੀ ਪੁਲਸ ਮੇਜਰ ਬ੍ਰੈਡ ਬਜੇਰੋ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਚੈਸਟਰ ਵਿੱਚ ਝਗੜੇ ਦੀਆਂ ਦੋ ਵੱਖ-ਵੱਖ ਘਟਨਾਵਾਂ ਦੀ ਰਿਪੋਰਟ ਮਿਲੀ। ਇਸ ਤੋਂ ਕੁਝ ਸਮਾਂ ਪਹਿਲਾਂ ਸ਼ੁੱਕਰਵਾਰ ਦੇਰ ਰਾਤ ਪੁਲਸ ਨੂੰ ਫ਼ੋਨ 'ਤੇ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਹਾਲਾਂਕਿ ਇਹ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਘਟਨਾ ਵਿੱਚ ਕਈ ਲੋਕਾਂ ਨੇ ਗੋਲੀਆਂ ਚਲਾਈਆਂ ਜਾਂ ਸਿਰਫ਼ ਇੱਕ ਵਿਅਕਤੀ ਨੇ, ਉੱਥੇ ਚਾਰ ਵੱਖ-ਵੱਖ ਬੰਦੂਕਾਂ ਵਿੱਚੋਂ 50 ਤੋਂ ਵੱਧ ਗੋਲੀਆਂ ਬਰਾਮਦ ਕੀਤੀਆਂ ਗਈਆਂ।ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਚਾਰ ਲੋਕ ਗੋਲੀਬਾਰੀ ਕਰ ਰਹੇ ਸਨ।

ਬਾਜਰੋ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਨਹੀਂ ਦੱਸ ਸਕਦਾ ਪਰ ਅਜਿਹਾ ਲਗਦਾ ਹੈ ਕਿ ਘੱਟੋ-ਘੱਟ ਚਾਰ ਵੱਖ-ਵੱਖ ਹਥਿਆਰ ਵਰਤੇ ਗਏ ਸਨ। ਵਿਭਾਗ ਨੇ ਦੱਸਿਆ ਜਦੋਂ ਅਧਿਕਾਰੀ ਘਟਨਾਸਥਲ 'ਤੇ ਪਹੁੰਚੇ ਤਾਂ ਉਹਨਾਂ ਨੇ ਪੀਟਰਸਬਰਗ ਦੇ 20 ਸਾਲਾ ਤਾਬੋਰੀ ਜੇ ਕਾਰਟਰ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ, ਕੁਝ ਦੇਰ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇੱਕ ਨਿਊਜ਼ ਰੀਲੀਜ਼ ਦੇ ਅਨੁਸਾਰ ਘਟਨਾ ਵਿੱਚ ਜ਼ਖਮੀ ਹੋਏ ਪੰਜ ਹੋਰ ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਮੌਕੇ ਤੋਂ ਚਲੇ ਗਏ ਸਨ। ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਦੱਸੀਆਂ ਜਾਂਦੀਆਂ ਹਨ। ਪੁਲਸ ਨੇ ਦੱਸਿਆ ਕਿ ਮੌਕੇ ਤੋਂ ਭੱਜਣ ਵਾਲੇ ਦੋ ਹੋਰ ਲੋਕ ਜ਼ਖਮੀ ਹੋ ਗਏ ਜਦੋਂ ਉਨ੍ਹਾਂ ਨੂੰ ਇੱਕ ਵਾਹਨ ਨੇ ਟੱਕਰ ਮਾਰ ਦਿੱਤੀ। ਜ਼ਖਮੀਆਂ ਦੀ ਉਮਰ 16 ਤੋਂ 21 ਸਾਲ ਦੇ ਵਿਚਕਾਰ ਸੀ ਅਤੇ ਉਹ ਚੈਸਟਰਫੀਲਡ ਜਾਂ ਆਸਪਾਸ ਦੇ ਇਲਾਕਿਆਂ ਤੋਂ ਸਨ। ਬਜੇਰੋ ਨੇ ਦੱਸਿਆ ਕਿ ਪਾਰਟੀ ਵਿੱਚ ਕਰੀਬ 50 ਤੋਂ 100 ਲੋਕ ਸ਼ਾਮਲ ਹੋਏ ਸਨ। ਜਾਂਚ ਜਾਰੀ ਹੈ। ਸ਼ਨੀਵਾਰ ਦੁਪਹਿਰ ਤੱਕ ਸ਼ੱਕੀ ਬਾਰੇ ਕੋਈ ਗ੍ਰਿਫ਼ਤਾਰੀ ਜਾਂ ਜਾਣਕਾਰੀ ਜਾਰੀ ਨਹੀਂ ਮਿਲੀ ਸੀ। ਇਹ ਪਾਰਟੀ ਰਿਚਮੰਡ ਤੋਂ ਕਰੀਬ 24 ਕਿਲੋਮੀਟਰ ਦੱਖਣ ਵਿਚ ਚੈਸਟਰ ਦੇ ਇਕ ਰਿਹਾਇਸ਼ੀ ਇਲਾਕੇ ਵਿਚ ਹੋਈ।

ਪੜ੍ਹੋ ਇਹ ਅਹਿਮ ਖ਼ਬਰ-  ਬਾਈਡੇਨ ਨੇ ਸ਼ਖ਼ਤ ਬੰਦੂਕ ਕਾਨੂੰਨ ਬਣਾਉਣ ਦੀ ਕੀਤੀ ਮੰਗ, ਕਿਹਾ- ਹੋਰ ਕਿੰਨੇ ਕਤਲੇਆਮ ਦੇਖਾਂਗੇ?

ਉੱਥੇ ਸ਼ਿਕਾਗੋ 'ਚ ਇਕ ਨੌਜਵਾਨ 'ਤੇ ਸੁਰੱਖਿਆ ਗਾਰਡ ਅਤੇ ਉਸ ਦੇ ਕੁੱਤੇ ਨੂੰ ਗੋਲੀ ਮਾਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵੀਰਵਾਰ ਨੂੰ ਹੋਈ ਇਸ ਘਟਨਾ 'ਚ ਸੁਰੱਖਿਆ ਗਾਰਡ ਅਤੇ ਉਸ ਦਾ ਕੁੱਤਾ ਦੋਵੇਂ ਜ਼ਖਮੀ ਹੋ ਗਏ ਸਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼ਿਕਾਗੋ ਪੁਲਸ ਵਿਭਾਗ ਨੇ ਕਿਹਾ ਕਿ ਟੈਰਿਅਨ ਜਾਨਸਨ (19) 'ਤੇ ਕਤਲ ਦੀ ਕੋਸ਼ਿਸ਼, ਹਥਿਆਰਬੰਦ ਲੁੱਟ ਦੀ ਕੋਸ਼ਿਸ਼ ਅਤੇ ਜਾਨਵਰਾਂ ਨਾਲ ਬੇਰਹਿਮੀ ਦੇ ਦੋਸ਼ ਲਗਾਏ ਗਏ ਸਨ। ਵਿਭਾਗ ਨੇ ਕਿਹਾ ਕਿ ਜਾਨਸਨ ਸ਼ਨੀਵਾਰ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News