ਅਗਲੇ ਹਫਤੇ ਮਲੇਸ਼ੀਆ ਦੇ ਦੌਰੇ ''ਤੇ ਜਾਣਗੇ ਇਮਰਾਨ

Thursday, Nov 15, 2018 - 05:54 PM (IST)

ਅਗਲੇ ਹਫਤੇ ਮਲੇਸ਼ੀਆ ਦੇ ਦੌਰੇ ''ਤੇ ਜਾਣਗੇ ਇਮਰਾਨ

ਇਸਲਾਮਾਬਾਦ (ਭਾਸ਼ਾ)- ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਲੇ ਹਫਤੇ ਮਲੇਸ਼ੀਆ ਦੇ ਦੌਰੇ 'ਤੇ ਜਾਣਗੇ। ਅਜਿਹੀ ਸੰਭਾਵਨਾ ਹੈ ਕਿ ਉਹ ਉਥੇ ਮੁਦਰਿਕ ਸਹਾਇਕਾ ਦੀ ਅਪੀਲ ਕਰਨਗੇ ਤਾਂ ਜੋ ਆਈ.ਐਮ.ਐਫ. ਦੇ ਰਾਹਤ ਪੈਕੇਜ 'ਤੇ ਪਾਕਿਸਤਾਨ ਦੀ ਨਿਰਭਰਤਾ ਘੱਟ ਹੋ ਸਕੇ। ਵਿਦੇਸ਼ ਦਫਤਰ ਮੁਤਾਬਕ ਖਾਨ 20-21 ਨਵੰਬਰ ਨੂੰ ਮਲੇਸ਼ੀਆ ਦੀ ਅਧਿਕਾਰਤ ਯਾਤਰਾ 'ਤੇ ਹੋਣਗੇ ਅਤੇ ਇਸ ਦੌਰਾਨ ਉਨ੍ਹਾਂ ਨਾਲ ਇਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਵੀ ਹੋਵੇਗਾ।

ਇਹ ਉਨ੍ਹਾਂ ਦੀ ਮਲੇਸ਼ੀਆ ਦੀ ਪਹਿਲੀ ਦੋ ਪੱਖੀ ਯਾਤਰਾ ਹੋਵੇਗੀ। ਖਾਨ ਉਥੇ ਮਲੇਸ਼ੀਆਈ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧ ਹਨ ਅਤੇ ਖਾਨ ਦੀ ਯਾਤਰਾ ਨਾਲ ਦੋਹਾਂ ਦੇਸ਼ਾਂ ਦੇ ਮੌਜੂਦਾ ਦੋਸਤਾਨਾ ਅਤੇ ਖੁਸ਼ਹਾਲੀ ਵਾਲੇ ਸਬੰਧਾਂ ਨੂੰ ਅੱਗੇ ਵਧਾਉਣ ਦਾ ਮੌਕਾ ਹਾਸਲ ਹੋਵੇਗਾ।


author

Sunny Mehra

Content Editor

Related News