ਇਟਲੀ ''ਚ ਭੂਚਾਲ ''ਚ ਮਾਰੇ ਗਏ ਲੋਕਾਂ ਦੇ ਸੋਗ ''ਚ ਅਧੇ ਝੁਕਾਏ ਗਏ ਝੰਡੇ

08/27/2016 6:15:22 PM

ਇਟਲੀ— ਇਟਲੀ ''ਚ ਭੂਚਾਲ ''ਚ ਮਾਰੇ ਗਏ ਲੋਕਾਂ ਦੇ ਸੋਗ ''ਚ ਪੂਰੇ ਦੇਸ਼ ''ਚ ਝੰਡੇ ਅੱਧੇ ਝੁਕੇ ਰਹੇ। ਭੂਚਾਲ ''ਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ ਤਕਰੀਬਨ 281 ਹੋ ਗਈ ਹੈ। ਇਟਲੀ ਦੇ ਰਾਸ਼ਟਰਪਤੀ ਸਰਜੀਓ ਮਤਾਰੇਲਾ ਨੇ 4,000 ਤੋਂ ਵਧ ਰਾਹਤ ਮਾਹਰਾਂ ਅਤੇ ਸਵੈ ਸੋਇਮ ਸੇਵਕਾਂ ਦੇ ਅਸਾਧਾਰਣ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਰੋਮ ਤੋਂ ਕਰੀਬ 100 ਕਿਲੋਮੀਟਰ ਉੱਤਰ-ਪੂਰਬ ਸਥਿਤ ਅਮਾਟ੍ਰੀਚਯੂ ਦਾ ਦੌਰਾ ਕੀਤਾ। ਭੂਚਾਲ ਕਾਰਨ ਇਸ ਛੋਟੇ ਜਿਹੇ ਪਰਬਤੀ ਨਗਰ ''ਚ ਸਭ ਤੋਂ ਵਧ ਨੁਕਸਾਨ ਹੋਇਆ ਹੈ।
ਭੂਚਾਲ ਕਾਰਨ ਦੋ ਤਿਹਾਈ ਲੋਕ ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਗਏ। ਇਕ ਢਹਿ-ਢੇਰੀ ਮਕਾਨ ਦੀ ਥਾਂ ''ਤੇ ਪਹੁੰਚ ਕੇ ਮਤਾਰੇਲਾ ਦੁੱਖੀ ਨਜ਼ਰ ਆਏ। ਇਸ ਪੂਰੇ ਖੇਤਰ ਨੂੰ ਬਚਾਅ ਕਰਮੀਆਂ ਨੇ ਸੀਲ ਕਰ ਦਿੱਤਾ ਹੈ। ਖਦਸ਼ਾ ਹੈ ਕਿ ਇੱਥੇ ਹੋਰ ਲਾਸ਼ਾਂ ਮਿਲ ਸਕਦੀਆਂ ਹਨ। 
ਦੱਸਣ ਯੋਗ ਹੈ ਕਿ ਬੀਤੇ ਬੁੱਧਵਾਰ ਨੂੰ ਤੜਕੇ ਜਦੋਂ ਭੂਚਾਲ ਆਇਆ ਤਾਂ ਅਮਾਟ੍ਰੀਚਯੂ ਸੈਲਾਨੀਆਂ ਨਾਲ ਭਰਿਆ ਹੋਇਆ ਸੀ। ਜ਼ਖਮੀ ਤਕਰੀਬਨ 388 ਲੋਕਾਂ ਨੂੰ ਹਸਪਤਾਲ ''ਚ ਭਰਤੀ ਕਰਾਇਆ ਗਿਆ ਹੈ, ਜਿਸ ਵਿਚੋਂ ਜ਼ਿਆਦਾਤਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 6.2 ਦੀ ਤੀਬਰਤਾ ਵਾਲਾ ਤੇਜ਼ ਭੂਚਾਲ ਆਇਆ, ਜਿਸ ਨੂੰ ਇਮਾਰਤਾਂ ਸਹਾਰ ਨਹੀਂ ਸਕਿਆ ਅਤੇ ਢਹਿ-ਢੇਰੀ ਹੋ ਗਈਆਂ।

Tanu

News Editor

Related News