ਯੂਕ੍ਰੇਨ 'ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਦੋ ਬ੍ਰਿਟਿਸ਼ ਨਾਗਰਿਕਾਂ ਦੀ ਮੌਤ

Wednesday, Jan 25, 2023 - 10:43 AM (IST)

ਯੂਕ੍ਰੇਨ 'ਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਦੋ ਬ੍ਰਿਟਿਸ਼ ਨਾਗਰਿਕਾਂ ਦੀ ਮੌਤ

ਕੀਵ (ਬਿਊਰੋ): ਯੁੱਧਗ੍ਰਸਤ ਯੂਕ੍ਰੇਨ ਵਿੱਚ ਦੋ ਬ੍ਰਿਟਿਸ਼ ਨਾਗਰਿਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋਵੇਂ ਬ੍ਰਿਟਿਸ਼ ਨਾਗਰਿਕ ਵਾਲੰਟੀਅਰਾਂ ਵਜੋਂ ਯੂਕ੍ਰੇਨ ਵਿੱਚ ਸਨ ਅਤੇ ਲੋਕਾਂ ਦੀ ਮਦਦ ਕਰ ਰਹੇ ਸਨ। ਇਕ ਬਜ਼ੁਰਗ ਔਰਤ ਦੀ ਜਾਨ ਬਚਾਉਂਦੇ ਹੋਏ ਦੋਵੇਂ ਆਪਣੀ ਜਾਨ ਗੁਆ​ ਬੈਠੇ।ਯੂਕ੍ਰੇਨ ਵਿੱਚ ਮਾਰੇ ਗਏ ਬ੍ਰਿਟਿਸ਼ ਨਾਗਰਿਕਾਂ ਦੀ ਪਛਾਣ ਕ੍ਰਿਸ ਪੈਰੀ (28) ਅਤੇ ਐਂਡਰਿਊ ਬੈਗਸ਼ਾ (47) ਵਜੋਂ ਹੋਈ ਹੈ। ਦੋਨਾਂ ਦੀ ਮੌਤ ਯੂਕ੍ਰੇਨ ਦੇ ਸ਼ਹਿਰ ਸੋਲੇਡਰ ਵਿੱਚ ਹੋਈ, ਜਦੋਂ ਸੋਲੇਡਰ ਤੋਂ ਇੱਕ ਬਜ਼ੁਰਗ ਔਰਤ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਂਦੇ ਹੋਏ ਉਹਨਾਂ ਦੀ ਕਾਰ ਧਮਾਕੇ ਦੀ ਸ਼ਿਕਾਰ ਹੋ ਗਈ। 

ਐਂਡਰਿਊ ਬੈਗਸ਼ਾ ਇੱਕ ਜੈਨੇਟਿਕ ਖੋਜ ਵਿਗਿਆਨੀ ਸੀ ਅਤੇ ਯੂਕ੍ਰੇਨ ਵਿੱਚ ਰਹਿ ਕੇ ਸਵੈ-ਇੱਛਾ ਨਾਲ ਲੋਕਾਂ ਦੀ ਮਦਦ ਕਰ ਰਿਹਾ ਸੀ। ਬੈਗਸ਼ਾ ਪਿਛਲੇ ਸਾਲ ਅਪ੍ਰੈਲ ਤੋਂ ਯੂਕ੍ਰੇਨ ਵਿੱਚ ਮੌਜੂਦ ਸੀ। ਬੈਗਸ਼ਾ ਦਾ ਪਰਿਵਾਰ ਫਿਲਹਾਲ ਨਿਊਜ਼ੀਲੈਂਡ 'ਚ ਰਹਿੰਦਾ ਹੈ ਅਤੇ ਉਨ੍ਹਾਂ ਦੀ ਲਾਸ਼ ਨੂੰ ਵੀ ਨਿਊਜ਼ੀਲੈਂਡ ਭੇਜਿਆ ਜਾਵੇਗਾ। ਬੈਗਸ਼ਾ ਦੇ ਪਰਿਵਾਰ ਨੇ ਇਕ ਬਿਆਨ ਜਾਰੀ ਕਰਕੇ ਸਾਰੇ ਦੇਸ਼ਾਂ ਨੂੰ ਯੂਕ੍ਰੇਨ ਯੁੱਧ ਨੂੰ ਰੋਕਣ ਅਤੇ ਯੂਕ੍ਰੇਨ ਨੂੰ ਆਪਣੀ ਜ਼ਮੀਨ ਨੂੰ ਹਮਲਾਵਰ ਤੋਂ ਛੁਟਕਾਰਾ ਦਿਵਾਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ।

ੜ੍ਹੋ ਇਹ ਅਹਿਮ ਖ਼ਬਰ- ਯੂਕ੍ਰੇਨ ਦੇ ਸੀਨੀਅਰ ਅਧਿਕਾਰੀਆਂ ਨੇ ਭ੍ਰਿਸ਼ਟਾਚਾਰ 'ਤੇ ਕਾਰਵਾਈ ਦੌਰਾਨ ਦਿੱਤੇ ਅਸਤੀਫੇ 

ਉੱਥੇ ਕ੍ਰਿਸ ਪੈਰੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਇੱਕ ਸਾਫਟਵੇਅਰ ਇੰਜੀਨੀਅਰ ਸੀ ਅਤੇ ਦੁਨੀਆ ਦੀ ਯਾਤਰਾ ਕਰਨਾ ਚਾਹੁੰਦਾ ਸੀ। ਪੈਰੀ ਪਿਛਲੇ ਸਾਲ ਮਾਰਚ ਵਿੱਚ ਯੂਕ੍ਰੇਨ ਗਿਆ ਸੀ। ਇਸ ਤੋਂ ਬਾਅਦ ਹੀ ਰੂਸ ਨੇ ਯੂਕ੍ਰੇਨ 'ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪੈਰੀ ਨੇ ਯੂਕ੍ਰੇਨ 'ਚ ਰਹਿ ਕੇ ਸਥਾਨਕ ਲੋਕਾਂ ਦੀ ਮਦਦ ਕੀਤੀ। ਇਸ ਦੌਰਾਨ ਉਸ ਨੇ 400 ਤੋਂ ਵੱਧ ਲੋਕਾਂ ਅਤੇ ਅਵਾਰਾ ਪਸ਼ੂਆਂ ਦੀ ਜਾਨ ਬਚਾਈ।ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਰੂਸ ਯੂਕ੍ਰੇਨ ਦੇ ਸੋਲੇਡਰ ਸ਼ਹਿਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੰਮ 'ਚ ਰੂਸ ਦਾ ਖੌਫਨਾਕ ਵੈਗਨਰ ਗਰੁੱਪ ਰੂਸੀ ਫ਼ੌਜ ਦੀ ਮਦਦ ਕਰ ਰਿਹਾ ਹੈ। ਇਹ ਵੈਗਨਰ ਗਰੁੱਪ ਹੀ ਸੀ, ਜਿਸ ਨੇ ਮਾਰੇ ਗਏ ਦੋ ਬ੍ਰਿਟਿਸ਼ ਨਾਗਰਿਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ ਅਤੇ ਦੱਸਿਆ ਸੀ ਕਿ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News