ਗੁਜਰਾਂਵਾਲਾ ''ਚ ਬਿਜਲੀ ਬਿੱਲ ਦੇ ਝਗੜੇ ਨੂੰ ਲੈ ਕੇ ਭਰਾ ਨੇ ਭਰਾ ਕਰ''ਤਾ ਕਤਲ

Sunday, Aug 04, 2024 - 08:05 AM (IST)

ਗੁਜਰਾਂਵਾਲਾ ''ਚ ਬਿਜਲੀ ਬਿੱਲ ਦੇ ਝਗੜੇ ਨੂੰ ਲੈ ਕੇ ਭਰਾ ਨੇ ਭਰਾ ਕਰ''ਤਾ ਕਤਲ

ਗੁਜਰਾਂਵਾਲਾ : ਗੁਜਰਾਂਵਾਲਾ 'ਚ ਬਿਜਲੀ ਦੇ ਬਿੱਲ ਦੇ ਝਗੜੇ ਨੂੰ ਲੈ ਕੇ ਇਕ ਭਰਾ ਨੇ ਆਪਣੇ ਦੂਜੇ ਭਰਾ ਦਾ ਕਤਲ ਕਰ ਦਿੱਤਾ। ਏਆਰਵਾਈ ਨਿਊਜ਼ ਦੀ ਰਿਪੋਰਟ ਮੁਤਾਬਕ ਦੋ ਭਰਾ ਜਿਨ੍ਹਾਂ ਨੇ ਆਪਣੀ ਬਜ਼ੁਰਗ ਮਾਂ ਨਾਲ ਘਰ ਸਾਂਝਾ ਕੀਤਾ ਹੋਇਆ ਸੀ, ਆਪਣੇ ਆਪ ਨੂੰ ਬਿਜਲੀ ਦੇ ਮੋਟੇ ਬਿੱਲ ਦੇ ਭੁਗਤਾਨ ਨੂੰ ਲੈ ਕੇ ਵਿਵਾਦ ਵਿਚ ਪੈ ਗਏ, ਜਿਹੜਾ ਕਿ 30,000 ਰੁਪਏ ਤੋਂ ਵੱਧ ਹੋ ਗਿਆ ਸੀ। ਬਿੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸਬਾਜ਼ੀ ਹੋ ਗਈ ਅਤੇ ਨਤੀਜੇ ਵਜੋਂ ਇਕ ਭਰਾ ਨੇ ਦੂਜੇ ਭਰਾ ਨੂੰ ਤੇਜ਼ਧਾਰ ਚਾਕੂ ਮਾਰ ਦਿੱਤਾ ਜਿਸ ਕਾਰਨ ਇਕ ਭਰਾ ਦੀ ਮੌਤ ਹੋ ਗਈ। 

ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੀ ਮਾਂ ਨੇ ਕਿਹਾ ਕਿ ਉਸ ਨੇ ਇਸ ਦਰਦਨਾਕ ਘਟਨਾ ਤੋਂ ਪਹਿਲਾਂ ਕਦੇ ਵੀ ਆਪਣੇ ਪੁੱਤਰਾਂ ਨੂੰ ਲੜਦੇ ਹੋਏ ਨਹੀਂ ਦੇਖਿਆ ਸੀ। ਉਸ ਨੇ ਦੱਸਿਆ ਕਿ ਬਿਜਲੀ ਦਾ ਬਿੱਲ ਉਸਦੇ ਪਰਿਵਾਰ ਲਈ "ਮੌਤ ਦਾ ਵਾਰੰਟ" ਬਣ ਗਿਆ। ਘਟਨਾ ਬਾਰੇ ਦੱਸਦਿਆਂ ਮਾਂ ਨੇ ਕਿਹਾ ਕਿ ਇਕ ਪੁੱਤਰ ਨੇ ਦੂਜੇ ਨੂੰ ਬਿੱਲ ਭਰਨ ਲਈ ਕਿਹਾ ਸੀ, ਪਰ ਦੂਜੇ ਨੇ ਕੁਝ ਹੋਰ ਸਮਾਂ ਵਧਾਉਣ ਲਈ ਕਿਹਾ ਸੀ। ਇਸ ਤਕਰਾਰ ਕਾਰਨ ਉਨ੍ਹਾਂ ਵਿਚਾਲੇ ਝਗੜਾ ਵਧ ਗਿਆ ਜਿਸ ਕਾਰਨ ਇਕ ਭਰਾ ਦੀ ਦਰਦਨਾਕ ਮੌਤ ਹੋ ਗਈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News