ਮੋਲਦੋਵਾ ’ਚ ਰਾਸ਼ਟਰਪਤੀ ਦੇ ਪਾਲਤੂ ਕੁੱਤੇ ਨੇ ਆਸਟ੍ਰੀਆ ਦੇ ਰਾਸ਼ਟਰਪਤੀ ਨੂੰ ਵੱਢਿਆ

11/19/2023 1:39:24 PM

ਬਰਲਿਨ (ਯੂ. ਐੱਨ. ਆਈ.) - ਮੋਲਦੋਵਾ ਦੇ ਅਧਿਕਾਰਤ ਦੌਰੇ ’ਤੇ ਆਏ ਆਸਟ੍ਰੀਆ ਦੇ ਰਾਸ਼ਟਰਪਤੀ ਅਲੈਗਜ਼ੈਂਡਰ ਵੈਨ ਡੇਰ ਬੇਲੇਨ ਨੂੰ ਉਸ ਸਮੇਂ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ ਜਦੋਂ ਮੋਲਦੋਵਾ ਦੇ ਰਾਸ਼ਟਰਪਤੀ ਮੇਈ ਸੰਦੂ ਦੇ ਪਾਲਤੂ ਕੁੱਤੇ ਨੇ ਉਨ੍ਹਾਂ ਦੇ ਹੱਥ ’ਤੇ ਚੱਕ ਵੱਢ ਲਿਆ।

ਇਹ ਵੀ ਪੜ੍ਹੋ :   US ਨੇ ਯਹੂਦੀ ਵਿਰੋਧੀ ਟਿੱਪਣੀਆਂ ਦਾ ਸਮਰਥਨ ਕਰਨ ਲਈ ਮਸਕ ਦੀ ਕੀਤੀ ਆਲੋਚਨਾ

ਮੋਲਦੋਵਾ ਦੇ ਮੀਡੀਆ ਦੁਆਰਾ ਪ੍ਰਸਾਰਿਤ ਇਕ ਵੀਡੀਓ ਵਿਚ, ਬੇਲੇਨ ਨੂੰ ਰਾਜਧਾਨੀ ਚਿਸ਼ਿਨਾਓ ਦੇ ਦੌਰੇ ਦੌਰਾਨ ਅਲੈਗਜ਼ੈਂਡਰ ਵੈਨ ਡੇਰ ਬੇਲੇਨ ਰਾਸ਼ਟਰਪਤੀ ਸੰਦੂ ਦੇ ਨਾਲ ਖੜ੍ਹੇ ਦੇਖਿਆ ਜਾ ਸਕਦਾ ਹੈ। ਰਾਸ਼ਟਰਪਤੀ ਦੇ ਪਾਲਤੂ ਕੁੱਤਾ ‘ਕੋਡਰੂਟ’ ਵੀ ਨੇੜੇ ਖੜ੍ਹਾ ਹੈ। ਜਿਵੇਂ ਹੀ ਬੇਲੇਨ ਉਸ ਨੂੰ ਪਿਆਰ ਕਰਨ ਲਈ ਕੋਡਰੂਟ ਵੱਲ ਝੁਕਦੇ ਹਨ, ਤਾਂ ਉਹ ਬੇਲੇਨ ਦੇ ਹੱਥ ’ਤੇ ਵੱਢ ਦਿੰਦਾ ਹੈ।

ਬੇਲੇਨ ਦੇ ਦਫਤਰ ਨੇ ਕਿਹਾ ਕਿ ਜ਼ਖਮ ਮਾਮੂਲੀ ਸੀ ਅਤੇ ਬੇਲੇਨ ਨੂੰ ਤੁਰੰਤ ਜ਼ਰੂਰੀ ਇਲਾਜ ਦਿੱਤਾ ਗਿਆ। ਇਸ ਵਿਚ ਕਿਹਾ ਗਿਆ ਹੈ ਕਿ ਆਸਟ੍ਰੀਆ ਦੇ ਰਾਸ਼ਟਰਪਤੀ ਪੂਰੀ ਤਰ੍ਹਾਂ ਸਿਹਤਮੰਦ ਹਨ।

ਇਹ ਵੀ ਪੜ੍ਹੋ :    Bharatpay ਦੇ ਸਾਬਕਾ ਸਹਿ-ਸੰਸਥਾਪਕ ਅਸ਼ਨੀਰ ਗਰੋਵਰ ਨੂੰ ਹੋ ਸਕਦੀ ਹੈ 10 ਸਾਲ ਦੀ ਸਜ਼ਾ! 

ਇਹ ਵੀ ਪੜ੍ਹੋ :    Axis Bank 'ਤੇ RBI ਦੀ ਵੱਡੀ ਕਾਰਵਾਈ, 'ਇਸ' ਕਾਰਨ ਲਗਾਇਆ ਲਗਭਗ 1 ਕਰੋੜ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

 

 

 

 


Harinder Kaur

Content Editor

Related News