ਚੀਨ ''ਚ ਕਮਿਊਨਿਸਟ ਪਾਰਟੀ ਨੇ ਪੇਂਡੂ ਇਲਾਕਿਆਂ ''ਚ ਵੰਡੇ 3 ਲੱਖ ਟੀਵੀ

Friday, Feb 23, 2018 - 12:47 PM (IST)

ਚੀਨ ''ਚ ਕਮਿਊਨਿਸਟ ਪਾਰਟੀ ਨੇ ਪੇਂਡੂ ਇਲਾਕਿਆਂ ''ਚ ਵੰਡੇ 3 ਲੱਖ ਟੀਵੀ

ਬੀਜਿੰਗ (ਬਿਊਰੋ)— ਚੀਨ ਵਿਚ ਸੱਤਾਧਾਰੀ ਕਮਿਊਨਿਸਟ ਪਾਰਟੀ ਵੱਲੋਂ ਜਨਤਾ ਵਿਚ ਆਪਣੇ ਪ੍ਰਚਾਰ ਪ੍ਰਸਾਰ ਲਈ ਪੇਂਡੂ ਇਲਾਕਿਆਂ ਦੇ ਲੋਕਾਂ ਵਿਚਕਾਰ 3 ਲੱਖ ਟੀਵੀ ਵੰਡੇ ਜਾ ਰਹੇ ਹਨ। ਇਕ ਸਮਾਚਾਰ ਏਜੰਸੀ ਮੁਤਾਬਕ ਪ੍ਰਸ਼ਾਸਨ ਵੱਲੋਂ ਚੁੱਕਿਆ ਗਿਆ ਇਹ ਕਦਮ ਪੇਂਡੂ ਇਲਾਕਿਆਂ ਵਿਚ ਗਰੀਬੀ ਦੂਰ ਕਰਨ ਦਾ ਇਕ ਹਿੱਸਾ ਹੈ। ਟੀਵੀ ਪਾਉਣ ਵਾਲੇ ਹੁਬੇਈ ਸੂਬੇ ਦੇ ਯੁਆਨ ਗੁਆਂਨੇਨ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਸਥਾਨਕ ਲੋਕਾਂ ਵਿਚਕਾਰ ਟੀਵੀ ਵੰਡਣ ਨਾਲ ਸਾਨੂੰ ਪਾਰਟੀ ਅਤੇ ਦੇਸ਼ ਪ੍ਰਤੀ ਚੰਗਾ ਮਹਿਸੂਸ ਹੋ ਰਿਹਾ ਹੈ। ਜਦਕਿ ਪਾਰਟੀ ਦੇ ਮੁੱਖ ਸਮਾਚਾਰ ਪੱਤਰ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਪਰਿਵਾਰਾਂ ਦੀਆਂ ਮੁਸ਼ਕਲਾਂ ਖਤਮ ਹੋਣਗੀਆਂ, ਜੋ ਟੀਵੀ ਨਹੀਂ ਦੇਖ ਪਾਉਂਦੇ ਸਨ। ਟੀਵੀ ਦੀ ਮਦਦ ਨਾਲ ਉਹ ਆਪਣੀ ਰੂਹਾਨੀ ਜ਼ਿੰਦਗੀ ਨੂੰ ਹੋਰ ਖੁਸ਼ਹਾਲ ਕਰ ਪਾਉਣਗੇ। 
ਸਮਾਚਾਰ ਏਜੰਸੀ ਦੀ ਰਿਪੋਰਟ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਸਿਆਸੀ ਵਿਚਾਰਾਂ ਦਾ ਵੀ ਜ਼ਿਕਰ ਕੀਤਾ ਗਿਆ। ਗੌਰਤਲਬ ਹੈ ਕਿ ਸ਼ੀ ਜਿਨਪਿੰਗ ਚੀਨ ਵਿਚ ਤਾਕਤਵਰ ਨੇਤਾ ਬਣ ਗਏ ਹਨ। ਅੱਜ ਪੂਰੇ ਦੇਸ਼ ਵਿਚ ਜਗ੍ਹਾ-ਜਗ੍ਹਾ ਅਤੇ ਸੜਕਾਂ 'ਤੇ ਉਨ੍ਹਾਂ ਦੇ ਵਿਚਾਰਾਂ ਨੂੰ ਲੈ ਕੇ ਬੈਨਰ ਅਤੇ ਝੰਡੇ ਲੱਗੇ ਨਜ਼ਰ ਆ ਰਹੇ ਹਨ।


Related News