ਚਾਰ ਮਹੀਨਿਆਂ ’ਚ 50 ਲੱਖ ਤੋਂ ਵਧੇਰੇ ਸੈਲਾਨੀ ਪਹੁੰਚੇ ਦੁਬਈ, ਔਰਤਾਂ ਲਈ ਤੀਸਰਾ ਸਭ ਤੋਂ ਸੁਰੱਖਿਅਤ ਸ਼ਹਿਰ
Monday, Jun 13, 2022 - 02:40 PM (IST)
ਦੁਬਈ: ਕੋਵਿਡ-19 ਮਹਾਮਾਰੀ ਤੋਂ ਬਾਅਦ ਦੁਬਈ 'ਚ ਸੈਰ-ਸਪਾਟਾ ਖ਼ੇਤਰ ਦਾ ਗ੍ਰਾਫ਼ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਸਾਲ ਦੇ ਪਹਿਲੇ ਚਾਰ ਮਹੀਨਿਆਂ ’ਚ ਸੈਲਾਨੀਆਂ ਦੀ ਆਮਦ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਦੁਬਈ ਸਰਕਾਰ ਦੇ ਅਨੁਸਾਰ ਜਨਵਰੀ - ਅਪ੍ਰੈਲ 2022 ਦੌਰਾਨ ਦੁਬਈ ’ਚ ਸੈਲਾਨੀਆਂ ਦੀ ਗਿਣਤੀ 51 ਲੱਖ ਤੱਕ ਪਹੁੰਚ ਗਈ। ਇਨ੍ਹਾਂ ਸੈਲਾਨੀਆਂ ਦੀ ਗਿਣਤੀ ’ਚ 203 ਫ਼ੀਸਦੀ ਦਾ ਵਾਧਾ ਦਰਜ ਹੋਇਆ।
ਇਹ ਵੀ ਪੜ੍ਹੋ : ਨੇਹਾ ਕੱਕੜ ਨੇ ਨਿਊਜਰਸੀ ’ਚ ਕਰਵਾਇਆ ਆਪਣਾ ਸ਼ਾਨਦਾਰ ਫ਼ੋਟੋਸ਼ੂਟ, ਗਾਇਕਾ ਨੇ ਵਧਾਈ ਪ੍ਰਸ਼ੰਸਕਾਂ ਦੀ ਧੜਕਣ
ਸੈਲਾਨੀਆਂ ਦੀ ਵਧਦੀ ਗਿਣਤੀ ਦੌਰਾਨ ਅਮੀਰਾਤ ਹੋਟਲ ਦੀ ਬੁਕਿੰਗ ’ਚ ਸੁਧਾਰ ਕਰਨ ਲਈ ਕਾਫ਼ੀ ਸਹਾਇਤਾ ਮਿਲੀ ਹੈ ਜੋ ਕਿ ਇਸ ਦੌਰਾਨ 76 ਫ਼ੀਸਦੀ ਤੱਕ ਪਹੁੰਚ ਗਈ। ਦੁਬਈ ’ਚ ਜਨਵਰੀ ਅਤੇ ਮਾਰਚ 2022 ’ਚ ਰਾਤ ਦੇ ਸੈਲਾਨੀਆਂ ਦੇ ਤੌਰ ’ਤੇ ਲਗਭਗ 40 ਲੱਖ ਅੰਤਰਰਾਸ਼ਟਰੀ ਸੈਲਾਨੀ ਆਏ ਜੋ ਕਿ ਸਾਲ-ਦਰ-ਸਾਲ ਦੇ ਮੁਕਾਬਲੇ 214 ਫ਼ੀਸਦੀ ਵਾਧਾ ਹੈ। ਦੁਬਈ ਨੇ 2022 ਦੀ ਪਹਿਲੀ ਤਿਮਾਹੀ ’ਚ 82 ਫ਼ੀਸਦੀ ਦੇ ਨਾਲ ਹੋਟਲ ਨੇ ਆਕੂਪੈਂਸੀ ’ਚ ਵਿਸ਼ਵ ਪੱਧਰ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ।
ਯੂ.ਕੇ. ਸਥਿਤ ਯਾਤਰਾ ਬੀਮਾ ਕੰਪਨੀ ਇੰਸ਼ੋਰੈਂਸ ਮਾਈ ਟ੍ਰਿਪ ਦੇ ਇਕ ਅਧਿਐਨ ਦੇ ਅਨੁਸਾਰ ਇਸ ਮਹਾਮਾਰੀ ਨਾਲ ਸਫ਼ਲਤਾਪੂਰਵਕ ਨਜਿੱਠਿਆ ਹੈ । ਯੂ.ਏ.ਈ ਨੇ ਇਕ ਸੁਰਖਿਅਤ ਸ਼ਹਿਰ ਵਜੋਂ ਆਪਣੀ ਪਹਿਚਾਨ ਬਣਾਈ ਹੈ ਜਿਸ ਕਾਰਨ ਵਿਦੇਸ਼ੀ ਸੈਲਾਨੀਆਂ ਦੇ ਵਿਸ਼ਵਾਸ ਹੋਰ ਵੀ ਵਧ ਗਿਆ ਹੈ। ਹਾਲ ਹੀ ਦੁਬਈ ਨੂੰ ਔਰਤਾਂ ਦੇ ਇਕੱਲੇ ਯਾਤਰਾ ਕਰਨ ਲਈ ਤੀਸਰੇ ਸਭ ਤੋਂ ਸੁਰੱਖਿਅਤ ਸ਼ਹਿਰ ਦਾ ਦਰਜਾ ਦਿੱਤਾ ਗਿਆ ਸੀ। ਇੱਥੇ ਔਰਤਾਂ ਵਿਰੁੱਧ ਅਪਰਾਧ ਦਰ ਬਹੁਤ ਘੱਟ ਹੈ।
ਇਹ ਵੀ ਪੜ੍ਹੋ : ਸ਼ਰਧਾ ਕਪੂਰ ਦੀ ਮੇਕਅੱਪ ਆਰਟਿਸਟ ਦੀ ਲੱਤ ਫ਼ਰੈਕਚਰ, ਵ੍ਹੀਲਚੇਅਰ ’ਤੇ ਹੀ ਅਦਾਕਾਰਾ ਦਾ ਕੀਤਾ ਮੇਕਅੱਪ
ਦੱਸ ਦੇਈਏ ਕਿ ਭਾਰਤ ਦੇ ਲੋਕ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਦੁਬਈ ਜਾ ਰਹੇ ਹਨ ਅਤੇ ਖ਼ਾਸ ਗੱਲ ਇਹ ਹੈ ਕਿ ਇੱਥੇ ਮਹਿਲਾਵਾਂ ਸੁਰੱਖਿਅਤ ਹਨ। ਇਸ ਲਈ ਦੁਬਈ ’ਚ ਛੁੱਟੀਆਂ ਦਾ ਆਨੰਦ ਲੈਣ ਲਈ ਜਾ ਸਕਦੇ ਹੋ।