ਭੰਗ ਦੀ ਖੇਤੀ ਕਰਨ ਵਾਲੇ ਕੈਨੇਡੀਅਨ ਕਾਰੋਬਾਰੀ ਨੂੰ ਪੁਲਸ ਨੇ ਲਿਆ ਹਿਰਾਸਤ ''ਚ

11/14/2019 8:19:27 PM

ਪਾਪੀਤੇ - ਐਕ੍ਰੋਬੇਟਿਕ ਸਮੂਹ ਸਰਿਕਿਊ ਡੂ ਸੋਲੇਲ ਦੇ ਅਰਬਪਤੀ ਸੰਸਥਾਪਕ ਗਾਇ ਲਾਲੀਬੇਰਤੇ 'ਤੇ ਫ੍ਰੈਂਚ ਪੋਲੀਨੇਸ਼ੀਆ 'ਚ ਬੁੱਧਵਾਰ ਨੂੰ ਕਥਿਤ ਤੌਰ 'ਤੇ ਆਪਣੇ ਨਿੱਜੀ ਟਾਪੂ 'ਚ ਭੰਗ ਉਗਾਉਣ ਦਾ ਦੋਸ਼ ਲਗਾਇਆ ਗਿਆ ਹੈ। ਉਨ੍ਹਾਂ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ। ਕੈਨੇਡੀਆਈ ਕਾਰੋਬਾਰੀ ਨੂੰ ਰਸਮੀ ਰੂਪ ਤੋਂ ਨਸ਼ੀਲੇ ਪਦਾਰਥ ਰੱਖਣ ਅਤੇ ਉਸ ਦੇ ਖੇਤੀ ਕਰਨ ਦੇ ਮਾਮਲੇ 'ਚ ਪੁਲਸ ਵੱਲੋਂ ਉਸ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਲਾਲੀਬੇਰਤੇ ਨੂੰ ਨੁਕੂਤੇਪੀਪੀ ਟਾਪੂ 'ਤੇ ਇਕ ਕੰਟੇਨਰ 'ਚ ਭੰਗ ਉਗਾਉਣ ਦੇ ਸ਼ੱਕ 'ਚ ਮੰਗਲਵਾਰ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਹ ਟਾਪੂ ਫ੍ਰੇਂਚ ਪੋਲੀਨੇਸ਼ੀਆ 'ਚ ਤੁਆਮੋਟੂ ਟਾਪੂ ਸਮੂਹ ਦਾ ਹਿੱਸਾ ਹੈ।

PunjabKesari
ਫ੍ਰਾਂਸੀਸੀ ਕਾਨੂੰਨ ਦੇ ਤਹਿਤ ਦੋਸ਼ੀ ਪਾਏ ਜਾਣ 'ਤੇ ਉਨ੍ਹਾਂ ਨੂੰ 10 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ। ਹਾਲਾਂਕਿ ਰੁਝਾਨ ਮੁਤਾਬਕ ਛੋਟੀ ਗਿਣਤੀ 'ਚ ਪਾਏ ਜਾਣ 'ਤੇ ਭੰਗ ਉਗਾਉਣ ਵਾਲੇ ਨੂੰ ਜੇਲ ਨਹੀਂ ਭੇਜਿਆ ਜਾਂਦਾ ਜਦ ਤੱਕ ਕਿ ਉਹ ਵਾਰ-ਵਾਰ ਅਜਿਹਾ ਨਾ ਕਰ ਰਿਹਾ ਹੋਵੇ। ਲਾਲੀਬੇਰਤੇ ਦੇ ਵਕੀਲ ਯੇਵਸ ਪਿਰੀਓਯੂ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਇਹ ਬੇਹੱਦ ਛੋਟਾ ਮਾਮਲਾ ਹੈ। ਜਿਸ ਭੰਗ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ ਉਹ ਮੈਡੀਕਲ ਅਤੇ ਨਿੱਜੀ ਖਪਤ ਦੇ ਉਦੇਸ਼ ਲਈ ਸੀ, ਕੁਝ ਹੋਰ ਨਹੀਂ। ਉਥੇ ਪਾਪੀਤੇ 'ਚ ਅਦਾਲਤ 'ਚੋਂ ਬਾਹਰ ਨਿਕਲਦੇ ਹੋਏ ਲਾਲੀਬੇਰਤੇ ਨੇ ਆਖਿਆ ਕਿ ਉਨ੍ਹਾਂ ਨੂੰ ਦੋਸ਼ ਥੋੜੇ ਹਾਸੇ-ਮਖੌਲ ਵਾਲੇ ਲੱਗ


Khushdeep Jassi

Content Editor

Related News