ਇਸ ਦੇਸ਼ ''ਚ ਪੱਤਰਕਾਰਾਂ ਨੂੰ ਮਿਲੇ ਗੱਫੇ ਭਰ-ਭਰ ਕੇ ਇਨਾਮ, ਖੁਸ਼ੀ ਨਾਲ ਖਿੜੇ ਚਿਹਰੇ

07/23/2017 10:30:25 AM

ਅਜ਼ਰਬੈਜਾਨ— ਇੱਥੋਂ ਦੀ ਸਰਕਾਰ ਨੇ 255 ਪੱਤਰਕਾਰਾਂ ਨੂੰ 22 ਜੁਲਾਈ ਦੇ ਦਿਨ 'ਪ੍ਰੈੱਸ ਦਿਵਸ' ਦੇ ਮੌਕੇ ਮੁਫਤ ਫਲੈਟ ਦਿੱਤੇ। ਅਜ਼ਰਬੈਜਾਨ ਦੀਆਂ ਅਖਬਾਰਾਂ 'ਚ ਇਹ ਗੱਲਾਂ ਸੁਰਖੀਆਂ ਬਣੀਆਂ। ਇੱਥੇ 1875 'ਚ ਪਹਿਲੀ ਵਾਰ ਅਜ਼ਰਬੈਜਾਨੀ ਭਾਸ਼ਾ 'ਚ ਅਕਿੰਚੀ ਨਾਂ ਦਾ ਅਖਬਾਰ ਛਪਿਆ ਸੀ ਅਤੇ ਇਸ ਦਿਨ ਨੂੰ ਪ੍ਰੈੱਸ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ। ਇੱਥੋਂ ਦੇ ਸਾਬਕਾ ਰਾਸ਼ਟਰਪਤੀ ਹੈਦਾਰ ਅਲੀਯੇਬ ਨੇ 2010 'ਚ ਇਸ ਨੂੰ ਹਰ ਸਾਲ ਮਨਾਉਣਾ ਸ਼ੁਰੂ ਕਰ ਦਿੱਤਾ। ਇਸ ਸਾਲ ਉਨ੍ਹਾਂ ਦੇ ਉੱਤਰਾਧਿਕਾਰੀ ਅਤੇ ਪੁੱਤਰ ਇਲਹਾਮ ਅਲੀਯੇਬ ਨੇ ਮੁਫਤ ਫਲੈਟ ਦੇ ਨਾਲ ਹੀ ਪ੍ਰੈੱਸ ਦਾ ਵਿਕਾਸ ਅਤੇ ਪੱਤਰਾਕਾਰਾਂ ਲਈ ਫਲੈਟਸ ਦੇ ਇਕ ਹੋਰ ਬਲਾਕ ਬਣਾਉਣ ਲਈ ਫੰਡ ਦੇਣ ਦਾ ਐਲਾਨ ਕੀਤਾ ਹੈ। 

PunjabKesari
ਬਾਕੂ ਦੇ ਬਾਹਰੀ ਇਲਾਕੇ 'ਚ ਇਸ ਇਕ ਕਮਰੇ ਦੇ ਫਲੈਟ ਦੀ ਔਸਤ ਲਾਗਤ 84,300 ਮਨਤ(ਸਥਾਨਕ ਕਰੰਸੀ) ਭਾਵ ਲਗਭਗ 32 ਲੱਖ ਭਾਰਤੀ ਰੁਪਏ ਹੈ ਜਦ ਕਿ ਉੱਥੇ ਔਸਤ ਤਨਖਾਹ 500 ਮਨਤ ਭਾਵ 19,124 ਰੁਪਏ ਪ੍ਰਤੀ ਮਹੀਨਾ ਮਿਲਦਾ ਹੈ। ਸਰਕਾਰ ਨੇ 2013 'ਚ ਹੀ ਇਨ੍ਹਾਂ ਫਲੈਟਾਂ ਦੇ ਨਿਰਮਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ।  2017 ਦੇ ਵਰਲਡ ਪ੍ਰੈੱਸ ਫਰੀਡਮ ਇਡੈਕਸ 'ਚ ਅਜ਼ਰਬੈਜਾਨ 180 ਦੇਸ਼ਾਂ ਵਿਚ 162ਵੇਂ ਨੰਬਰ 'ਤੇ ਹੈ।


Related News