ਵਿਰੋਧੀ ਲੀਡਰਸ਼ਿਪ ਨੂੰ ਅਯੋਗ ਠਹਿਰਾ ਕੇ 15 ਸਾਲ ਤਕ ਰਾਜ ਕਰਨਾ ਚਾਹੁੰਦੇ ਸਨ ਇਮਰਾਨ : ਪਾਕਿ ਮੰਤਰੀ
Sunday, Jun 19, 2022 - 07:52 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨਮੰਤਰੀ ਇਮਰਾਨ ਖਾਨ 'ਫਾਸੀਵਾਦੀ ਯੋਜਨਾ' ਦੇ ਤਹਿਤ ਇਸ ਸਾਲ ਦੇ ਅੰਤ ਤਕ ਪੂਰੀ ਵਿਰੋਧੀ ਲੀਡਰਸ਼ਿਪ ਨੂੰ ਅਯੋਗ ਕਰਾਰ ਦੇ ਕੇ 15 ਸਾਲ ਤਕ ਸ਼ਾਸਨ ਕਰਨਾ ਚਾਹੁੰਦੇ ਸਨ। ਮੀਡੀਆ 'ਚ ਐਤਵਾਰ ਨੂੰ ਇਕ ਖ਼ਬਰ ਦੇ ਮੁਤਾਬਕ ਪੀ. ਐੱਸ. ਐੱਲ.-ਐੱਨ ਦੇ ਇਕ ਸੀਨੀਅਰ ਮੰਤਰੀ ਨੇ ਇਹ ਦਾਅਦਾ ਕੀਤਾ ਹੈ।
ਊਰਜਾ ਮੰਤਰੀ ਖੁਰੱਮ ਦਸਤਗੀਰ ਨੇ ਸ਼ਨੀਵਾਰ ਨੂੰ ਇਕ ਟੀਵੀ ਪ੍ਰੋਗਰਾਮ 'ਚ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਤੋਂ ਜਾਣਕਾਰੀ ਸੀ ਕਿ ਖਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ) ਦੇ ਪ੍ਰਧਾਨ ਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਸਾਬਕਾ ਪ੍ਰਧਾਨਮੰਤਰੀ ਸ਼ਾਦਿਦ ਖਾਕਾਨ ਅੱਬਾਸੀ ਤੇ ਅਹਿਸਾਨ ਇਕਬਾਲ ਸਮੇਤ ਪੂਰੀ ਵਿਰਧੀ ਲੀਡਰਸ਼ਿਪ ਦਾ ਸਫਾਇਆ ਕਰਨਾ ਚਾਹੁੰਦੇ ਸਨ। 'ਡਾਨ' ਅਖ਼ਬਾਰ ਦੀ ਖ਼ਬਰ ਦੇ ਮੁਤਾਬਕ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਦੇ ਖ਼ਿਲਾਫ਼ ਮਾਮਲਿਆਂ 'ਚ ਤੇਜ਼ੀ ਲਿਆਉਣ ਲਈ 100 ਜੱਜਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦੀ ਪਾਰਟੀ ਸਿਰਫ਼ ਡੇਢ ਸਾਲ ਲਈ ਦੇਸ਼ ਦਾ ਸ਼ਾਸਨ ਆਪਣੇ ਹੱਥ 'ਚ ਲੈਣ ਨੂੰ ਤਿਆਰ ਕਿਵੇਂ ਹੋਈ, ਉਨ੍ਹਾਂ ਕਿਹਾ, 'ਗਠਜੋੜ ਸਿਰਫ਼ ਇਸ ਲਈ ਬਣਾਇਆ ਗਿਆ ਹੈ, ਕਿਉਂਕਿ ਖਾਨ ਦੀ ਇਸ ਦੇਸ਼ 'ਤੇ ਹਮਲਾ ਕਰਨ ਦੀ ਫਾਸੀਵਾਦੀ ਯੋਜਨਾ ਸੀ।' ਦਸਤਗੀਰ ਦੇ ਦਾਅਵੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਨੇਤਾ ਤੇ ਸਾਬਕਾ ਮੰਤਰੀ ਅਲੀ ਹੈਦਰ ਜੈਦੀ ਨੇ ਕਿਹਾ,'ਖ਼ੁਰੱਮ ਦਸਤਗੀਰ ਖੁੱਲੇ ਤੌਰ 'ਤੇ ਸਵੀਕਾਰ ਕਰ ਚੁੱਕੇ ਹਨ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਵਿਰੋਧੀ ਨੂੰ ਬਚਾਉਣ ਦੀ ਸਾਜ਼ਿਸ਼ ਰਾਹੀਂ ਇਮਰਾਨ ਸਰਕਾਰ ਦੀ ਸੰਵਿਧਾਨਿਕ ਤੌਰ 'ਤੇ ਚੁਣੀ ਗਈ ਸਰਕਾਰ ਨੂੰ ਹਟਾਇਆ ਗਿਆ ਸੀ।