ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ ਅੱਤਵਾਦੀ ਖਤਰਾ, ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ

Thursday, Sep 21, 2023 - 04:44 PM (IST)

ਕੈਨੇਡਾ ਦੀ ਅੰਦਰੂਨੀ ਰਿਪੋਰਟ ’ਚ ਖਾਲਿਸਤਾਨ ਅੱਤਵਾਦੀ ਖਤਰਾ, ਵੋਟਾਂ ਲਈ ਖਾਲਿਸਤਾਨੀਆਂ ਦੀ ਗੋਦ ’ਚ ਬੈਠੇ ਟਰੂਡੋ

ਇੰਟਰਨੈਸ਼ਨਲ ਡੈਸਕ : 2018 'ਚ ਕੈਨੇਡਾ ਵਿਚ ਆਈ ‘ਪਬਲਿਕ ਰਿਪੋਰਟ ਆਨ ਟੈਰੇਰਿਸਟ ਥ੍ਰੈਟ ਟੂ ਕੈਨੇਡਾ’ ਵਿਚ ਸਾਫ ਤੌਰ ’ਤੇ ਲਿਖਿਆ ਗਿਆ ਸੀ ਕਿ ਸਿੱਖ ਕੱਟੜਪੰਥੀ ਕੈਨੇਡਾ ਵਿਚ ਅੱਤਵਾਦ ਵਜੋਂ 5ਵਾਂ ਵੱਡਾ ਖ਼ਤਰਾ ਹੈ ਅਤੇ ਇਸ ਦੇ ਕਾਰਨ ਕੈਨੇਡਾ ਦੀ ਕਾਨੂੰਨ-ਵਿਵਸਥਾ ਭੰਗ ਹੋ ਸਕਦੀ ਹੈ। ਇਸ ਸਰਕਾਰੀ ਰਿਪੋਰਟ ਵਿਚ 'ਬੱਬਰ ਖਾਲਸਾ ਇੰਟਰਨੈਸ਼ਨਲ' ਅਤੇ 'ਇੰਟਰਨੈਸ਼ਨਲ ਸਿੱਖ ਯੂਥ ਫੈੱਡਰੇਸ਼ਨ' ਦਾ ਬਕਾਇਦਾ ਜ਼ਿਕਰ ਕੀਤਾ ਗਿਆ ਸੀ ਅਤੇ ਇਨ੍ਹਾਂ ਨੂੰ ਕ੍ਰਿਮੀਨਲ ਕੋਡ ਮੁਤਾਬਕ ਅੱਤਵਾਦੀ ਸੰਗਠਨ ਦੱਸਿਆ ਗਿਆ ਸੀ ਪਰ ਆਪਣੀ ਸਰਕਾਰ ਦੀ ਇਸ ਰਿਪੋਰਟ ਨੂੰ ਨਜ਼ਰਅੰਦਾਜ਼ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿਰਫ ਸਿੱਖ ਵੋਟਾਂ ਲਈ ਨਾ ਸਿਰਫ ਭਾਰਤ ਨਾਲ ਸਬੰਧਾਂ ਨੂੰ ਵਿਗਾੜ ਰਹੇ ਹਨ, ਸਗੋਂ ਆਪਣੇ ਹੀ ਦੇਸ਼ ਲਈ ਖਤਰਾ ਵੀ ਪੈਦਾ ਕਰ ਰਹੇ ਹਨ।

ਇਹ ਵੀ ਪੜ੍ਹੋ : ਜੇਕਰ ਤੁਹਾਨੂੰ ਵੀ ਆ ਰਹੀਆਂ ਹਨ ਅਜਿਹੀਆਂ ਫ਼ੋਨ ਕਾਲਸ ਤਾਂ ਹੋ ਜਾਓ ਸਾਵਧਾਨ!

ਦਰਅਸਲ, ਟਰੂਡੋ ਦਾ ਇਹ ਪ੍ਰੋ ਖਾਲਿਸਤਾਨੀ ਸਟੈਂਡ ਸਿਆਸੀ ਤੌਰ ’ਤੇ ਉਨ੍ਹਾਂ ਦੇ ਨਾਲ-ਨਾਲ ਖਾਲਿਸਤਾਨੀਆਂ ਲਈ ਵੀ ਫਾਇਦੇ ਦਾ ਸੌਦਾ ਸਾਬਿਤ ਹੋ ਰਿਹਾ ਹੈ। 2021 ਵਿਚ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਨਤੀਜਿਆਂ ਵਿਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ 157 ਸੀਟਾਂ ਹਾਸਲ ਹੋਈਆਂ ਸਨ ਅਤੇ ਕੈਨੇਡਾ ਦੀ ਸੰਸਦ ਵਿਚ ਬਹੁਮਤ ਸਾਬਿਤ ਕਰਨ ਲਈ 170 ਸੀਟਾਂ ਦਾ ਅੰਕੜਾ ਜ਼ਰੂਰੀ ਹੈ। ਇਸ ਜ਼ਰੂਰੀ ਅੰਕੜੇ ਨੂੰ ਪੂਰਾ ਕਰਨ ਲਈ ਜਸਟਿਸ ਟਰੂਡੋ ਨੂੰ ਜਗਮੀਤ ਸਿੰਘ ਦੀ ਅਗਵਾਈ ਵਾਲੀ ਐੱਨ. ਡੀ. ਪੀ. ਨੇ ਹਮਾਇਤ ਦਿੱਤੀ ਹੈ ਤੇ ਟਰੂਡੋ ਦੀ ਸਰਕਾਰ ਐੱਨ. ਡੀ. ਪੀ. ਦੀਆਂ ਬੈਸਾਖੀਆਂ ’ਤੇ ਟਿਕੀ ਹੋਈ ਹੈ। ਐੱਨ. ਡੀ. ਪੀ. ਦੇ ਕੁੱਲ 25 ਸੰਸਦ ਮੈਂਬਰ ਹਨ। ਬਦਲੇ ਵਿਚ ਐੱਨ. ਡੀ. ਪੀ. ਦੇ ਮੁਖੀ ਅਤੇ ਖਾਲਿਸਤਾਨੀ ਹਮਾਇਤੀ ਜਗਮੀਤ ਸਿੰਘ ਜਸਟਿਨ ਟਰੂਡੋ ਦੀ ਸਰਕਾਰ ’ਤੇ ਦਬਾਅ ਪਾ ਕੇ ਆਪਣਾ ਏਜੰਡਾ ਲਾਗੂ ਕਰਨ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਅੰਤਰਰਾਜ਼ੀ ਡਰੱਗ ਨੈੱਟਵਰਕ ਦਾ ਪਰਦਾਫਾਸ਼, ਜ਼ਿਲ੍ਹਾ ਕਪੂਰਥਲਾ ਦੇ ਡਰੱਗ ਸਮੱਲਗਰਾਂ ਦੇ ਦਿੱਲੀ ਨਾਲ ਜੁੜੇ ਤਾਰ!

ਜਸਟਿਨ ਟਰੂਡੋ ਖਾਲਿਸਤਾਨੀਆਂ ਦੇ ਪ੍ਰਭਾਵ ਹੇਠ ਇਸ ਲਈ ਵੀ ਹਨ ਕਿਉਂਕਿ ਪਿਛਲੀਆਂ ਚੋਣਾਂ ਵਿਚ ਲਿਬਰਲ ਪਾਰਟੀ ਦੀ ਟਿਕਟ ’ਤੇ 12 ਸਿੱਖ ਸੰਸਦ ਮੈਂਬਰ ਚੁਣੇ ਗਏ ਹਨ ਅਤੇ ਇਹ ਸਾਰੇ ਸੰਸਦ ਮੈਂਬਰ ਕੈਨੇਡਾ ਦੇ ਉਨ੍ਹਾਂ ਇਲਾਕਿਆਂ ਵਿਚੋਂ ਹਨ, ਜਿੱਥੇ ਸਿੱਖ ਆਬਾਦੀ ਬਹੁਮਤ ਵਿਚ ਹੈ। 2021 ਦੀਆਂ ਚੋਣਾਂ ਵਿਚ ਕੈਨੇਡਾ ਵਿਚ ਭਾਰਤੀ ਮੂਲ ਦੇ 17 ਸੰਸਦ ਮੈਂਬਰ ਚੁਣੇ ਗਏ ਸਨ, ਇਨ੍ਹਾਂ ਵਿਚੋਂ 2 ਸੰਸਦ ਮੈਂਬਰ ਕੰਜ਼ਰਵੇਟਿਵ ਪਾਰਟੀ ਦੇ ਸਨ, ਜਦਕਿ 14 ਸੰਸਦ ਮੈਂਬਰ ਲਿਬਰਲ ਅਤੇ 1 ਸੰਸਦ ਮੈਂਬਰ ਐੱਨ. ਡੀ. ਪੀ. ਦੀ ਟਿਕਟ ’ਤੇ ਚੁਣਿਆ ਗਿਆ ਸੀ।

ਲਿਬਰਲ ਪਾਰਟੀ ਦੇ ਚੁਣੇ ਗਏ 14 ਸੰਸਦ ਮੈਂਬਰਾਂ ਵਿਚੋਂ 12 ਸੰਸਦ ਮੈਂਬਰ ਸਿੱਖ ਭਾਈਚਾਰੇ ਨਾਲ ਸਬੰਧਤ ਹਨ। ਜਸਟਿਨ ਟਰੂਡੋ ਇੰਨੇ ਵੱਡੇ ਵੋਟ ਬੈਂਕ ਨੂੰ ਗੁਆਉਣ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੇ, ਲਿਹਾਜ਼ਾ ਉਹ ਉਹੀ ਕਰ ਰਹੇ ਹਨ, ਜੋ ਖਾਲਿਸਤਾਨੀ ਉਨ੍ਹਾਂ ਨੂੰ ਕਰਨ ਲਈ ਕਹਿ ਰਹੇ ਹਨ। ਕੈਨੇਡਾ ਦੀ ਸਿਆਸਤ ਵਿਚ ਖਾਲਿਸਤਾਨੀਆਂ ਦੇ ਪ੍ਰਭਾਵ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਸਟਿਨ ਟਰੂਡੋ ਦੀ 2015 ਦੀ ਕੈਬਨਿਟ ਵਿਚ 4 ਮੰਤਰੀ ਸਿੱਖ ਭਾਈਚਾਰੇ ਦੇ ਰਹੇ ਹਨ।

ਇਹ ਵੀ ਪੜ੍ਹੋ- ਭਾਰਤੀ ਹਵਾਈ ਸੈਨਾ ਮੰਗਵਾਏਗੀ 100 ਹੋਰ ਤੇਜਸ ਮਾਰਕ-1ਏ ਜਹਾਜ਼

ਓਂਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ’ਚ ਸਿੱਖ ਸਿਆਸਤ ਵਿਚ ਹਾਵੀ
ਕੈਨੇਡਾ ਦੀ 2021 ਦੀ ਮਰਦਮਸ਼ੁਮਾਰੀ ਮੁਤਾਬਕ ਸਿੱਖਾਂ ਦੀ ਕੁਲ ਆਬਾਦੀ 7,71,790 ਹੈ । ਸਿੱਖਾਂ ਦੀ ਸਭ ਤੋਂ ਜ਼ਿਆਦਾ ਆਬਾਦੀ ਓਂਟਾਰੀਓ ਸੂਬੇ ਵਿਚ ਹੈ, ਜਦਕਿ ਬ੍ਰਿਟਿਸ਼ ਕੋਲੰਬੀਆ ਦਾ ਨਾਂ ਦੂਸਰੇ ਨੰਬਰ ’ਤੇ ਆਉਂਦਾ ਹੈ। ਇਸ ਤੋਂ ਬਾਅਦ ਅਲਬਰਟਾ ਤੇ ਮੈਨੀਟੋਬਾ ਤੇ ਕਿਊਬਿਕ ਵਿਚ ਵੀ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ। ਕੈਨੇਡਾ ਵਿਚ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਜ਼ਿਆਦਾਤਰ ਸੰਸਦ ਮੈਂਬਰ ਇਨ੍ਹਾਂ ਇਲਾਕਿਆਂ ਨਾਲ ਸਬੰਧਤ ਹਨ ਅਤੇ ਬਰੈਂਪਟਨ ਅਤੇ ਸਰੀ ਦੀ ਸਿਆਸਤ ਵਿਚ ਸਿੱਖਾਂ ਦਾ ਵੱਡਾ ਪ੍ਰਭਾਵ ਹੈ।

ਕੈਨੇਡਾ ਵਿਚ ਸਿੱਖ ਆਬਾਦੀ

ਕੁੱਲ ਆਬਾਦੀ 7,71,790
ਓਂਟਾਰੀਓ 3,00,435
ਬ੍ਰਿਟਿਸ਼ ਕੋਲੰਬੀਆ 290,870
ਅਲਬਰਟਾ 1,03,600 
ਮੈਨੀਟੋਬਾ 35,470
ਕਿਊਬਿਕ 23,345

ਅੰਕੜੇ 2021 ਦੀ ਮਰਦਮਸ਼ੁਮਾਰੀ ਮੁਤਾਬਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en&pli=1

For IOS:- https://apps.apple.com/in/app/id538323711


author

Anuradha

Content Editor

Related News