ਯੂ.ਐੱਨ.ਜੀ.ਏ. ''ਚ ਹਿੱਸਾ ਲੈਣ ਅਮਰੀਕਾ ਪਹੁੰਚੇ ਇਮਰਾਨ ਖਾਨ

Sunday, Sep 22, 2019 - 12:45 PM (IST)

ਯੂ.ਐੱਨ.ਜੀ.ਏ. ''ਚ ਹਿੱਸਾ ਲੈਣ ਅਮਰੀਕਾ ਪਹੁੰਚੇ ਇਮਰਾਨ ਖਾਨ

ਨਿਊਯਾਰਕ— ਸੰਯੁਕਤ ਰਾਸ਼ਟਰ ਮਹਾਸਭਾ ਦੀ 74ਵੀਂ ਬੈਠਕ 'ਚ ਹਿੱਸਾ ਲੈਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਆਪਣੀ 7 ਦਿਨਾਂ ਯਾਤਰਾ 'ਤੇ ਅਮਰੀਕਾ ਦੇ ਹਿਊਸਟਨ ਪਹੁੰਚ ਗਏ ਹਨ। ਆਪਣੀ ਯਾਤਰਾ ਦੌਰਾਨ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।

ਐਕਸਪ੍ਰੈੱਸ ਟ੍ਰਿਬਿਊਨ ਨੇ ਖਬਰ ਦਿੱਤੀ ਕਿ ਅਮਰੀਕਾ 'ਚ ਉਨ੍ਹਾਂ ਦਾ ਸਵਾਗਤ ਸੰਯੁਕਤ ਰਾਸ਼ਟਰ ਰਾਜਦੂਤ ਮਲੀਹਾ ਲੋਧੀ, ਪਾਕਿਸਤਾਨ ਦੇ ਅਮਰੀਕਾ 'ਚ ਰਾਜਦੂਤ ਅਸਦ ਮਜੀਦ ਖਾਨ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੀਤਾ। ਖਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸੰਯੁਕਤ ਰਾਸ਼ਟਰ ਮਹਾਸਭਾ 'ਚ ਕਸ਼ਮੀਰ ਮੁੱਦਾ ਚੁੱਕਣਗੇ, ਇਸ ਲਈ ਕਈ ਦੇਸ਼ਾਂ ਦੀਆਂ ਨਜ਼ਰਾਂ ਉਨ੍ਹਾਂ ਦੇ 27 ਸਤੰਬਰ ਦੇ ਸੰਯੁਕਤ ਰਾਸ਼ਟਰ ਸੰਬੋਧਨ 'ਤੇ ਰਹਿਣਗੀਆਂ। ਖਾਨ ਦੀ ਇਸ ਯਾਤਰਾ ਦੌਰਾਨ ਉਨ੍ਹਾਂ ਦੇ ਨਾਲ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ, ਫਾਈਨਾਂਸ ਸਲਾਹਕਾਰ ਹਫੀਜ਼ ਸ਼ੇਖ ਤੇ ਵਿਦੇਸ਼ਾਂ 'ਚ ਵੱਸਦੇ ਪਾਕਿਸਤਾਨੀਆਂ ਦੇ ਮਾਮਲਿਆਂ ਦੇ ਵਿਸ਼ੇਸ਼ ਸਹਾਇਕ ਜ਼ੁਲਫਿਕਰ ਬੁਖਾਰੀ ਉਨ੍ਹਾਂ ਦੇ ਨਾਲ ਮੌਜੂਦ ਹਨ।


author

Baljit Singh

Content Editor

Related News