ਕੈਨੇਡਾ ’ਚ ਖਾਲਿਸਤਾਨੀਆਂ ਨੇ ਕੀਤਾ ਕਾਲੀਬਾੜੀ ਮੰਦਰ ਦਾ ਘਿਰਾਓ, ਤਿਰੰਗੇ ਦਾ ਮੁੜ ਅਪਮਾਨ

11/27/2023 11:42:48 AM

ਜਲੰਧਰ (ਬਿਊਰੋ) - ਖਾਲਿਸਤਾਨੀ ਸਮਰਥਕਾਂ ਨੇ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਨੂੰ ਲੈ ਕੇ ਮਿਸੀਸਾਗਾ ਦੇ ਟੋਰਾਂਟੋ ’ਚ ਕਾਲੀਬਾੜੀ ਮੰਦਰ ਦਾ ਘਿਰਾਓ ਕੀਤਾ ਅਤੇ ਭਾਰਤ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਖਾਲਿਸਤਾਨੀਆਂ ਨੇ ਮੁੜ ਤਿਰੰਗੇ ਦਾ ਅਪਮਾਨ ਕੀਤਾ।

ਅਖੌਤੀ ਖਾਲਿਸਤਾਨੀ ਪ੍ਰਦਰਸ਼ਨਕਾਰੀ ਅੱਤਵਾਦੀ ਹਰਦੀਪ ਸਿੰਘ ਨਿੱਜਰ ਲਈ ਨਿਆਂ ਦੀ ਮੰਗ ਕਰ ਰਹੇ ਸੀ, ਜਿਸ ਦੀ ਜੂਨ ’ਚ ਕੈਨੇਡਾ ਦੇ ਸਰੀ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਕ ਯੂਜਰ ਨੇ ‘ਐਕਸ’ ’ਤੇ ਪ੍ਰਦਰਸ਼ਨ ਦੀ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਖਾਲਿਸਤਾਨੀ ਸਮਰਥਕਾਂ ਨੇ ਟੋਰਾਂਟੋ ਦੇ ਕਾਲੀਬਾੜੀ ਹਿੰਦੂ ਮੰਦਰ ਦੇ ਐਂਟਰੀ ਗੇਟ ਰੋਕਦਿਆਂ ਭੜਕਾਊ ਨਾਅਰੇ ਲਾਏ। ਇਸ ਤੋਂ ਸਾਬਿਤ ਹੁੰਦਾ ਹੈ ਕਿ ਖਾਲਿਸਤਾਨੀਆਂ ਦੀ ਹਿੰਸਕ ਮੁਹਿੰਮ ਸਿਰਫ ਭਾਰਤ ਹੀ ਨਹੀਂ, ਸਗੋਂ ਹਿੰਦੂਆਂ ਦੇ ਵੀ ਖਿਲਾਫ ਹੈ। ਕੈਨੇਡਾ ਸਰਕਾਰ ਨੂੰ ਕੱਟੜਪੰਥੀਆਂ ਦਾ ਸਮਰਥਨ ਬੰਦ ਕਰਨਾ ਹੋਵੇਗਾ।

ਇਹ ਵੀ ਪੜ੍ਹੋ : "ਭਾਰਤੀ ਸੰਵਿਧਾਨ ਦੇਸ਼ ਦੇ ਹਰ ਬਾਸ਼ਿੰਦੇ ਦੇ ਮੌਲਿਕ ਅਧਿਕਾਰਾਂ ਦੀ ਖੁੱਲ੍ਹੀ ਤੇ ਸਾਫ਼ ਗੱਲ ਕਰਦੈ"

ਅੱਤਵਾਦੀ ਪਨੂੰ ਦੇ ਗੁੰਡੇ ਖ਼ਰਾਬ ਕਰ ਰਹੇ ਹਨ ਮਾਹੌਲ
ਮਾਮਲੇ ਨਾਲ ਜੁੜੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਖਾਲਿਸਤਾਨੀ ਸਮਰਥਕਾਂ ਨੂੰ ਉਕਸਾਉਣ ਦੇ ਪਿੱਛੇ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦਾ ਹੱਥ ਹੈ। ਪੰਨੂ ਦੇ ਗੁੰਡੇ ਹੀ ਹੁਣ ਕੈਨੇਡਾ ਸਥਿਤ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾ ਕੇ 2 ਭਾਈਚਾਰਿਆਂ ਵਿਚਾਲੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਹੋਣ ਦੇ ਬਾਵਜੂਦ ਖਾਲਿਸਤਾਨੀ ਸਮਰਥਕਾਂ ਨੂੰ ਮੰਦਰਾਂ ਦਾ ਘਿਰਾਓ ਕਰਨ ਤੋਂ ਨਹੀਂ ਰੋਕਿਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-ਬੇਰਹਿਮੀ ਦੀ ਹੱਦ ਪਾਰ : ਹਮਾਸ ਹਮਾਇਤੀਆਂ ਨੇ 3 ਫਿਲਸਤੀਨੀਆਂ ਨੂੰ ਸ਼ਰੇਆਮ ਦਿੱਤੀ ਫਾਂਸੀ

ਹਿੰਦੂਆਂ ’ਚ ਡਰ ਪੈਦਾ ਕਰਨ ਦੀ ਕੋਸ਼ਿਸ਼
ਲੋਕਾਂ ਦਾ ਇਹ ਵੀ ਦੋਸ਼ ਹੈ ਕਿ ਖਾਲਿਸਤਾਨੀ ਹਿੰਦੂਆਂ ਨੂੰ ਡਰਾਉਂਦੇ ਹਨ ਅਤੇ ਉਨ੍ਹਾਂ ’ਚ ਡਰ ਪੈਦਾ ਕਰਨ ਦੇ ਮਕਸਦ ਨਾਲ ਅਕਸਰ ਲੰਬੇ ਸਮੇਂ ਤੱਕ ਮੰਦਰਾਂ ਦੇ ਬਾਹਰ ਖੜੇ ਰਹਿੰਦੇ ਹਨ। ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਇਹ ਦੂਜੀ ਵਾਰ ਹੈ, ਜਦੋਂ ਖਾਲਿਸਤਾਨੀ ਅਨਸਰਾਂ ਨੇ ਮੰਦਰ ਦੇ ਪੁਜਾਰੀਆਂ ਅਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਟੋਰਾਂਟੋ ਕਾਲੀਬਾੜੀ ਮੰਦਰ ਮਿਸੀਸਾਗਾ ਸ਼ਹਿਰ ’ਚ 35 ਸਾਲ ਪਹਿਲਾਂ ਸਥਾਪਿਤ ਕੀਤਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


sunita

Content Editor

Related News