ਅਮਰੀਕਾ ''ਚ ਮਸ਼ਹੂਰ ਕਲਾਕਾਰ ਪਿਕਾਸੋ ਦੀਆਂ ਕਲਾਕ੍ਰਿਤੀਆਂ 109 ਮਿਲੀਅਨ ਡਾਲਰ ''ਚ ਵਿਕੀਆਂ

Monday, Oct 25, 2021 - 11:23 PM (IST)

ਅਮਰੀਕਾ ''ਚ ਮਸ਼ਹੂਰ ਕਲਾਕਾਰ ਪਿਕਾਸੋ ਦੀਆਂ ਕਲਾਕ੍ਰਿਤੀਆਂ 109 ਮਿਲੀਅਨ ਡਾਲਰ ''ਚ ਵਿਕੀਆਂ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਦੁਨੀਆ ਭਰ ’ਚ ਮਸ਼ਹੂਰ ਮਰਹੂਮ ਕਲਾਕਾਰ ਪਾਬਲੋ ਪਿਕਾਸੋ ਵੱਲੋਂ ਬਣਾਈਆਂ ਤਕਰੀਬਨ 11 ਕਲਾਕ੍ਰਿਤੀਆਂ ਲਾਸ ਵੇਗਾਸ ’ਚ ਇਕ ਨੀਲਾਮੀ ’ਚ 109 ਮਿਲੀਅਨ ਡਾਲਰ ’ਚ ਵੇਚੀਆਂ ਗਈਆਂ ਹਨ। ਇਨ੍ਹਾਂ ਕਲਾਕ੍ਰਿਤੀਆਂ ’ਚ 1917 ਤੋਂ 1938 ਤੱਕ ਬਣੀਆਂ 9 ਪੇਂਟਿੰਗਜ਼ ਅਤੇ ਦੋ ਆਰਟ ਵਰਕ ਨਾਲ ਸਬੰਧਿਤ ਵਸਤਾਂ ਸਨ, ਜੋ ਇਸ ਤੋਂ ਪਹਿਲਾਂ ਪਿਛਲੇ 20 ਸਾਲਾਂ ਤੋਂ ਬੇਲਾਜੀਓ ਗੈਲਰੀ ਆਫ਼ ਫਾਈਨ ਆਰਟਸ ’ਚ ਪ੍ਰਦਰਸ਼ਿਤ ਹੋਏ ਸਨ। ਸ਼ਨੀਵਾਰ ਦੀ ਇਹ 45 ਮਿੰਟ ਤੱਕ ਚੱਲੀ ਨੀਲਾਮੀ ਸੋਥਬੀ ਵੱਲੋਂ ਆਯੋਜਿਤ ਕੀਤੀ ਗਈ ਸੀ, ਜਿਸ ’ਚ ਲੱਗਭਗ 150 ਲੋਕਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸਭ ਤੋਂ ਮਹਿੰਗੀ ਵਿਕੀ ਪੇਂਟਿੰਗ 1938 ਦੀ ਪੇਂਟਿੰਗ ‘ਫੇਮੇ ਔ ਬੇਰੇਟ ਰੂਜ਼-ਓਰੇਂਜ’ ਸੀ। ਇਸ ਪੇਂਟਿੰਗ ਨੂੰ ਨੀਲਾਮੀ ’ਚ 40.5 ਮਿਲੀਅਨ ਡਾਲਰ ਮਿਲੇ।

ਇਹ ਪੇਂਟਿੰਗ ਆਖਰੀ ਵਾਰ 1980 ਦੇ ਦਹਾਕੇ ’ਚ ਨੀਲਾਮੀ ’ਚ 9,00,000 ’ਚ ਵੇਚੀ ਗਈ ਸੀ। ਇਸ ਤੋਂ ਇਲਾਵਾ ਪਿਕਾਸੋ ਵੱਲੋਂ ਵਿਸ਼ਵ ਯੁੱਧ 2 ਸਮੇਂ ਪੇਂਟ ਕੀਤੇ ਗਏ  ‘ਨੇਚਰ ਮੌਰਟੇ ਅਕਸ ਫਲੇਅਰਸ ਐਟ ਕੰਪੋਟੀਅਰ’ ਅਤੇ ‘ਨੇਚਰ ਮੌਰਟੇ ਏਉ ਪਨੀਅਰ ਡੀ ਫਰੂਟਸ ਐਟ ਅਕਸ ਫੁੱਲਸ’ ਸ਼ਾਮਲ ਹਨ, ਜੋ 8.3 ਮਿਲੀਅਨ ਡਾਲਰ ਅਤੇ 16.6 ਡਾਲਰ ’ਚ ਵਿਕੇ। ਪਿਕਾਸੋ, ਜੋ 1881-1973 ਤੱਕ ਇਸ ਦੁਨੀਆ ’ਤੇ ਰਹੇ, ਵੱਲੋਂ ਆਪਣੇ ਸੱਤ ਦਹਾਕਿਆਂ ਦੇ ਕਰੀਅਰ ਦੌਰਾਨ 13,000 ਤੋਂ ਵੱਧ ਕਲਾਕ੍ਰਿਤੀਆਂ ਨੂੰ ਪੇਂਟ ਕੀਤੇ ਹੋਣ ਦਾ ਅੰਦਾਜ਼ਾ ਹੈ।


author

Manoj

Content Editor

Related News