ਬ੍ਰਿਟੇਨ ’ਚ ਕੌਮਾਂਤਰੀ ਵਿਦਿਆਰਥੀਆਂ ਨੂੰ ਮਿਲੇਗੀ 20 ਘੰਟੇ ਦੀ ਥਾਂ 30 ਘੰਟੇ ਕੰਮ ਕਰਨ ਦੀ ਇਜਾਜ਼ਤ
Sunday, Jan 29, 2023 - 10:26 AM (IST)
ਲੰਡਨ (ਅਨਸ)- ਬ੍ਰਿਟੇਨ ਵਿਚ ਭਾਰਤੀਆਂ ਸਮੇਤ ਹੋਰ ਕੌਮਾਂਤਰੀ ਵਿਦਿਆਰਥੀਆਂ ਨੂੰ ਲੰਬੇ ਸਮੇਂ ਤੱਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਕ ਰਿਪੋਰਟ ਮੁਤਾਬਕ ਦੇਸ਼ ਭਰ ਦੇ ਵੱਖ-ਵੱਖ ਖੇਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਕਮੀ ਨੂੰ ਪੂਰਾ ਕਰਨ ਲਈ ਜ਼ਿਆਦਾ ਪਾਰਟ ਟਾਈਮ ਨੌਕਰੀਆਂ ਕਰਨ ਦੀ ਮਨਜ਼ੂਰੀ ਦਿੱਤੀ ਜਾ ਸਕਦੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਸਿੱਖ ਇੰਜੀਨੀਅਰ ਨੇ ਜਿੱਤਿਆ PM ਰਿਸ਼ੀ ਸੁਨਕ ਦਾ 'ਪੁਆਇੰਟਸ ਆਫ ਲਾਈਟ ਅਵਾਰਡ'
ਫਿਲਹਾਲ ਯੂ. ਕੇ. ਵਿਚ ਲਗਭਗ 6 ਲੱਖ, 80 ਹਜ਼ਾਰ ਵਿਦਿਆਰਥੀ ਹਨ ਜਿਨ੍ਹਾਂ ਨੂੰ ਆਪਣੇ ਸੈਸ਼ਨ ਦੌਰਾਨ ਹਫ਼ਤੇ ਵਿਚ ਵੱਧ ਤੋਂ ਵੱਧ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ। ਆਪਣੀ ਆਰਥਿਕਤਾ ਨੂੰ ਵਧਾਉਣ ਲਈ ਸਰਕਾਰ ਹੁਣ 20 ਘੰਟੇ ਕੰਮ ਕਰਨ ਦੇ ਸਮੇਂ ਨੂੰ ਵਧਾ ਕੇ 30 ਘੰਟੇ ਕਰਨ ’ਤੇ ਵਿਚਾਰ ਕਰ ਰਹੀ ਹੈ। ਪਿਛਲੇ ਸਾਲ ਬ੍ਰਿਟੇਨ ਪਹੁੰਚੇ 11 ਲੱਖ ਪ੍ਰਵਾਸੀਆਂ ਵਿਚ 4 ਲੱਖ, 76 ਹਜ਼ਾਰ ਕੌਮਾਂਤਰੀ ਵਿਦਿਆਰਥੀ ਸਨ। ਇਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਵਿਚ 1 ਲੱਖ, 61 ਹਜ਼ਾਰ ਭਾਰਤੀ ਵਿਦਿਆਰਥੀ ਸਨ। ਬ੍ਰਿਟੇਨ ਵਿਚ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਵਿਚ ਭਾਰਤ ਸਭ ਤੋਂ ਵੱਡਾ ਸ੍ਰੋਤ ਬਣ ਗਿਆ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁਨਕ ਮੁਤਾਬਕ ਦੇਸ਼ ਵਿਚ ਲਗਭਗ 13 ਲੱਖ ਅਹੁਦੇ ਖਾਲੀ ਹਨ ਜੋ ਮਹਾਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਲਗਭਗ 5 ਲੱਖ ਜ਼ਿਆਦਾ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।