ਬਿਟ੍ਰੇਨ ਦੇ ਸਕੂਲਾਂ ''ਚ ਸ਼ਾਰਟਸ ''ਤੇ ਪਾਬੰਦੀ ਦੇ ਵਿਰੋਧ ''ਚ ਮੁੰਡੇ ਸਕਰਟ ਪਾ ਕੇ ਆਏ

06/22/2017 6:00:46 PM

ਲੰਡਨ— ਗਰਮੀ ਦੇ ਬਾਵਜੂਦ ਸੰਸਥਾਨਾਂ 'ਚ ਸ਼ਾਰਟਸ ਪਾਉਣ 'ਤੇ ਰੋਕ ਲਗਾਏ ਜਾਣ ਦੇ ਵਿਰੁੱਧ ਵਿਰੋਧ ਪ੍ਰਦਰਸ਼ਨ 'ਚ ਬ੍ਰਿਟੇਨ ਦੇ ਇਕ ਸਕੂਲ 'ਚ ਕਿਸ਼ੋਰਾਂ ਦਾ ਇਕ ਸਮੂਹ ਅੱਜ ਕਲਾਸ 'ਚ ਸਕਰਟ ਪਾ ਕੇ ਆਇਆ। ਡੇਵਨ, ਏਕਸੇਟਰ 'ਚ ਆਈ. ਐੱਸ. ਸੀ. ਏ. ਅਕੈਡਮੀ ਦੇ ਪੰਜ ਵਿਦਿਆਰਥੀਆਂ ਨੂੰ ਅਧਿਆਪਕਾਂ ਨੇ ਕਿਹਾ ਕਿ ਛੋਟੇ ਕੱਪੜੇ ਪਾ ਕੇ ਆਉਣ 'ਤੇ ਉਨ੍ਹਾਂ ਨੂੰ ਕਲਾਸ 'ਚੋਂ ਵੱਖ ਕਰ ਦਿੱਤਾ ਜਾਵੇਗਾ। ਇਸ ਗੱਲ 'ਤੇ ਵਿਦਿਆਰਥੀ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਆਏ। ਇਕ ਵਿਦਿਆਰਥੀ ਦੀ ਮਾਂ ਨੇ ਕਿਹਾ ਕਿ ਉਸ ਦੇ 14 ਸਾਲਾ ਬੱਚੇ ਨੇ ਇਕ ਦਿਨ ਪਹਿਲਾਂ ਮੁੱਖ ਅਧਿਆਪਕ ਨੂੰ ਗਰਮੀ ਲੱਗਣ ਦੀ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਜੇ ਤੁਹਾਨੂੰ ਪਸੰਦ ਹੋਵੇ ਤਾਂ ਸਕਰਟ ਪਾ ਕੇ ਆ ਸਕਦੇ ਹੋ। ਇਸ ਲਈ ਪ੍ਰਸ਼ਾਸਨ ਵਲੋਂ ਕਿਸੇ ਸੰਭਾਵਿਤ ਕਾਰਵਾਈ ਤੋਂ ਬਚਣ ਲਈ ਉਹ ਦੂਜੇ ਚਾਰ ਵਿਦਿਆਰਥੀਆਂ ਨਾਲ ਸਕਰਟ ਪਾ ਕੇ ਸਕੂਲ ਆ ਗਿਆ। ਮਾਂ ਨੇ ਡੇਵਨ ਲਾਈਵ ਨੂੰ ਕਿਹਾ,'' ਮੇਰਾ ਬੇਟਾ ਸ਼ਾਰਟਸ ਪਾਉਣਾ ਚਾਹੁੰਦਾ ਸੀ ਪਰ ਉਸ ਨੂੰ ਕਿਹਾ ਗਿਆ ਕਿ ਬਾਕੀ ਹਫਤੇ ਲਈ ਵੱਖਰੇ ਕਮਰੇ 'ਚ ਰਹਿਣਾ ਹੋਵੇਗਾ।'' ਮਾਂ ਨੇ ਕਿਹਾ,'' ਮੁੱਖ ਅਧਿਆਪਕ ਨੇ ਉਸ ਨੂੰ ਕਿਹਾ ਕਿ ਜੇ ਚਾਹੋ ਤਾਂ ਤੁਸੀਂ ਸਕਰਟ ਪਾ ਸਕਦੇ ਹੋ ਪਰ ਮੈਨੂੰ ਲੱਗਾ ਕਿ ਉਹ ਮਜਾਕ ਕਰ ਰਹੀ ਸੀ। ਹਾਲਾਂਕਿ ਬੱਚੇ ਨੇ ਇਸ ਨੂੰ ਸੱਚ ਮੰਨ ਲਿਆ ਅਤੇ ਅੱਜ ਪੰਜ ਮੁੰਡੇ ਸਕਰਟ ਪਾ ਕੇ ਆਏ ਕਿਉਂਕਿ ਉਨ੍ਹਾਂ ਨੂੰ ਅਜਿਹਾ ਕਿਹਾ ਗਿਆ ਸੀ ਕਿ ਇਸ ਲਈ ਜਦੋਂ ਤੱਕ ਉਹ ਸਕੂਲ 'ਚ ਰਹੇ ਉਹ ਕੁਝ ਵੀ ਨਹੀਂ ਕਰ ਪਾਈ।''


Related News