ਜਰਮਨੀ ''ਚ ਕੋਰੋਨਾ ਦੀ ਤੁਰੰਤ ਜਾਂਚ ਲਈ ਜ਼ਿਆਦਾਤਰ ਨਾਗਰਿਕਾਂ ਨੂੰ ਹੁਣ ਦੇਣਾ ਪਵੇਗਾ ਚਾਰਜ

Saturday, Jun 25, 2022 - 12:26 AM (IST)

ਜਰਮਨੀ ''ਚ ਕੋਰੋਨਾ ਦੀ ਤੁਰੰਤ ਜਾਂਚ ਲਈ ਜ਼ਿਆਦਾਤਰ ਨਾਗਰਿਕਾਂ ਨੂੰ ਹੁਣ ਦੇਣਾ ਪਵੇਗਾ ਚਾਰਜ

ਬਰਲਿਨ-ਜਰਮਨੀ ਕੋਰੋਨਾ ਦੀ ਤੁਰੰਤ ਜਾਂਚ (ਰੈਪਿਡ ਟੈਸਟ) ਲਈ ਜ਼ਿਆਦਾਤਰ ਨਾਗਰਿਕਾਂ ਤੋਂ ਹੁਣ ਚਾਰਜ ਲੈਣਾ ਸ਼ੁਰੂ ਕਰੇਗਾ ਜੋ ਕਿ ਹੁਣ ਤੱਕ ਮੁਫ਼ਤ ਸੀ। ਹਾਲਾਂਕਿ, ਕਮਜ਼ੋਰ ਵਰਗ ਦੇ ਲੋਕਾਂ ਨੂੰ ਚਾਰਜ ਤੋਂ ਛੋਟ ਦਿੱਤੀ ਜਾਵੇਗੀ। ਸਿਹਤ ਮੰਤਰੀ ਕਾਰਲ ਲਾਟਰਬੈਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕ ਜੁਲਾਈ ਤੋਂ ਜਰਮਨੀ ਦੇ ਕੇਂਦਰਾਂ 'ਤੇ ਵਪਾਰਕ ਰੂਪ ਨਾਲ ਉਪਲੱਬਧ 'ਰੈਪਿਡ ਟੈਸਟ' ਲਈ ਨਾਗਰਿਕਾਂ ਨੂੰ ਤਿੰਨ ਯੂਰੋ (3.16 ਅਮਰੀਕੀ ਡਾਲਰ) ਖਰਚ ਕਰਨੇ ਹੋਣਗੇ।

ਇਹ ਵੀ ਪੜ੍ਹੋ : ਭਾਰਤ ’ਚ ਕ੍ਰੈਸ਼ ਟੈਸਟਾਂ ਦੇ ਆਧਾਰ ’ਤੇ ਵਾਹਨਾਂ ਨੂੰ ‘ਸਟਾਰ ਰੇਟਿੰਗ’ ਦਿੱਤੀ ਜਾਵੇਗੀ : ਗਡਕਰੀ

ਇਹ ਜਾਂਚ ਬੱਚਿਆਂ ਅਤੇ ਕਮਜ਼ੋਰ ਵਰਗ ਦੇ ਲੋਕਾਂ ਲਈ ਮੁਫ਼ਤ ਹੋਵੇਗੀ ਪਰ ਇਸ ਨਾਲ ਸਬੰਧਤ ਸਬੂਤ ਦੇਣੇ ਹੋਣਗੇ। ਜੂਨ ਦੇ ਆਖ਼ਿਰ ਤੱਕ ਮੁਫ਼ਤ ਟੈਸਟਾਂ ਦੀ ਵਿਵਸਥਾ ਖਤਮ ਹੋਣ ਨੂੰ ਲੈ ਕੇ ਚਿੰਤਾ ਜਤਾਈ ਗਈ ਹੈ ਕਿ ਜਰਮਨੀ 'ਚ ਆਉਣ ਵਾਲੇ ਮਹੀਨਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਵਧ ਸਕਦੇ ਹਨ। ਲਾਟਰਬੈਕ ਨੇ ਕਿਹਾ ਕਿ ਸਰਕਾਰ ਦੇ ਮੁਲਾਂਕਣ ਮੁਤਾਬਕ ਜਾਂਚ ਲਈ ਦਿੱਤੀ ਜਾ ਰਹੀ ਸਬਸਿਡੀ 'ਤੇ ਸਾਲ ਦੀ ਦੂਜੀ ਛਮਾਹੀ 'ਚ ਲਗਭਗ 2.6 ਅਰਬ ਯੂਰੋ ਖਰਚ ਹੋਣਗੇ ਜੋ ਸਾਲ 2021 ਦੀ ਇਸ ਮਿਆਦ 'ਚ ਕੀਤੇ ਗਏ ਭੁਗਤਾਨ ਦੇ ਇਕ ਤਹਾਈ ਦੇ ਬਰਾਬਰ ਹੈ। ਜਰਮਨੀ 'ਚ ਸ਼ੁੱਕਰਵਾਰ ਨੂੰ 24 ਘੰਟਿਆਂ ਦੌਰਾਨ 1,08,000 ਤੋਂ ਜ਼ਿਆਦਾ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਦਕਿ ਇਨਫੈਕਸ਼ਨ ਨਾਲ 90 ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਚੀਨ ਦੇ ਰਾਸ਼ਟਰਪਤੀ ਸ਼ੀ ਨੇ ਗਲੋਬਲ ਵਿਕਾਸ ਫੰਡ ਲਈ ਵਾਧੂ ਇਕ ਅਰਬ ਡਾਲਰ ਦਾ ਕੀਤਾ ਐਲਾਨ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News