ਬੇਲਗ੍ਰਾਡ ਹਮਲੇ ਦੇ ਜਵਾਬ ’ਚ ਰੂਸ ਨੇ ਯੂਕ੍ਰੇਨ ’ਤੇ ਕੀਤੇ ਡਰੋਨ ਹਮਲੇ
Monday, Jan 01, 2024 - 11:08 AM (IST)
ਕੀਵ (ਭਾਸ਼ਾ) - ਰੂਸ ਨੇ ਸਰਹੱਦੀ ਸ਼ਹਿਰ ਬੇਲਗ੍ਰਾਡ ’ਚ ਹਮਲੇ ਦੇ ਜਵਾਬ ’ਚ ਸ਼ਨੀਵਾਰ ਰਾਤ ਨੂੰ ਯੂਕ੍ਰੇਨ ’ਤੇ ਤਾਜ਼ਾ ਡਰੋਨ ਹਮਲੇ ਕੀਤੇ। ਇਸ ਤੋਂ ਪਹਿਲਾਂ ਰੂਸ ਨੇ ਕਿਹਾ ਸੀ ਕਿ ਬੇਲਗ੍ਰਾਡ ਹਮਲੇ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਯੂਕ੍ਰੇਨ ਦੀ ਹਵਾਈ ਫੌਜ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਰੂਸੀ ਬਲਾਂ ਵੱਲੋਂ ਰਾਤ ਨੂੰ ਦਾਗੇ ਗਏ 49 ਡਰੋਨਾਂ ’ਚੋਂ 21 ਨੂੰ ਡੇਗ ਦਿੱਤਾ। ਇਲਾਕੇ ਦੇ ਗਵਰਨਰ ਓਲੇਹ ਸਿਨਿਹੁਬੋਵ ਨੇ ਕਿਹਾ ਕਿ ਪੂਰਬੀ ਸ਼ਹਿਰ ਖਾਰਕੀਵ ਵਿਚ ਹੋਏ ਹਮਲੇ ਵਿਚ 28 ਲੋਕ ਜ਼ਖਮੀ ਹੋਏ ਹਨ। ਖੇਤਰੀ ਇਸਤਗਾਸਾ ਦਫਤਰ ਅਨੁਸਾਰ, ਹਮਲੇ ਵਿਚ ਇਕ ਹੋਟਲ, ਅਪਾਰਟਮੈਂਟ ਇਮਾਰਤਾਂ, ਕਿੰਡਰਗਾਰਟਨ, ਦੁਕਾਨਾਂ ਅਤੇ ਪ੍ਰਸ਼ਾਸਨਿਕ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ਟਲਿਆ ਵੱਡਾ ਹਾਦਸਾ, ਸੁਰੱਖਿਆ ਫ਼ੋਰਸਾਂ ਨੇ ਨਸ਼ਟ ਕੀਤਾ IED
ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਰਾਜਧਾਨੀ ਕੀਵ ਨੇੜੇ ਇਕ ਰੂਸੀ ਡਰੋਨ ਹਮਲੇ ਕਾਰਨ ਇਕ ਮਹੱਤਵਪੂਰਨ ਬੁਨਿਆਦੀ ਢਾਂਚੇ ਨੂੰ ਅੱਗ ਲੱਗ ਗਈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰੂਸ ਦੇ ਸਰਹੱਦੀ ਸ਼ਹਿਰ ਬੇਲਗ੍ਰਾਡ ’ਚ ਗੋਲਾਬਾਰੀ ’ਚ 3 ਬੱਚਿਆਂ ਸਮੇਤ 24 ਲੋਕਾਂ ਦੀ ਮੌਤ ਹੋ ਗਈ ਸੀ ਅਤੇ 108 ਹੋਰ ਜ਼ਖਮੀ ਹੋ ਗਏ ਸਨ। ਇਹ ਰੂਸ ’ਚ ਸਭ ਤੋਂ ਘਾਤਕ ਹਮਲਾ ਹੈ।
ਇਹ ਵੀ ਪੜ੍ਹੋ : ਨਵਾਂ ਸਾਲ : 42,010 ਸ਼ਰਧਾਲੂ ਪਹੁੰਚੇ ਵੈਸ਼ਨੋ ਦੇਵੀ ਦੇ ਭਵਨ, 2023 'ਚ 95.22 ਲੱਖ ਲੋਕਾਂ ਨੇ ਟੇਕਿਆ ਸੀ ਮੱਥਾ
ਰੂਸੀ ਅਧਿਕਾਰੀਆਂ ਨੇ ਹਮਲੇ ਲਈ ਯੂਕ੍ਰੇਨ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਬੇਲਗ੍ਰਾਡ ਵਿਚ ਹਮਲੇ ਤੋਂ ਇਕ ਦਿਨ ਪਹਿਲਾਂ ਰੂਸ ਨੇ ਯੂਕ੍ਰੇਨ ’ਤੇ 18 ਘੰਟੇ ਹਵਾਈ ਹਮਲੇ ਕੀਤੇ ਸਨ, ਜਿਸ ਵਿਚ 41 ਨਾਗਰਿਕ ਮਾਰੇ ਗਏ। ਮਾਸਕੋ ਦੀ ਫੌਜ ਨੇ ਸ਼ੁੱਕਰਵਾਰ ਨੂੰ ਯੂਕ੍ਰੇਨ ਵਿਚ 122 ਮਿਜ਼ਾਈਲਾਂ ਅਤੇ ਦਰਜਨਾਂ ਡਰੋਨਾਂ ਨਾਲ ਹਮਲੇ ਕੀਤੇ, ਜਿਸ ਨੂੰ ਹਵਾਈ ਫੌਜ ਦੇ ਇਕ ਅਧਿਕਾਰੀ ਨੇ ਜੰਗ ਦਾ ਸਭ ਤੋਂ ਵੱਡਾ ਹਵਾਈ ਹਮਲਾ ਦੱਸਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8