ਪਾਕਿਸਤਾਨ 'ਚ 'ਮੰਦਰ' ਨੂੰ 'ਮਦਰਸੇ' 'ਚ ਕੀਤਾ ਗਿਆ ਤਬਦੀਲ, ਹਿੰਦੂ ਭਾਈਚਾਰੇ 'ਚ ਰੋਸ

Sunday, Dec 03, 2023 - 12:01 PM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੋਂ ਹਿੰਦੂ ਭਾਈਚਾਰੇ ਨੂੰ ਪ੍ਰੇਸ਼ਾਨ ਕਰਨ ਦੀਆਂ ਖ਼ਬਰਾਂ ਲਗਾਤਾਰ ਆਉਂਦੀਆਂ ਰਹਿੰਦੀਆਂ ਹਨ। ਹਾਲ ਹੀ ਵਿਚ ਉਨ੍ਹਾਂ ਦੇ ਮੰਦਰਾਂ 'ਤੇ ਹਮਲਿਆਂ ਅਤੇ ਪ੍ਰਸ਼ਾਸਨ ਦੀਆਂ ਕਾਰਵਾਈਆਂ ਨੂੰ ਲੈ ਕੇ ਵੀ ਸੁਰਖੀਆਂ ਬਣ ਰਹੀਆਂ ਹਨ। ਪਰ ਸੋਸ਼ਲ ਮੀਡੀਆ 'ਤੇ ਤਾਜ਼ਾ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਦਿਖਾਇਆ ਗਿਆ ਹੈ ਕਿ ਮੰਦਰ ਨੂੰ ਮਦਰਸੇ 'ਚ ਤਬਦੀਲ ਕਰ ਦਿੱਤਾ ਗਿਆ ਹੈ। ਵੀਡੀਓ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਹੈ। ਇਸ ਵੀਡੀਓ ਦੀ ਸ਼ੁਰੂਆਤ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਖਿੜਕੀਆਂ 'ਤੇ 'ਸ਼੍ਰੀ ਕ੍ਰਿਸ਼ਨ' ਲਿਖਿਆ ਹੋਇਆ ਹੈ ਅਤੇ ਉੱਪਰ ਬਾਲਕੋਨੀ 'ਤੇ ਬੰਸਰੀ ਵਜਾ ਰਹੇ ਕ੍ਰਿਸ਼ਨ ਦੀ ਮੂਰਤੀ ਉੱਕਰੀ ਹੋਈ ਹੈ।

ਵਾਇਰਲ ਵੀਡੀਓ 'ਚ ਵਿਅਕਤੀ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਇਹ ਮੰਦਰ ਹੁੰਦਾ ਸੀ ਪਰ ਇਸ ਨੂੰ ਮਸਜਿਦ 'ਚ ਤਬਦੀਲ ਕਰ ਦਿੱਤਾ ਗਿਆ ਹੈ। ਹੁਣ ਇੱਥੇ ਇੱਕ ਪਾਸੇ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਦੂਜੇ ਪਾਸੇ ਬੱਚੇ ਮਦਰਸੇ ਵਿੱਚ ਪੜ੍ਹਦੇ ਹਨ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਉੱਥੇ ਪੜ੍ਹਾਉਣ ਵਾਲੇ ਹਾਜੀ ਦੀ ਇੰਟਰਵਿਊ ਲਈ। ਹਾਜੀ ਨੇ ਦੱਸਿਆ ਕਿ ਇਹ ਇਸ ਇਲਾਕੇ ਦੀ ਸਭ ਤੋਂ ਪੁਰਾਣੀ ਇਮਾਰਤ ਹੈ। ਇੱਥੇ 70 ਸਾਲਾਂ ਤੋਂ ਨਮਾਜ਼ ਅਦਾ ਕੀਤੀ ਜਾਂਦੀ ਹੈ ਅਤੇ ਬੱਚੇ ਪੜ੍ਹਦੇ ਹਨ। ਇੱਥੋਂ ਪੜ੍ਹ ਕੇ ਲੜਕੇ ਦੇਸ਼-ਵਿਦੇਸ਼ ਵਿੱਚ ਨੌਕਰੀ ਕਰ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਨਾਸਾ ਦੇ ਸਪੇਸ ਸ਼ਟਲ 'ਤੇ ਉੱਡਣ ਵਾਲੀ ਪਹਿਲੀ ਔਰਤ ਮੈਰੀ ਕਲੀਵ ਦੀ ਹੋਈ ਮੌਤ

ਕਾਜ਼ੀ ਨੇ ਅੱਗੇ ਕਿਹਾ ਕਿ ਇਸ ਸਥਾਨ 'ਤੇ ਇੰਨੇ ਸਬੂਤ ਮੌਜੂਦ ਹਨ ਕਿ ਕੋਈ ਵੀ ਕਹਿ ਸਕਦਾ ਹੈ ਕਿ ਇਹ ਮੰਦਰ ਹੈ, ਪਰ ਸਾਡੇ ਪੁਰਖਿਆਂ ਦੇ ਸਮੇਂ ਤੋਂ ਇੱਥੇ ਮਦਰਸਾ ਚਲਾਇਆ ਜਾ ਰਿਹਾ ਹੈ। ਵੀਡੀਓ 'ਚ ਵਿਅਕਤੀ ਨੇ ਅੰਦਰੋਂ ਕਈ ਥਾਵਾਂ ਦਿਖਾਈਆਂ, ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਕਦੇ ਹਿੰਦੂ ਮੰਦਰ ਸੀ। ਜਾਣਕਾਰੀ ਮੁਤਾਬਕ ਇਹ ਪਾਕਿਸਤਾਨ ਸਰਕਾਰ ਵੱਲੋਂ ਸੰਚਾਲਿਤ ਕੀਤਾ ਜਾਂਦਾ ਹੈ। ਪੰਜਾਬ ਸੂਬੇ ਦੇ ਸਾਦਿਕਾਬਾਦ ਅਹਿਮਦਪੁਰ ਲੰਮਾ ਸ਼ਹਿਰ ਵਿੱਚ ਸ਼੍ਰੀ ਕ੍ਰਿਸ਼ਨ ਹਿੰਦੂ ਮੰਦਰ ਸਬੰਧੀ ਮਦਰਸੇ ਦੀ ਕਾਰਵਾਈ ਦਾ ਜਦੋਂ ਕਈ ਹਿੰਦੂਆਂ ਨੇ ਵਿਰੋਧ ਕੀਤਾ ਤਾਂ ਸਥਾਨਕ ਮੁਸਲਿਮ ਭਾਈਚਾਰੇ ਨੇ ਇਸ ਦੇ ਹਿੰਦੂ ਮੰਦਰ ਹੋਣ ਦਾ ਸਬੂਤ ਮੰਗਿਆ ਪਰ ਗੇਟ ’ਤੇ ਭਗਵਾਨ ਕ੍ਰਿਸ਼ਨ ਦੀ ਮੂਰਤੀ ਉੱਕਰੀ ਹੋਈ ਹੈ। ਖਿੜਕੀਆਂ 'ਤੇ ਲਿਖਿਆ 'ਸ਼੍ਰੀ ਕ੍ਰਿਸ਼ਨ' ਅਤੇ ਅੰਦਰਲੀਆਂ ਇਮਾਰਤਾਂ 'ਚ 'ਘੰਟਾ' ਲਟਕਾਉਣ ਲਈ ਬਣੇ ਹੁੱਕਾਂ ਤੋਂ ਪਤਾ ਲੱਗਦਾ ਹੈ ਕਿ ਇਹ ਪਹਿਲਾਂ ਹਿੰਦੂ ਮੰਦਰ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News