ਇਮਰਾਨ ਖਾਨ ਨੇ ਇਕ ਇੰਟਰਵਿਊ ’ਚ ਆਪਣੀ ਤੁਲਨਾ ਕੀਤੀ ‘ਗਧੇ’ ਨਾਲ (ਵੀਡੀਓ)

05/08/2022 3:45:38 PM

ਇਸਲਾਮਾਬਾਦ– ਸੋਸ਼ਲ ਮੀਡੀਆ ਤੇ ਅੱਜਕਲ ਇਮਰਾਨ ਖਾਨ ਦਾ ਇਕ ਇੰਟਰਵਿਊ ਬਹੁਤ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਖੁਦ ਦੀ ਤੁਲਨਾ ਇਕ ਗਧੇ ਨਾਲ ਕਰਦੇ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ’ਤੇ ਲੋਕ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਮਜ਼ੇ ਲੈ ਰਹੇ ਹਨ। ਗਧੇ ਵਾਲੀ ਟਿੱਪਣੀ ’ਤੇ ਲੋਕਾਂ ਨੂੰ ਇਮਰਾਨ ਪਹਿਲੀ ਵਾਰ ਇਮਾਨਦਾਰ ਵੀ ਲੱਗ ਰਹੇ ਹਨ।

ਇਹ ਵੀ ਪੜ੍ਹੋ– ਬਾਰਾਤ ’ਚ DJ ’ਤੇ ਡਾਂਸ ਕਰਨਾ ਨੌਜਵਾਨ ਨੂੰ ਪਿਆ ਮਹਿੰਗਾ, ਨੱਚਦੇ-ਨੱਚਦੇ ਆ ਗਈ ਮੌਤ

ਪਾਕਿਸਤਾਨੀ ਪੱਤਰਕਾਰ ਹਸਨ ਜੈਦੀ ਨੇ ਇਮਰਾਨ ਖਾਨ ਦੇ ਇੰਟਰਵਿਊ ਦਾ ਇਕ ਵੀਡੀਓ ਕਲਿੱਪ ਸ਼ੇਅਰ ਕੀਤਾ ਹੈ। ਇੰਟਰਵਿਊ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਉਹ ਅੰਗਰੇਜ਼ ਨਹੀਂ ਬਣ ਸਕਦੇ ਕਿਉਂਕਿ ਗਧਾ, ਗਧਾ ਹੀ ਰਹੇਗਾ। ਪਾਕਿਸਤਾਨੀ ਪੱਤਰਕਾਰ ਸ਼ੇਅਰ ਕੀਤੇ ਗਏ ਵੀਡੀਓ ਵਿਚ ਇਮਰਾਨ ਕਹਿੰਦੇ ਨਜ਼ਰ ਆ ਰਹੇ ਹਨ ਕਿ ਮੈਂ ਇਸਨੂੰ (ਯੂ. ਕੇ.) ਆਪਣਾ ਘਰ ਕਦੇ ਨਹੀਂ ਮੰਨਿਆ, ਕਿਉਂਕਿ ਮੈਂ ਇਕ ਪਾਕਿਸਤਾਨੀ ਸੀ ਅਤੇ ਮੈਂ ਬ੍ਰਿਟਿਸ਼ ਨਹੀਂ ਬਣ ਸਕਾਂਗਾ। ਜੇਕਰ ਤੁਸੀਂ ਗਧੇ ’ਤੇ ਲਾਈਨ ਖਿੱਚਦੇ ਹੋ ਤਾਂ ਉਹ ਜੈਬਰਾ ਨਹੀਂ ਬਣਦਾ ਹੈ। ਗਧਾ ਤਾਂ ਗਧਾ ਹੀ ਰਹੇਗਾ।

ਇਹ ਵੀ ਪੜ੍ਹੋ– ਨਾਬਾਲਿਗ ਨਿਕਲਿਆ 8 ਮਹੀਨਿਆਂ ਦੇ ਬੱਚੇ ਦਾ ਕਾਤਲ, ਇਸ ਕਾਰਨ ਕੀਤਾ ਸੀ ਕਤਲ

 

ਇਹ ਵੀ ਪੜ੍ਹੋ– ਐਪਲ ਨੇ ਭਾਰਤੀ ਗਾਹਕਾਂ ਨੂੰ ਦਿੱਤਾ ਵੱਡਾ ਝਟਕਾ, ਹੁਣ ਕ੍ਰੈਡਿਟ ਤੇ ਡੈਬਿਟ ਕਾਰਡ ਰਾਹੀਂ ਨਹੀਂ ਹੋਵੇਗੀ ਪੇਮੈਂਟ

ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਟਵਿਟਰ ’ਤੇ ਯੂਜਰਸ ਸਾਬਕਾ ਪੀ. ਐੱਮ. ਦੀਆਂ ਟਿੱਪਣੀਆਂ ’ਤੇ ਚੁਟਕੀ ਲੈਣ ਵਿਚ ਕੋਈ ਕਸਰ ਨਹੀਂ ਛੱਡ ਰਹੇ ਹਨ। ਮੀਮ ਫੈਸਟ ਵਿਚ ਭਾਗ ਲੈਂਦੇ ਹੋਏ, ਇਕ ਟਵਿੱਟਰ ਖਪਤਕਾਰ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ ‘69 ਦੀ ਉਮਰ ਵਿਚ ਖੁਦ ਨੂੰ ਪਛਾਣ ਹੋਈ’ ਕਰਾਰ ਦਿੱਤਾ। ਇਕ ਹੋਰ ਟਵਿਟਰ ਯੂਜਰ ਨੇ ਇਸਨੂੰ ਇਮਰਾਨ ਦੀ ਹੀਣ ਭਾਵਨਾ ਦੱਸਿਆ।

ਇਹ ਵੀ ਪੜ੍ਹੋ– ਗੂਗਲ ਕ੍ਰੋਮ ਨੂੰ ਲੈ ਕੇ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਤੁਰੰਤ ਕਰੋ ਅਪਡੇਟ


Rakesh

Content Editor

Related News