ਇਟਲੀ 'ਚ ਦੋ ਪੰਜਾਬਣ ਭੈਣਾਂ ਨੇ ਪੜ੍ਹਾਈ 'ਚ ਗੱਡੇ ਝੰਡੇ, ਮਾਪਿਆਂ ਤੇ ਦੇਸ਼ ਦਾ ਵਧਾਇਆ ਮਾਣ

Wednesday, Jul 14, 2021 - 04:35 PM (IST)

ਰੋਮਇਟਲੀ (ਕੈਂਥ): ਬੀਤੇ ਦਿਨੀਂ ਇਟਲੀ ਵਿੱਚ ਵਿਦਿਅਕ ਅਦਾਰਿਆਂ ਦੇ ਆਏ ਨਤੀਜਿਆਂ ਵਿੱਚ ਭਾਰਤੀ ਭਾਈਚਾਰੇ ਦੇ ਬੱਚਿਆਂ ਵਲੋਂ 100/100 ਅੰਕ ਹਾਸਲ ਕਰਕੇ ਜਿੱਥੇ ਆਪਣੇ ਪਰਿਵਾਰਾਂ ਦਾ ਨਾਮ ਰੌਸ਼ਨ ਕੀਤਾ ਹੈ।ਉੱਥੇ ਇਸ ਇਤਿਹਾਸਕ ਲੜੀ ਵਿਚ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਪਿੰਡ ਮਰਤੀਨੈਗੋ ਦੀਆਂ ਵਸਨੀਕ ਦੋ ਸਕੀਆਂ ਭੈਣਾਂ ਨੇ ਪੜ੍ਹਾਈ ਵਿਚ ਅਵੱਲ ਦਰਜਾ ਹਾਸਲ ਕਰ ਕੇ ਮਾਪਿਆਂ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। 

ਪਰੀਨੀਤਾ ਭੁੱਟਾ (13) ਨੇ ਲਗਾਤਾਰ ਤਿੰਨ ਸਾਲ 6ਵੀਂ, 7ਵੀਂ ਅਤੇ 8ਵੀਂ ਕਲਾਸ ਵਿੱਚੋਂ 100/100 ਅੰਕ ਹਾਸਲ ਕਰਕੇ ਤੀਸਰੇ ਸਾਲ ਡਿਪਲੋਮਾ ਦੀ ਮੈਰੀਤੋ ਪ੍ਰਾਪਤ ਕੀਤਾ ਹੈ।ਪਰੀਨੀਤਾ ਭੁੱਟਾ ਜੋ ਕਿ ਮਰਤੀਨੈਗੋ ਦੇ ਸਕੈਡੰਰੀ ਸਕੂਲ ਦੀ ਗਰਾਦੋ ਵਿਖੇ ਆਪਣੀ ਪੜ੍ਹਾਈ ਕਰ ਰਹੀ ਸੀ ਉਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਆਪਣੀ ਕਲਾਸ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਰਹੀ ਸੀ। ਉੱਥੇ ਉਸ ਦੀ ਭੈਣ ਰੋਜੈਂਤਾ ਭੁੱਟਾ (10) 'ਸਕੂਲਾਂ ਪਰੀਮਾਰੀਆ ਸੀਏਪੀ ਮਰਤੀਨੈਗੋ' ਵਿਖੇ ਪੰਜਵੀਂ ਜਮਾਤ ਵਿੱਚ ਪੜ੍ਹ ਰਹੀ ਸੀ। ਉਸ ਨੇ ਪੰਜਵੀਂ ਕਲਾਸ ਵਿੱਚੋਂ 95 ਪ੍ਰਤੀਸ਼ਤ ਅੰਕ ਹਾਸਲ ਕਰਕੇ ਕਲਾਸ ਵਿੱਚੋਂ ਟਾਪ ਕੀਤਾ ਹੈ।

ਪੜ੍ਹੋ ਇਹ ਅਹਿਮ ਖਬਰ - ਬਾਈਡੇਨ ਨੇ ਦੋ ਭਾਰਤੀ-ਅਮਰੀਕੀ ਡਾਕਟਰਾਂ ਨੂੰ ਪ੍ਰਮੁੱਖ ਅਹੁਦਿਆਂ ਲਈ ਕੀਤਾ ਨਾਮਜ਼ਦ

ਪ੍ਰੈੱਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੇ ਪਿਤਾ ਸੁਰਜੀਤ ਭੁੱਟਾ ਅਤੇ ਮਾਤਾ ਨੀਲਮ ਭੁੱਟਾ ਨੇ ਖੁਸ਼ੀ ਭਰੇ ਸ਼ਬਦਾਂ ਨਾਲ ਕਿਹਾ ਕਿ ਅੱਜ ਉਹਨਾਂ ਨੂੰ ਆਪਣੀਆਂ ਦੋਵੇਂ ਲਾਡਲੀਆਂ ਧੀਆਂ 'ਤੇ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਨ੍ਹਾਂ ਨੇ ਵਿਦੇਸ਼ਾਂ ਦੀ ਧਰਤੀ 'ਤੇ ਉਹਨਾਂ ਦੇ ਪਰਿਵਾਰ ਅਤੇ ਭਾਰਤੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ।ਇਨ੍ਹਾਂ ਬੱਚੀਆਂ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂ ਸ਼ਹਿਰ) ਦੇ ਐਨ ਆਰ ਆਈਆਂ ਦੇ ਨਾਂਅ ਨਾਲ ਜਾਣੇ ਜਾਂਦੇ ਪਿੰਡ ਗੜ੍ਹ ਪਧਾਣਾਂ ਨਾਲ ਸਬੰਧਤ ਹੈ। ਸੁਰਜੀਤ ਭੁੱਟਾ ਨੇ ਦੱਸਿਆ ਕਿ ਉਹ ਪਿਛਲੇ 25 ਸਾਲਾਂ ਤੋਂ ਇਟਲੀ ਵਿੱਚ ਰਹਿ ਰਿਹਾ ਹੈ।ਧੀਆਂ ਦੀ ਇਸ ਕਾਮਯਾਬੀ ਲਈ ਭੁੱਟਾ ਪਰਿਵਾਰ ਨੂੰ ਰਿਸ਼ਤੇਦਾਰਾਂ, ਸਾਕ ਸਬੰਧੀਆਂ ਅਤੇ ਭਾਰਤੀ ਭਾਈਚਾਰੇ ਦੇ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


Vandana

Content Editor

Related News