ਅਮਰੀਕਾ ''ਚ ਅਫਗਾਨ ਡਿਪਲੋਮੈਟ ਬਿਨਾਂ ਤਨਖਾਹ ਦੇ ਕਰ ਰਹੇ ਕੰਮ
Monday, Feb 14, 2022 - 01:26 PM (IST)
ਵਾਸ਼ਿੰਗਟਨ (ਵਾਰਤਾ): ਵਾਸ਼ਿੰਗਟਨ ਵਿੱਚ ਅਫਗਾਨਿਸਤਾਨ ਦੇ ਦੂਤਾਵਾਸ ਦੇ ਨਾਲ-ਨਾਲ ਨਿਊਯਾਰਕ ਅਤੇ ਲਾਸ ਏਂਜਲਸ ਵਿੱਚ ਅਫਗਾਨ ਵਪਾਰਕ ਦੂਤਾਵਾਸ ਵਿੱਚ ਕੰਮ ਕਰ ਰਹੇ ਡਿਪਲੋਮੈਟਾਂ ਨੂੰ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਇਹ ਲੋਕ ਆਪਣੀ ਬਚਤ ਦੀ ਵਰਤੋਂ ਕਰ ਕੇ ਅਤੇ ਕਰਜ਼ਾ ਲੈ ਕੇ ਆਪਣਾ ਗੁਜ਼ਾਰਾ ਕਰ ਰਹੇ ਹਨ। ਦਿ ਨਿਊਯਾਰਕ ਟਾਈਮਜ਼ ਨੇ ਇਹ ਜਾਣਕਾਰੀ ਦਿੱਤੀ। ਅਖ਼ਬਾਰ ਵਿਚ ਐਤਵਾਰ ਨੂੰ ਛਪੀ ਇਕ ਰਿਪੋਰਟ ਦੇ ਅਨੁਸਾਰ ਅਫਗਾਨ ਦੂਤਾਵਾਸ ਨੂੰ ਵਾਸ਼ਿੰਗਟਨ ਹਰ ਮਹੀਨੇ ਲਗਭਗ 2,000 ਡਾਲਰ ਤੋਂ 3,000 ਡਾਲਰ ਦਿੰਦਾ ਹੈ, ਜਿਸ ਨਾਲ ਦੂਤਾਵਾਸ ਦੇ ਜ਼ਰੂਰੀ ਕੰਮ ਤਾਂ ਕੀਤੇ ਜਾ ਸਕਦੇ ਹਨ ਪਰ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲ ਪਾਉਂਦੀ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ-ਅੰਮ੍ਰਿਤਸਰ ਸਿੱਧੀਆਂ ਉਡਾਣਾਂ ਲਈ ਦਾਇਰ ਪਟੀਸ਼ਨ ਨੂੰ ਮਿਲਿਆ ਭਰਵਾਂ ਹੁੰਗਾਰਾ
ਜਾਣਕਾਰੀ ਦੇ ਅਨੁਸਾਰ ਅਕਤੂਬਰ 2021 ਤੋਂ ਦੂਤਵਾਸ ਦੇ ਫੰਡ ਤੱਕ ਤਾਲਿਬਾਨ ਦੀ ਪਹੁੰਚ ਰੋਕਣ ਲਈ ਅਮਰੀਕੀ ਬੈਂਕਾਂ ਨੇ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਸੀ ਅਤੇ ਉਦੋਂ ਤੋਂ ਅਫਗਾਨ ਡਿਪਲੋਮੈਟਾਂ ਨੂੰ ਭੁਗਤਾਨ ਨਹੀਂ ਕੀਤਾ ਜਾ ਸਕਿਆ। ਅਫਗਾਨਿਸਤਾਨ ਦੇ ਡਿਪਲੋਮੈਟਾਂ ਨੂੰ ਪਿਛਲੇ ਸਾਲ ਅਕਤੂਬਰ ਤੋਂ ਵੀ ਭੁਗਤਾਨ ਨਹੀਂ ਕੀਤਾ ਗਿਆ ਹੈ, ਜਦੋਂ ਅਮਰੀਕੀ ਬੈਂਕਾਂ ਨੇ ਤਾਲਿਬਾਨ ਨੂੰ ਦੂਤਾਵਾਸ ਦੇ ਧਨ ਤੱਕ ਪਹੁੰਚਣ ਤੋਂ ਰੋਕਣ ਲਈ ਖਾਤਿਆਂ ਨੂੰ ਫ੍ਰੀਜ਼ ਕਰ ਦਿੱਤਾ ਸੀ। ਅਖ਼ਬਾਰ ਦੇ ਅਨੁਸਾਰ ਜੇਕਰ ਦੂਤਾਵਾਸ ਬੰਦ ਹੋ ਗਿਆ ਤਾਂ ਉਹ ਲੋਕ ਸਿਰਫ 30 ਦਿਨਾਂ ਤੱਕ ਵੀ ਇੱਥੇ ਰੁੱਕ ਸਕਣਗੇ। ਜੇਕਰ ਉਹਨਾਂ ਨੂੰ ਸਹੀ ਸਮੇਂ 'ਤੇ ਮਦਦ ਨਾ ਮਿਲੀ ਤਾਂ ਇੱਥੇ ਰਹਿਣ ਵਿਚ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਦੀ ਚਿਤਾਵਨੀ, ਰੂਸ ਨੇ ਯੂਕਰੇਨ ਦੀ ਸਰਹੱਦ 'ਤੇ ਸੈਨਿਕਾਂ ਦੀ ਗਿਣਤੀ 1.30 ਲੱਖ ਤੋਂ ਵਧਾਈ
ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ ਦੇ ਬੁਲਾਰੇ ਮੈਥਿਊ ਬੋਕਰ ਨੇ ਦਿ ਨਿਊਯਾਰਕ ਟਾਈਮਜ਼ ਨੂੰ ਦੱਸਿਆ ਕਿ ਡਿਪਲੋਮੈਟਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ 31 ਅਫਗਾਨਾਂ ਨੇ ਹੁਣ ਤੱਕ ਸਥਾਈ ਰਿਹਾਇਸ਼ ਲਈ ਅਰਜ਼ੀ ਦਿੱਤੀ ਹੈ। ਅਫਗਾਨ ਦੂਤਾਵਾਸ ਦੇ ਡਿਪਟੀ ਚੀਫ ਆਫ ਮਿਸ਼ਨ ਅਬਦੁੱਲ ਹਾਦੀ ਨੇਜਰਬੀ ਨੇ ਅਖ਼ਬਾਰ ਨੂੰ ਦੱਸਿਆ ਕਿ ਅਮਰੀਕਾ ਵਿਚ ਕਰੀਬ 55 ਅਫਗਾਨ ਡਿਪੋਲਮੈਟ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਸ਼ਰਨ ਮੰਗ ਰਹੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਇਕ ਕਾਰਜਕਾਰੀ ਆਦੇਸ਼ 'ਤੇ ਦਸਤਖ਼ਤ ਕੀਤੇ, ਜਿਸ ਵਿਚ ਅਮਰੀਕਾ ਵਿਚ ਜਮਾ ਅਫਗਾਨ ਸੈਂਟਰਲ ਬੈਂਕ ਤੋਂ 7 ਬਿਲੀਅਨ ਅਮਰੀਕੀ ਡਾਲਰ ਮਨੁੱਖੀ ਟਰੱਸਟ ਅਤੇ ਅੱਤਵਾਦ ਪੀੜਤਾਂ ਨੂੰ ਮੁਆਵਜ਼ੇ ਦੇ ਤੌਰ 'ਤੇ ਦੇਣ ਦੀ ਇਜਾਜ਼ਤ ਗਈ ਹੈ।