7ਵੀਂ ਵਿਸ਼ਵ ਡਵਾਰਫ ਖੇਡਾਂ ''ਚ 20 ਦੇਸ਼ਾਂ ਦੇ 400 ਬੌਣੇ ਖਿਡਾਰੀਆਂ ਨੇ ਲਿਆ ਹਿੱਸਾ
Tuesday, Aug 08, 2017 - 01:31 AM (IST)
ਓਨਟਾਰੀਓ— 7ਵੀਂ ਵਿਸ਼ਵ ਡਵਾਰਫ ਖੇਡਾਂ ਲਈ 20 ਦੇਸ਼ਾਂ ਦੇ 400 ਤੋਂ ਜ਼ਿਆਦਾ ਬੌਣੇ ਐਥਲੀਟਾਂ ਨੇ ਦੱਖਣੀ-ਉੱਤਰੀ ਓਨਟਾਰੀਓ ਦੇ ਗੁਅਲਫ਼ ਸ਼ਹਿਰ 'ਚ ਪਹੁੰਚੇ। ਕੈਨੇਡਾ ਟੀਮ ਦੇ ਐਥਲੀਟ ਐਲੀਜ਼ਾਬੈਥ ਡਫ ਨੇ ਕਿਹਾ ਕਿ, ''ਇਹ ਸੱਚਮੁੱਚ ਬਹੁਤ ਵਧੀਆ ਹੈ ਅਤੇ ਮੈਂ ਅਸਲ 'ਚ ਇਸ ਨੂੰ ਦੇਖਣ ਲਈ ਕਾਫੀ ਉਤਸੁਕ ਹਾਂ।''

ਉਦਘਾਟਨ ਸਮਾਰੋਹ ਨੂੰ 5 ਅਗਸਤ ਦਿਨ ਸ਼ੁੱਕਰਵਾਰ ਰਾਤ ਨੂੰ ਗੁਅਲਫ਼ ਯੂਨੀਵਰਸਿਟੀ 'ਚ ਆਯੋਜਿਤ ਕੀਤਾ ਗਿਆ ਸੀ। ਇਸ ਇਵੈਂਟ 'ਚ ਕਈ ਖੇਡ ਸ਼ਾਮਲ ਹਨ ਜਿਵੇਂ ਬੈਂਡਮਿੰਟਨ, ਸ਼ਾਕਰ, ਬਾਸਕਟਬਾਲ, ਫਲੋਰ ਹਾਕੀ ਅਤੇ ਪਾਵਰ ਲਿਫਟਿੰਗ। ਇਹ ਖੇਡ 4 ਤੋਂ 12 ਅਗਸਤ ਤਕ ਖੇਡੇ ਜਾਣਗੇ, ਇਨ੍ਹਾਂ ਖੇਡਾਂ 'ਚ ਖਿਡਾਰੀਆਂ ਦੀ ਉਮਰ 6 ਤੋਂ 60 ਸਾਲ ਦੇ ਵਿਚਕਾਰ ਹੁੰਦੀ ਹੈ।

1993 ਤੋਂ ਬਾਅਦ ਹਰੇਕ 4 ਸਾਲ ਬਾਅਦ ਇਨ੍ਹਾਂ ਖੇਡਾਂ ਜਾ ਆਯੋਜਨ ਕੀਤਾ ਜਾਂਦਾ ਹੈ। ਹਰੇਕ ਉਮਰ ਅਤੇ ਕਾਬਲ ਬੌਣੇ ਖਿਡਾਰੀਆਂ ਨੂੰ ਇਨ੍ਹਾਂ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਸੱਦਾ ਦਿੱਤਾ ਜਾਂਦਾ ਹੈ।
