ਪਾਕਿਸਤਾਨ ’ਚ ਅਮਰੀਕਾ ਫੌਜੀ ਟਿਕਾਣਿਆਂ ਦੀ ਇਜਾਜ਼ਤ ਨਹੀਂ ਦੇਣਗੇ ਇਮਰਾਨ ਖਾਨ

Tuesday, Jun 22, 2021 - 11:37 PM (IST)

ਪਾਕਿਸਤਾਨ ’ਚ ਅਮਰੀਕਾ ਫੌਜੀ ਟਿਕਾਣਿਆਂ ਦੀ ਇਜਾਜ਼ਤ ਨਹੀਂ ਦੇਣਗੇ ਇਮਰਾਨ ਖਾਨ

ਇਸਲਾਮਾਬਾਦ - ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੰਗ ਗ੍ਰਸਤ ਦੇਸ਼ ਅਫਗਾਨਿਸਤਾਨ ਵਿਚ ਫੌਜੀ ਕਾਰਵਾਈ ਲਈ ਪਾਕਿਸਤਾਨ ਵਿਚ ਅਮਰੀਕੀ ਫੌਜੀ ਟਿਕਾਣੇ ਬਣਾਉਣ ਦੀ ਇਜਾਜ਼ਤ ਦੇਣ ਦੀ ਸੰਭਾਵਨਾ ਨੂੰ ਖਾਰਿਜ ਕਰ ਦਿੱਤਾ ਅਤੇ ਸ਼ੱਕ ਪ੍ਰਗਟਾਇਆ ਕਿ ਇਸ ਨਾਲ ਅੱਤਵਾਦੀ ਬਦਲਾ ਲੈਣ ਲਈ ਦੇਸ਼ ’ਤੇ ਹਮਲੇ ਕਰ ਸਕਦੇ ਹਨ। ਖਾਨ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸਦੀ ਭਾਰੀ ਕੀਮਤ ਚੁਕਾ ਚੁੱਕੇ ਹਾਂ। ਅਸੀਂ ਇਹ ਖਤਰਾ ਮੋਲ ਨਹੀਂ ਲੈ ਸਕਦੇ। ਪ੍ਰਧਾਨ ਮੰਤਰੀ ਖਾਨ ਨੇ ਕਿਹਾ ਕਿ ਜੇਕਰ ਪਾਕਿਸਤਾਨ ਆਪਣੇ ਇਥੇ ਅਮਰੀਕੀ ਫੌਜੀ ਟਿਕਾਣੇ ਬਣਾਉਣ ਲਈ ਤਿਆਰ ਹੋ ਜਾਂਦਾ ਹੈ ਜਿਥੋਂ ਅਫਗਾਨਿਸਤਾਨ ’ਤੇ ਬੰਬ ਸੁੱਟੇ ਜਾਣਗੇ ਤਾਂ ਉਸਦੇ ਨਤੀਜੇ ਵਜੋਂ ਅਫਗਾਨਿਸਤਾਨ ਵਿਚ ਗ੍ਰਹਿ ਜੰਗ ਛਿੜ ਜਾਏਗੀ। ਅਜਿਹੇ ਵਿਚ ਅੱਤਵਾਦੀ ਬਦਲੇ ਦੀ ਭਾਵਨਾ ਤੋਂ ਪਾਕਿਸਤਾਨ ਨੂੰ ਫਿਰ ਤੋਂ ਨਿਸ਼ਾਨਾ ਬਣਾਉਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News