ਲੰਡਨ ‘ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਦਰਸ਼ਕਾਂ ’ਚ ਭਾਰੀ ਜੋਸ਼
Saturday, Sep 28, 2024 - 04:38 PM (IST)
ਲੰਡਨ (ਸਰਬਜੀਤ ਸਿੰਘ ਬਨੂੜ) - ਲੰਡਨ ਦੇ ਸਿਨਮੇ ਘਰਾਂ ’ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਪੰਜਾਬੀ ਫਿਲਮ ਤੀਜੇ ਹਫ਼ਤੇ ’ਚ ਵੀ ਦਰਸ਼ਕਾਂ ਨੂੰ ਆਪਣੇ ਵੱਲ ਖਿੱਚਣ ’ਚ ਕਾਮਯਾਬ ਹੋ ਰਹੀ ਹੈ। ਲੰਡਨ ਦੇ ਸਿਨੇਵਰਲਡ ਫੈਲਥਮ ’ਚ ਲੱਗੀਆਂ ਵੱਖ ਵੱਖ ਪੰਜਾਬੀ ਫ਼ਿਲਮਾਂ ਦੇ ਮੁਕਾਬਲੇ ‘ਅਰਦਾਸ ਸਰਬੱਤ ਦੇ ਭਲੇ ਦੀ’ ’ਚ ਦਰਸ਼ਕਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ। ਇਸ ਫ਼ਿਲਮ ’ਚ ਗੁਰਮੁਖ ਸਿੰਘ (ਗੁਰਪ੍ਰੀਤ ਘੁੱਗੀ) ਇਕ ਪਿੰਡ ਤੋਂ ਬੱਸ ਰਾਹੀਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਲਈ ਰਵਾਨਾ ਹੋਏ ਵਿਖਾਇਆ ਗਿਆ ਹੈ ਤੇ ਇਸ ਫਿਲਮ ’ਚ ਸਾਥੀ ਸ਼ਰਧਾਲੂਆਂ ’ਚ ਮੁੱਖ ਭੂਮਿਕਾ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਨਿਰਮਲ ਰਿਸ਼ੀ, ਸੀਮਾ, ਮਲਕੀਤ ਰੌਣੀ, ਪ੍ਰਿੰਸ ਕੰਵਲਜੀਤ ਸਿੰਘ, ਰੁਪਿੰਦਰ ਰੂਪੀ ਵੀ ਸ਼ਾਮਲ ਹੈ। ਅਰਦਾਸ ਫਿਲਮ ਲੜੀ ਦੀ ਤੀਜੀ ਫਿਲਮ, ਅਰਦਾਸ ਸਰਬੱਤ ਦੇ ਭਲੇ ਦੀ ਮਨੁੱਖੀ ਸਥਿਤੀ ਦੀਆਂ ਮੁਸੀਬਤਾਂ ਅਤੇ ਉਨ੍ਹਾਂ ਨਾਲ ਦ੍ਰਿੜਤਾ ਨਾਲ ਨਜਿੱਠਣ ਦੀ ਅਸਮਰੱਥਾ ਨੂੰ ਉਜਾਗਰ ਕਰਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਡੁੱਬਣ ਕੰਢੇ ਆਇਆ ਦੁਨੀਆ ਦਾ ਸਭ ਤੋਂ ਛੋਟਾ ਦੇਸ਼
ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਅਤੇ ਲਿਖੀ ਗਈ ਹੈ ਇਸ ਫ਼ਿਲਮ ’ਚ ਦਰਸ਼ਕਾਂ ’ਚ ਭਾਰੀ ਸ਼ਰਧਾ ਵੇਖਣ ਨੂੰ ਮਿਲੀ ਜਦੋਂ ਤਖ਼ਤ ਹਜ਼ੂਰ ਸਾਹਿਬ ਅਬਚਲ ਨਗਰ ’ਚ ‘ਅਰਦਾਸ ਸਰਬੱਤ ਦੇ ਭਲੇ ਦੀ’ ਸ਼ੁਰੂ ਹੋਈ ਤਾਂ ਹਾਲ ’ਚ ਬੈਠੇ ਸਮੂਹ ਦਰਸ਼ਕ ਸਰਧਾ ਨਾਲ ਨੰਗੇ ਪੈਰੀਂ, ਸਿਰ ਢੱਕ ਕੇ ਅਰਦਾਸ ਵਿੱਚ ਸ਼ਾਮਲ ਹੋਏ ਤੇ ਅੰਤ ਸਮੂਹ ਹਾਲ ’ਚ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਗੂੰਜਣ ਲੱਗੇ। ਨਿਰਦੇਸ਼ਕ ਗਿੱਪੀ ਗਰੇਵਾਲ ਦੀ 2 ਘੰਟੇ 30 ਮਿੰਟ ਸਮੇਂ ਦੀ ਇਸ ਫਿਲਮ ਵਿੱਚ ਗਰੇਵਾਲ, ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਆਦਿ ਦੇ ਕੰਮ ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਗਿਆ। ਯੂ.ਕੇ. ’ਚ ਜੰਮੇ ਬੱਚੇ ‘ਅਰਦਾਸ ਸਰਬੱਤ ਦੇ ਭਲੇ ਦੀ’ ਫ਼ਿਲਮ ’ਚ ਅੰਗਰੇਜ਼ੀ ’ਚ ਸਬ ਟਾਈਟਲ ਹੋਣ ਕਾਰਨ ਮੁੜ ਵੇਖਣ ਆ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।