ਕੋਰੋਨਾ ਤੋਂ ਪਰੇਸ਼ਾਨ ਹੋ ਕੇ ਰੋ ਪਏ ਇਮਰਾਨ ਖਾਨ, ਪਾਕਿ ਮੀਡੀਆ ਦਾ ਦਾਅਵਾ (ਵੀਡੀਓ)

Friday, Apr 17, 2020 - 08:04 PM (IST)

ਕੋਰੋਨਾ ਤੋਂ ਪਰੇਸ਼ਾਨ ਹੋ ਕੇ ਰੋ ਪਏ ਇਮਰਾਨ ਖਾਨ, ਪਾਕਿ ਮੀਡੀਆ ਦਾ ਦਾਅਵਾ (ਵੀਡੀਓ)

ਇਸਲਾਮਾਬਾਦ- ਪਾਕਿਸਤਾਨ ਵਿਚ ਹਰ ਗੁਜ਼ਰਦੇ ਦਿਨ ਦੇ ਨਾਲ ਕੋਰੋਨਾਵਾਇਰਸ ਨਾਲ ਇਨਫੈਕਟਡ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਉਥੇ ਹੀ ਇਸ ਦੀ ਰੋਕਥਾਮ ਲਈ ਦੇਸ਼ ਦੇ ਕਈ ਹਿੱਸਿਆਂ ਵਿਚ ਲਾਕਡਾਊਨ ਲਾਗੂ ਕੀਤਾ ਗਿਆ ਹੈ। ਇਸ ਨਾਲ ਪਾਕਿਸਤਾਨ ਦੀ ਆਰਥਿਕ ਸਥਿਤੀ ਹੋਰ ਵੀ ਖਰਾਬ ਹੋ ਗਈ ਹੈ। ਡੇਲੀ ਪਾਕਿਸਤਾਨ ਦੀ ਖਬਰ ਮੁਤਾਬਕ ਦੇਸ਼ ਦੇ ਇਹਨਾਂ ਹਾਲਾਤਾਂ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਬਹੁਤ ਪਰੇਸ਼ਾਨ ਹਨ ਤੇ ਇਸ ਦੇ ਬਾਰੇ ਸੋਚ ਕੇ ਉਹ ਰੋ ਰਹੇ ਹਨ। ਇਮਰਾਨ ਦੇ ਰੋਣ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਵੀ ਹੋ ਰਹੀ ਹੈ।

ਪਾਕਿਸਤਾਨ ਵਿਚ ਕੋਰੋਨਾਵਾਇਰਸ ਦੇ ਮਾਮਲੇ 7 ਹਜ਼ਾਰ ਦਾ ਅੰਕੜਾ ਪਾਰ ਕਰ ਗਏ ਹਨ ਤੇ ਇਸ ਨਾਲ 134 ਲੋਕਾਂ ਨੇ ਆਪਣੀ ਜਾਨ ਗੁਆਈ ਹੈ। ਦੇਸ਼ ਵਿਚ ਵਪਾਰ ਠੱਪ ਹੈ ਤੇ ਇਨਫੈਕਸ਼ਨ ਦੀ ਰੋਕਥਾਮ ਦੇ ਦਾਅਵਿਆਂ ਦੇ ਵਿਚਾਲੇ ਲਗਾਤਾਰ ਮਾਮਲੇ ਵਧ ਰਹੇ ਹਨ। ਇਸ ਨਾਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੋਹਰੀ ਚਿੰਤਾ ਵਿਚ ਹਨ। ਅਸਲ ਵਿਚ ਦੇਸ਼ ਵਿਚ ਜਿਥੇ 30 ਅਪ੍ਰੈਲ ਤੱਕ ਲਾਕਡਾਊਨ ਵਧਾ ਦਿੱਤਾ ਗਿਆ ਹੈ। ਉਥੇ ਹੀ ਦੇਸ਼ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਗਰੀਬ ਤਬਕਾ ਭੁੱਖ ਨਾਲ ਮਰ ਰਿਹਾ ਹੈ। ਬੰਦ ਨਾਲ ਖਸਤਾਹਾਲ ਕਾਰੋਬਾਰ ਦੇ ਮੱਦੇਨਜ਼ਰ ਜਿਥੇ ਵਪਾਰੀ ਵਰਗ ਨੇ ਆਪਣੇ ਵਪਾਰ ਖੋਲ੍ਹਣ ਦਾ ਐਲਾਨ ਕਰ ਦਿੱਤਾ ਹੈ, ਉਥੇ ਹੀ ਦੇਸ਼ ਦੇ ਧਾਰਮਿਕ ਨੇਤਾ ਵੀ ਨਮਾਜ਼ ਅਦਾ ਕਰਨ 'ਤੇ ਅੜੇ ਹੋਏ ਹਨ। ਅਜਿਹੇ ਹਾਲਾਤ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਰੇਸ਼ਾਨੀ ਵਿਚ ਵਾਧਾ ਹੋ ਰਿਹਾ ਹੈ।

ਇਸ ਸਬੰਧ ਵਿਚ ਇਕ ਨਿੱਜੀ ਪੱਤਰਕਾਰ ਚੈਨਲ ਪਬਲਿਕ ਨਿਊਜ਼ ਨੇ ਇਮਰਾਨ ਖਾਨ ਦਾ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਉਹ ਹੱਥ ਵਿਚ ਤਸਬੀਹ ਫੜ੍ਹ ਕੇ ਬੈਠੇ ਹਨ ਤੇ ਰੋ ਰਹੇ ਹਨ। ਉਹ ਇਸ ਦੌਰਾਨ ਬਹੁਤ ਦੁਖੀ ਨਜ਼ਰ ਆ ਰਹੇ ਹਨ। ਚੈਨਲ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਤੇ ਜਨਤਾ ਦੇ ਦੁੱਖ ਕਾਰਣ ਪ੍ਰਧਾਨ ਮੰਤਰੀ ਰੋ ਪਏ।


author

Baljit Singh

Content Editor

Related News