ਯੂਰਪ ''ਚ ''ਵੈਸਟ ਨੀਲ'' ਨਾਂ ਦੇ ਵਾਇਰਸ ਦੀ ਦਹਿਸ਼ਤ, ਲੋਕਾਂ ਲਈ ਬਣ ਸਕਦਾ ਹੈ ਵੱਡੀ ਮੁਸੀਬਤ
Monday, Aug 28, 2023 - 03:23 PM (IST)
ਰੋਮ (ਦਲਵੀਰ ਕੈਂਥ) ਬੇਸ਼ੱਕ ਕੋਵਿਡ-19 ਨੇ ਇਟਲੀ ਨੂੰ ਭਾਰੀ ਨੁਕਸਾਨ ਪਹੁੰਚਿਆ। ਇਸ ਦੇ ਬਾਵਜੂਦ ਇਟਲੀ ਨੇ ਕੋਵਿਡ-19 ਨੂੰ ਹਰਾਕੇ ਖੁਸ਼ਹਾਲ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ। ਹੁਣ ਕੋਰੋਨਾ ਵਾਇਰਸ ਤੋਂ ਬਾਅਦ ਇਟਲੀ ਵਿਚ 'ਵੈਸਟ ਨੀਲ' ਨਾਂ ਦੇ ਵਾਇਰਸ ਦੀ ਚਰਚਾ ਹੈ ਅਤੇ ਕੁਝ ਸੂਬਿਆਂ ਵਿਚ ਇਸ ਸਬੰਧੀ ਮਰੀਜ਼ ਵੀ ਦੇਖਣ ਨੂੰ ਮਿਲ ਰਹੇ ਹਨ। ਇਹ ਵਾਇਰਸ ਇਕ ਤਰ੍ਹਾਂ ਨਾਲ ਡੇਂਗੂ ਵਾਇਰਸ ਦਾ ਹੀ ਰੂਪ ਮੰਨਿਆ ਜਾ ਰਿਹਾ ਹੈ ਜੋ ਕਿ ਅਫਰੀਕਾ ਤੋਂ ਪ੍ਰਵਾਸ ਕਰਨ ਵਾਲੇ ਪੰਛੀਆਂ ਅਤੇ ਮੱਛਰਾਂ ਤੋਂ ਪੈਦਾ ਹੁੰਦਾ ਹੈ। ਇਸਦੇ ਮੁਢਲੇ ਲੱਛਣਾਂ ਵਿਚ ਬੁਖਾਰ ਹੈ ਜੋ ਕਿ 2 ਤੋਂ 7 ਦਿਨ ਤੱਕ ਰਹਿ ਸਕਦਾ ਹੈ। ਇਸ ਦੇ ਇਲਾਵਾ ਅੱਖਾਂ ਵਿਚ ਲਾਲੀ, ਕਮਜੋਰੀ, ਉਲਟੀਆਂ, ਤੇਜ਼ ਸਿਰਦਰਦ ਆਦਿ ਸ਼ਾਮਿਲ ਹਨ।
ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਕਦੋਨੀਆਂ ਸ਼ਹਿਰ ਵਿਚ ਇਸਦੇ ਮਰੀਜ਼ ਸਭ ਤੋਂ ਪਹਿਲਾਂ ਮਿਲੇ ਹਨ। ਇਹ ਉਹੀ ਸ਼ਹਿਰ ਹੈ, ਜਿੱਥੇ ਇਟਲੀ ਵਿਚ ਕੋਰੋਨਾ ਦੇ ਪਹਿਲੇ ਕੇਸ ਮਿਲੇ ਸਨ। ਲੰਬਾਰਦੀਆ, ਇਮਿਲੀਆ ਰੋਮਾਨਾ, ਵੈਨੇਤੋ, ਫਰੋਲੀ ਵਨੇਸੀਆਂ ਜੂਲੀਆ, ਪਿਉਮੋਨਤੇ, ਸਰਦੇਨੀਆ ਸੂਬਿਆਂ ਵਿਚ ਇਸ ਸਬੰਧੀ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਯੂਰਪੀਅਨ ਸੈਂਟਰ ਫਾਰ ਿਡਸੀਸਜ ਪ੍ਰੀਵੈਨਸ਼ਨ ਐਂਡ ਕੰਟ੍ਰੋਲ ਦੀ ਰਿਪੋਰਟ ਅਨੁਸਾਰ ਇਟਲੀ ਵਿੱਚ ਇਸ ਵਾਇਰਸ ਨਾਲ 135 ਲੋਕ ਪ੍ਰਭਾਵਿਤ ਹਨ ਅਤੇ 3 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਗ੍ਰੀਸ ਵਿਚ 58 ਲੋਕ ਪ੍ਰਭਾਵਿਤ ਤੇ 3 ਲੋਕਾਂ ਦੀ ਮੌਤ, ਫਰਾਂਸ ਵਿਚ 13 ਲੋਕ ਪ੍ਰਭਾਵਿਤ ਹਨ ਜਦੋ ਕਿ ਜਰਮਨ, ਹੰਗਰੀ, ਰੋਮਾਨੀਆ, ਸਪੇਨ ਤੋਂ ਇਲਾਵਾ ਯੂਰਪ ਦੇ ਗੁਆਂਢੀ ਦੇਸ਼ ਸਰਬੀਆ ਮੈਸੇਡੋਨੀਆ,ਅਲਬਾਨੀਆ ਆਦਿ ਵਿਚ ਵੀ ਵੈਸਟ ਨੀਲ ਵਾਇਰਸ ਦੇ ਮਰੀਜ਼ ਦਰਜ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ-Foxconn ਦੇ ਸੰਸਥਾਪਕ ਟੈਰੀ ਗੌ ਲੜਨਗੇ ਤਾਈਵਾਨ ਦੀ ਰਾਸ਼ਟਰਪਤੀ ਚੋਣ
ਇਟਾਲੀਅਨ ਸਰਕਾਰ ਅਤੇ ਸਿਹਤ ਮੰਤਰਾਲਾ ਇਸ ਸਥਿਤੀ ਨਾਲ ਨਜਿੱਠਣ ਲਈ ਗੰਭੀਰਤਾ ਨਾਲ ਕਾਰਜ ਕਰ ਰਿਹਾ ਹੈ ਤਾਂ ਜੋ ਨਾਜੁਕ ਸਥਿਤੀ ਵਿਚ ਪਹੁੰਚਣ ਤੋ ਪਹਿਲਾਂ ਇਸ 'ਤੇ ਕਾਬੂ ਕੀਤਾ ਜਾ ਸਕੇ ਕਿਉਕਿ 1973 ਵਿਚ ਵੀ ਇਸੇ ਤਰ੍ਹਾਂ ਦੇ ਵਾਇਰਸ ਨਾਲ ਯੂਰਪ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਸਨ। ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿਚ ਸਿਹਤ ਵਿਭਾਗ ਕਿਸ ਤਰ੍ਹਾਂ ਦੇ ਨਿਯਮ ਅਤੇ ਪ੍ਰਬੰਧ ਜਨਤਕ ਹਿੱਤ ਵਿਚ ਜਾਰੀ ਕਰਦਾ ਹੈ ਤਾਂ ਜੋ ਇਸ ਵਾਇਰਸ ਨੂੰ ਭਿਆਨਕ ਰੂਪ ਧਾਰਨ ਕਰਨ ਤੋ ਪਹਿਲਾਂ ਰੋਕਿਆ ਜਾ ਸਕੇ। ਯੂਰਪ ਦੇ ਹੋਰ ਦੇਸ਼ ਵੀ ਇਸ ਵਾਇਰਸ ਤੋਂ ਬਚਣ ਲਈ ਪੱਬਾਂ ਭਾਰ ਹੋ ਕਾਰਵਾਈ ਨੂੰ ਅੰਜਾਮ ਦੇ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।