ਸ਼ਿਨਜਿਆਂਗ ਕਾਰਵਾਈ ਨੂੰ ਲੈ ਕੇ ਪਾਕਿ ਸਮੇਤ 34 ਦੇਸ਼ ਆਏ ਚੀਨ ਦੇ ਸਮਰਥਨ ''ਚ
Monday, Jul 15, 2019 - 01:04 AM (IST)

ਬੀਜਿੰਗ - ਚੀਨ ਦੇ ਅਸ਼ਾਂਤ ਸ਼ਿਨਜਿਆਂਗ ਸੂਬੇ 'ਚ ਉਇਗਰ ਮੁਸਲਿਮਾਂ ਨੂੰ ਸਮੂਹਿਕ ਰੂਪ ਤੋਂ ਹਿਰਾਸਤ 'ਚ ਰੱਖਣ ਤੋਂ ਬਾਅਦ 22 ਰਾਸ਼ਟਰਾਂ ਦੇ ਦੂਤਾਂ ਵੱਲੋਂ ਸਖਤ ਨਿੰਦਾ ਝੇਲਣ ਤੋਂ ਬਾਅਦ ਪਾਕਿਸਤਾਨ, ਸਾਊਦੀ ਅਰਬ ਅਤੇ ਰੂਸ ਦੇ ਨਾਲ ਹੀ 34 ਦੇਸ਼ ਸੰਯੁਕਤ ਰਾਸ਼ਟਰ 'ਚ ਉਸ ਦੇ ਬਚਾਅ 'ਚ ਉਤਰੇ ਹਨ। ਐਤਵਾਰ ਨੂੰ ਮੀਡੀਆ 'ਚ ਆਈ ਇਕ ਖਬਰ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਯੂਰਪੀ ਸੰਘ ਤੋਂ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ, ਜਾਪਾਨ ਅਤੇ ਕੈਨੇਡਾ ਦੇ ਰਾਜਦੂਤਾਂ ਨੰ ਸੰਯੁਤਕ ਰਾਸ਼ਟਰ ਮਨੁੱਖੀ ਅਧਿਕਾਰ ਹਾਈ ਕਮਿਸ਼ਨਰ ਮਿਸ਼ੇਲ ਬੇਚਲੇਟ ਨੂੰ ਪਿਛਲੇ ਹਫਤੇ ਸੰਯੁਕਤ ਰੂਪ ਤੋਂ ਇਕ ਚਿੱਠੀ ਲਿੱਖ ਕੇ ਚੀਨ ਤੋਂ ਆਪਣੇ ਖੁਦ ਦੇ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਬਰਕਰਾਰ ਰੱਖਣ ਅਤੇ ਉਇਗਰ ਅਤੇ ਹੋਰਨਾਂ ਮੁਸਲਮਾਨਾਂ ਅਤੇ ਘੱਟ ਗਿਣਤੀ ਭਾਈਚਾਰਿਆਂ ਨੂੰ ਆਪਣੇ ਮਰਜ਼ੀ ਨਾਲ ਨਜ਼ਰਬੰਦ ਕਰਨ ਤੋਂ ਰੋਕਣ ਅਤੇ ਧਾਰਮਿਕ ਆਜ਼ਾਦੀ ਦੀ ਇਜਾਜ਼ਤ ਦੇਣ ਨੂੰ ਆਖਿਆ।
ਉਨ੍ਹਾਂ ਅੱਗੇ ਕਿਹਾ ਕਿ ਸ਼ਿਨਜਿਆਂਗ ਖੇਤਰ 'ਚ ਮੁਸਲਮਾਨਾਂ ਨੂੰ ਆਪਣੀ ਮਰਜ਼ੀ ਨਾਲ ਸਮੂਹਿਕ ਹਿਰਾਸਤ 'ਚ ਲੈਣ ਅਤੇ ਸਬੰਧਿਤ ਮਨੁੱਖੀ ਅਧਿਕਾਰ ਉਲੰਘਣ ਨੂੰ ਖਤਮ ਕਰਨ ਦੀ ਅਪੀਲ ਕੀਤੀ। ਚੀਨ ਸ਼ਿਨਜਿਆਂਗ 'ਚ ਉਇਗਰਾਂ ਨੂੰ ਸਮੂਹਿਕ ਰੂਪ ਤੋਂ ਨਜ਼ਰਬੰਦ ਕਰਨ ਦੀ ਲਗਾਤਾਰ ਆ ਰਹਈਆਂ ਖਬਰਾਂ ਨੂੰ ਲੈ ਕੇ ਪੱਛਮੀ ਦੇਸ਼ਾਂ ਤੋਂ ਸਖਤ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਹੈ।