Pok ਵਿਧਾਨ ਸਭਾ ''ਚ ਬੋਲੇ ਇਮਰਾਨ, ''ਵਿਸ਼ਵ ਮੰਚ ''ਤੇ ਕਸ਼ਮੀਰ ਦਾ ਮੁੱਦਾ ਚੁੱਕਦੇ ਰਹਾਂਗੇ''

8/6/2020 3:07:34 AM

ਇਸਲਾਮਾਬਾਦ - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਕਿਹਾ ਕਿ ਅਸੀਂ ਵਿਸ਼ਵ ਮੰਚ 'ਤੇ ਕਸ਼ਮੀਰ ਦਾ ਮੁੱਦਾ ਚੁੱਕਦੇ ਰਹਾਂਗੇ।

ਪੀ. ਓ. ਕੇ. ਦੀ ਵਿਧਾਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਨੇ ਦਾਅਵਾ ਕੀਤਾ ਕਿ ਵਿਸ਼ਵ ਦੇ ਕਈ ਨੇਤਾ ਇਹ ਤੱਕ ਨਹੀਂ ਜਾਣਦੇ ਹਨ ਕਿ ਕਸ਼ਮੀਰ ਵਿਚ ਕੀ ਚੱਲ ਰਿਹਾ ਹੈ। ਉਹ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ 5 ਅਗਸਤ, 2019 ਨੂੰ ਖਤਮ ਕਰਨ ਦੇ ਭਾਰਤ ਸਰਕਾਰ ਦੇ ਫੈਸਲੇ ਦੇ ਇਕ ਸਾਲ ਪੂਰਾ ਹੋਣ ਦੇ ਮੌਕੇ 'ਤੇ ਪੀ. ਓ. ਕੇ. ਵਿਧਾਨ ਸਭਾ ਨੂੰ ਸੰਬੋਧਿਤ ਕਰ ਰਹੇ ਸਨ। ਇਮਰਾਨ ਨੇ ਕਿਹਾ ਕਿ ਉਨਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਚੱਲਦੇ ਕਸ਼ਮੀਰ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਅਤੇ 'ਹੁਣ ਵਿਸ਼ਵ ਇਸ 'ਤੇ ਗੌਰ ਕਰ ਰਿਹਾ ਹੈ।'


Khushdeep Jassi

Content Editor Khushdeep Jassi