ਗੌਟ ਟੈਲੇਂਟ ਸ਼ੋਅ 'ਚ ਪ੍ਰਵੀਨ ਦਾ ਕਮਾਲ, ਸਿਰ 'ਤੇ 18 ਕੱਚ ਦੇ ਗਿਲਾਸ ਤੇ ਮਟਕਾ ਰੱਖ ਕੇ ਨੱਚਿਆ

Friday, Jul 12, 2024 - 12:31 PM (IST)

ਗੌਟ ਟੈਲੇਂਟ ਸ਼ੋਅ 'ਚ ਪ੍ਰਵੀਨ ਦਾ ਕਮਾਲ, ਸਿਰ 'ਤੇ 18 ਕੱਚ ਦੇ ਗਿਲਾਸ ਤੇ ਮਟਕਾ ਰੱਖ ਕੇ ਨੱਚਿਆ

ਨਿਊਯਾਰਕ (ਰਾਜ ਗੋਗਨਾ)- ਭਾਰਤ ਤੋਂ 19 ਸਾਲਾ ਪ੍ਰਵੀਨ ਪ੍ਰਜਾਪਤ ਨੇ ਅਮਰੀਕਾ ਵਿੱਚ ਗੌਟ ਟੈਲੇਂਟ ਸ਼ੋਅ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਇਸ ਮੌਕੇ 'ਤੇ ਗਰੈਵਿਟੀ ਡਿਫਾਇੰਗ ਡਾਂਸ ਕੀਤਾ। ਉਸ ਨੇ ਕੁੱਲ 18 ਦੀ ਗਿਣਤੀ ਨਾਲ ਚਾਹ ਦੇ ਗਲਾਸ 'ਤੇ ਮਟਕਾ ਸਿਰ 'ਤੇ ਰੱਖ ਕੇ ਆਪਣੇ ਸੰਤੁਲਨ ਨਾਲ ਅਮਰੀਕਾ ਦੇ 'ਗੌਟ ਟੈਲੇਂਟ ਸ਼ੋਅ' ਵਿੱਚ ਪੂਰਾ ਜਲਵਾ ਦਿਖਾਇਆ, ਜਿਸ ਨੂੰ ਦੇਖ ਕੇ ਜੱਜ ਅਤੇ ਦਰਸ਼ਕ ਵੀ ਹੈਰਾਨ ਰਹਿ ਗਏ। ਜਿਸ ਨੇ ਵੀ ਉਸ ਦਾ ਡਾਂਸ ਦੇਖਿਆ ਉਸ ਨੇ ਖੜ੍ਹੇ ਹੋ ਕੇ ਇਸ ਭਾਰਤੀ ਦੀ ਤਾਰੀਫ ਕੀਤੀ। ਉੱਧਰ ਪ੍ਰਵੀਨ ਬਿਨਾਂ ਕਿਸੇ ਝਿਜਕ ਦੇ ਨੱਚਦਾ ਰਿਹਾ। ਇਸ ਨਾਲ ਜੱਜ ਅਤੇ ਦਰਸ਼ਕ ਵੀ ਹੈਰਾਨ ਰਹਿ ਗਏ। ਇਹ ਕੀ ਹੋਣ ਵਾਲਾ ਹੈ। 

PunjabKesari

ਆਖਿਰਕਾਰ ਜਦੋਂ ਪ੍ਰਵੀਨ ਨੇ ਡਾਂਸ ਖ਼ਤਮ ਕੀਤਾ ਤਾਂ ਸਾਰੇ ਹੈਰਾਨ ਰਹਿ ਗਏ। ਅਮਰੀਕਾ ਦੇ ਗੌਟ ਟੇਲੈਂਟ ਜੱਜਾਂ ਨੇ ਇਸ ਭਾਰਤੀ ਨੌਜਵਾਨ ਦੀ ਤਾਰੀਫ ਵੀ ਕੀਤੀ। ਪ੍ਰਵੀਨ ਪਰਜਾਪਤ ਦਾ ਕਹਿਣਾ ਹੈ ਕਿ ਉਸ ਨੇ 10 ਸਾਲ ਦੀ ਉਮਰ ਤੋਂ ਆਪਣੇ ਪਿਤਾ ਤੋਂ ਸਿਖਲਾਈ ਹਾਸਲ ਕੀਤੀ ਸੀ। ਅਤੇ ਉਹ ਵੀ ਇਕ ਡਾਂਸਰ ਹਨ। ਉਹ ਪਿਛਲੇ ਇੱਕ ਦਹਾਕੇ ਤੋਂ ਰੋਜ਼ਾਨਾ 2-3 ਘੰਟੇ ਅਭਿਆਸ ਕਰਦਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਅਸੀਂ ਇੱਥੇ ਮਸਤੀ ਕਰ ਰਹੇ ਹਾਂ; ਜੁਲਾਈ ਦੇ ਅੰਤ 'ਚ ਸੁਰੱਖਿਅਤ ਰੂਪ 'ਚ ਘਰ ਵਾਪਸ ਆਵਾਂਗੇ : ਸੁਨੀਤਾ ਵਿਲੀਅਮਜ਼

ਇਸ ਤੋਂ ਪਹਿਲਾਂ ਉਸ ਨੇ ਰਾਜਸਥਾਨੀ ਭਵਾਈ ਲੋਕ ਨਾਚ ਦੇ ਨਾਲ ਇੰਡੀਆਜ਼ ਗੌਟ ਟੇਲੇਂਟ 'ਤੇ ਵੀ ਪ੍ਰਦਰਸ਼ਨ ਕੀਤਾ। ਫਿਰ ਵੀ ਉਸ ਨੂੰ ਜੱਜਾਂ ਤੋਂ ਕਾਫੀ ਤਾਰੀਫ਼ ਮਿਲੀ। ਕਿਰਨ ਖੇਰ, ਸ਼ਿਲਪਾ ਸ਼ੈਟੀ ਕੁੰਦਰਾ, ਬਾਦਸ਼ਾਹ ਅਤੇ ਮਨੋਜ ਮੁਨਾਸ਼ੀਰ ਸਮੇਤ ਸਾਰੇ ਜੱਜ ਪ੍ਰਵੀਨ ਦੀ ਕਲਾ ਅਤੇ ਉਸ ਦੇ ਡਾਂਸ ਤੋਂ ਬਹੁਤ ਪ੍ਰਭਾਵਿਤ ਹੋਏ। ਹਾਲ ਹੀ 'ਚ ਉਸ ਨੇ ਅਮਰੀਕਾ 'ਚ ਹੋਏ ਟੈਲੇਂਟ ਸ਼ੋਅ ਰਾਹੀਂ ਦੁਨੀਆ ਨੂੰ ਆਪਣੀ ਕਲਾ ਦਿਖਾਈ। ਉਸ ਨੇ ਭਾਰਤ ਦਾ ਨਾਮ ਅਮਰੀਕਾ ਦੀ ਧਰਤੀ 'ਤੇ ਰੋਸ਼ਨ ਕੀਤਾ। ਸਾਰੇ ਅਮਰੀਕੀ ਜੱਜਾਂ ਅਤੇ ਦਰਸ਼ਕਾਂ ਨੇ ਪ੍ਰਵੀਨ ਦੇ ਡਾਂਸ ਨੂੰ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਪ੍ਰਵੀਨ ਇਸ ਤੋਂ ਪਹਿਲਾਂ ਇੰਡੀਆ ਦੇ ਗੌਟ ਟੈਲੇਂਟ ਸ਼ੋਅ ਵਿੱਚ ਸੈਮੀ ਫ਼ਾਈਨਲ ਵਿੱਚ ਪਹੁੰਚ ਚੁੱਕਾ ਹੈ। ਪ੍ਰਵੀਨ ਪ੍ਰਜਾਪਤ ਭਾਰਤ ਦੇ ਸੂਬੇ ਰਾਜਸਥਾਨ ਦੇ ਅਲਵਰ ਸ਼ਹਿਰ ਦੇ ਆਜ਼ਾਦ ਨਗਰ ਦਾ ਰਹਿਣ ਵਾਲਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News