ਪਾਕਿ ’ਚ 2 ਸਾਲ ’ਚ 5.36 ਰੁਪਏ ਪ੍ਰਤੀ ਯੂਨਿਟ ਵਧੇਗੀ ਬਿਜਲੀ ਦਰ
Wednesday, Mar 17, 2021 - 02:16 AM (IST)
ਇਸਲਾਮਾਬਾਦ - ਪਾਕਿਸਤਾਨ ਸਰਕਾਰ ਨੇ ਸੋਮਵਾਰ ਨੂੰ ਇਕ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਜਿਸਦੇ ਤਹਿਤ ਅਗਲੇ 2 ਸਾਲਾਂ ’ਚ ਘੱਟੋ-ਘੱਟ 3 ਪੜਾਵਾਂ ’ਚ ਦੇਸ਼ ਭਰ ਵਿਚ ਬਿਜਲੀ ਦਰਾਂ ’ਚ 5.36 ਰੁਪਏ ਪ੍ਰਤੀ ਯੂਨਿਟ ਦਾ ਵਾਧਾ ਹੋਵੇਗਾ।
ਯੋਜਨਾ ਅਤੇ ਵਿਕਾਸ ਮੰਤਰੀ ਅਸਦ ਉਮਰ ਦੀ ਪ੍ਰਧਾਨਗੀ ’ਚ ਕੈਬਨਿਟ ਕਮੇਟੀ ਦੀ ਮੀਟਿੰਗ ਦੌਰਾਨ ਪਲਾਨ ਨੂੰ ਮਨਜ਼ੂਰੀ ਦਿੱਤੀ ਗਈ। ਇਸ ਵਿਚ ਊਰਜਾ ਮੰਤਰੀ ਉਮਰ ਅਯੂਬ ਖਾਨ, ਵਿੱਤ ਮੰਤਰੀ ਡਾ. ਅਬਦੁੱਲ ਹਫੀਜ਼ ਸ਼ੇਖ, ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਤਾਬਿਸ਼ ਗੋਹਰ, ਨਦੀਮ ਬਾਬਰ, ਡਾ. ਵਕਾਰ ਮਸੂਦ ਖਾਨ ਅਤੇ ਸਬੰਧਤ ਮੰਤਰਾਲਿਆਂ ਅਤੇ ਡਿਵੀਜਨਾਂ ਦੇ ਸੀਨੀਅਰ ਅਧਿਕਾਰੀਆਂ ਨੇ ਭਾਗ ਲਿਆ।
ਇਕ ਅਧਿਕਾਰਕ ਬਿਆਨ ’ਚ ਕਿਹਾ ਕਿ ਯੋਜਨਾ ਦੇ ਤਹਿਤ ਵਿੱਤ ਸਾਲ 23 ਤਕ ਦੀ 3 ਸਾਲ ਦੀ ਮਿਆਦ ਸ਼ਾਮਲ ਹੈ। ਡਾਨ ਮੁਤਾਬਕ ਯੋਜਨਾ ਲਾਗੂ ਹੋਣ ’ਤੇ ਬਿਜਲੀ ਦਰ ਹੌਲੀ-ਹੌਲੀ 21.04 ਰੁਪਏ ਪ੍ਰਤੀ ਯੂਨਿਟ ਤੱਕ ਹੋ ਜਾਏਗੀ, ਜੋ ਮੌਜੂਦਾ ਸਮੇਂ ’ਚ 15.68 ਰੁਪਏ ਪ੍ਰਤੀ ਯੂਨਿਟ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।