ਨਿਊਯਾਰਕ ’ਚ ਪੁਲਸ ਅਧਿਕਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

Wednesday, Apr 07, 2021 - 01:23 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਨਿਊਯਾਰਕ ’ਚ ਕੁਈਨਜ਼ ਪੁਲਸ ਦੇ ਇੱਕ ਕਮਾਂਡਿੰਗ ਅਧਿਕਾਰੀ ਨੇ ਸੋਮਵਾਰ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਇਸ ਦੀ ਪੁਸ਼ਟੀ ਨਿਊਯਾਰਕ ਪੁਲਸ ਵਿਭਾਗ ਨੇ ਸੋਮਵਾਰ ਦੀ ਰਾਤ ਕੀਤੀ। ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ 107ਵੇਂ ਪ੍ਰੀਸਿੰਕਟ ਦੀ ਕਮਾਂਡ ਦੇਣ ਵਾਲੇ ਡਿਪਟੀ ਇੰਸਪੈਕਟਰ ਡੈਨਿਸ ਮੁੱਲਾਂਈ ਨੇ ਇੱਕ ਹੋਰ ਅਧਿਕਾਰੀ ਨੂੰ ਕਿਹਾ ਕਿ ਉਹ ਖੁਦ ਨੂੰ ਮਾਰਨ ਬਾਰੇ ਸੋਚ ਰਿਹਾ ਹੈ। ਇਸ ਉਪਰੰਤ ਉਸ ਅਧਿਕਾਰੀ ਨੇ ਤੁਰੰਤ ਮੁੱਲਾਂਈ ਦੀ ਸਹਾਇਤਾ ਲਈ ਐੱਨ. ਵਾਈ. ਪੀ. ਡੀ. ਦੀ ਤਕਨੀਕੀ ਸਹਾਇਤਾ ਯੂਨਿਟ ਨੂੰ ਬੁਲਾਇਆ ਪਰ ਅਧਿਕਾਰੀਆਂ ਅਨੁਸਾਰ ਉਸ ਨੇ ਪਹਿਲਾਂ ਹੀ ਆਪਣੇ ਆਪ ਨੂੰ ਗੋਲੀ ਮਾਰ ਲਈ ਸੀ।

ਇਹ ਵੀ ਪੜ੍ਹੋ- ਕੈਲੀਫੋਰਨੀਆ ਨਿਵਾਸੀ 'ਤੇ ਲੱਗੇ ਏਸ਼ੀਅਨ ਅਮਰੀਕੀ ਜਨਾਨੀ ’ਤੇ ਪੱਥਰ ਸੁੱਟਣ ਦੇ ਦੋਸ਼

ਪੁਲਸ ਨੇ ਦੱਸਿਆ ਕਿ ਅਧਿਕਾਰੀਆਂ ਨੂੰ ਅੰਡਰਹਿਲ ਐਵੇਨਿਊ ਦੇ ਇੱਕ ਕੋਨੇ ’ਚ 44 ਸਾਲਾ ਪ੍ਰੀਸਿੰਕਟ ਕਮਾਂਡਰ, ਵਿਭਾਗ ਦੇ ਵਾਹਨ ’ਚ ਤਕਰੀਬਨ 5:10 ਵਜੇ ਮ੍ਰਿਤਕ ਮਿਲਿਆ। ਇਹ ਪੁਲਸ ਅਧਿਕਾਰੀ 2000 ’ਚ ਨਿਊਯਾਰਕ ਪੁਲਸ ਵਿਭਾਗ ’ਚ ਸ਼ਾਮਲ ਹੋਇਆ ਸੀ ਅਤੇ 2020 ਦੇ ਅਖੀਰ ’ਚ 107ਵੇਂ ਮੁਖੀ ਵਜੋਂ ਨਿਯੁਕਤ ਕੀਤਾ ਗਿਆ ਸੀ। ਇਹ ਮੰਨਿਆ ਜਾਂਦਾ ਹੈ ਕਿ ਇਸ ਸਾਲ ਖ਼ੁਦਕੁਸ਼ੀ ਕਰਨ ਵਾਲਾ ਉਹ ਪਹਿਲਾ  ਡਿਊਟੀ ਵਾਲਾ ਪੁਲਸ ਅਧਿਕਾਰੀ ਹੈ। ਉਸ ਦੀ ਮੌਤ 2019 ਤੇ 2020 ’ਚ ਪੁਲਸ ਆਤਮ-ਹੱਤਿਆਵਾਂ ’ਚ ਵਾਧੇ ਤੋਂ ਬਾਅਦ ਹੋਈ ਹੈ। 2019 ’ਚ ਨਿਊਯਾਰਕ ਪੁਲਸ ਵਿਭਾਗ ਨੇ 10 ਖ਼ੁਦਕੁਸ਼ੀਆਂ ਦਾ ਸਾਹਮਣਾ ਕੀਤਾ, ਜਿਸ ਕਰਕੇ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਅਧਿਕਾਰੀਆਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨ ਲਈ ਉਤਸ਼ਾਹਤ ਕੀਤਾ ਗਿਆ ਸੀ।

 


Anuradha

Content Editor

Related News