ਜਾਨ ਨੂੰ ਖ਼ਤਰਾ! ਬੁਲੇਟਪਰੂਫ ਹੈਲਮੇਟ ਪਾ ਕੇ ਅਦਾਲਤ ਪਹੁੰਚੇ ਇਮਰਾਨ ਖਾਨ, ਵੀਡੀਓ ਵਾਇਰਲ

Wednesday, Apr 05, 2023 - 02:02 PM (IST)

ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਲਾਹੌਰ ਦੀ ਅਦਾਲਤ ਵਿੱਚ ਪੇਸ਼ੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਇਮਰਾਨ ਖਾਨ ਨੂੰ ਭਾਰੀ ਸੁਰੱਖਿਆ 'ਚ ਅੱਤਵਾਦ ਰੋਕੂ ਅਦਾਲਤ 'ਚ ਪੇਸ਼ੀ ਜਾਂਦੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੇ ਪੁਲਸ ਕਰਮਚਾਰੀ ਬੁਲੇਟਪਰੂਫ ਬੈਲਿਸਟਿਕ ਸ਼ੀਲਡਾਂ ਹੱਥ ਵਿਚ ਫੜ ਕੇ ਨਾਲ ਤੁਰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਬੈਲਿਸਟਿਕ ਸ਼ੀਲਡ ਨਾਲ ਇਮਰਾਨ ਖਾਨ ਦੇ ਆਲੇ-ਦੁਆਲੇ ਘੇਰਾ ਬਣਾਇਆ ਹੋਇਆ ਸੀ। ਖੁਦ ਇਮਰਾਨ ਖਾਨ ਦੇ ਸਿਰ ਨੂੰ ਮੋਢੇ ਤੱਕ ਬੁਲੇਟਪਰੂਫ ਹੈਲਮੇਟ ਨਾਲ ਢੱਕਿਆ ਹੋਇਆ ਸੀ। ਦੇਖਣ ਲਈ ਇਸ ਕੈਪ ਵਿੱਚ ਇੱਕ ਛੋਟਾ ਜਿਹਾ ਸੁਰਾਖ ਵੀ ਬਣਾਇਆ ਗਿਆ ਸੀ।

ਇਹ ਵੀ ਪੜ੍ਹੋ: ਪੋਰਨ ਸਟਾਰ ਮਾਮਲਾ: ਟਰੰਪ ਨੇ ਕਿਹਾ- ਮੈਂ ਬੇਕਸੂਰ ਹਾਂ, ਮੇਰਾ ਇਕਮਾਤਰ ਅਪਰਾਧ ਸਿਰਫ਼...

 

عمران خان سخت سیکیورٹی میں انسداد دہشتگردی عدالت پیش ہوئے۔ pic.twitter.com/ZKetvQBQUe

— PTI (@PTIofficial) April 4, 2023

ਜੀਓ ਨਿਊਜ਼ ਦੇ ਅਨੁਸਾਰ ਵੀਡੀਓ ਵਿੱਚ ਇੱਕ ਸਹਾਇਕ ਨੂੰ ਇਮਰਾਨ ਖਾਨ ਨੂੰ ਅਦਾਲਤ ਵੱਲ ਲਿਜਾਂਦੇ ਹੋਏ ਦੇਖਿਆ ਜਾ ਸਕਦਾ ਹੈ, ਕਿਉਂਕਿ ਬੁਲੇਟਪਰੂਫ ਹੈਲਮੇਟ ਵਿੱਚ ਸੁਰਾਖ ਰਾਹੀਂ ਦੇਖਣਾ ਮੁਸ਼ਕਲ ਸੀ। ਉਥੇ ਹੀ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਮੁਖੀ ਇਮਰਾਨ ਖਾਨ ਨੂੰ ਮੰਗਲਵਾਰ ਨੂੰ ਲਾਹੌਰ ਦੀ ਅੱਤਵਾਦ ਰੁਕੋ ਅਦਾਲਤ ਨੇ ਤਿੰਨ ਮਾਮਲਿਆਂ ਵਿੱਚ ਅੰਤਰਿਮ ਜ਼ਮਾਨਤ ਦੇ ਦਿੱਤੀ। ਇਮਰਾਨ ਖਾਨ ਦੇ ਖਿਲਾਫ ਦਰਜ ਅੱਤਵਾਦ ਦੇ ਤਿੰਨ ਮਾਮਲਿਆਂ 'ਚ ਉਨ੍ਹਾਂ ਦੀ ਜ਼ਮਾਨਤ 13 ਅਪ੍ਰੈਲ ਤੱਕ ਵਧਾ ਦਿੱਤੀ ਗਈ ਹੈ। ਇਹ ਮਾਮਲੇ ਪਿਛਲੇ ਮਹੀਨੇ ਲਾਹੌਰ ਵਿੱਚ ਉਨ੍ਹਾਂ ਦੀ ਰਿਹਾਇਸ਼ ਦੇ ਬਾਹਰ ਉਨ੍ਹਾਂ ਦੇ ਸਮਰਥਕਾਂ ਅਤੇ ਪੁਲਸ ਵਿਚਾਲੇ ਝੜਪ ਦੇ ਸਬੰਧ ਵਿੱਚ ਦਰਜ ਕੀਤੇ ਗਏ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਮੁਖੀ ਦੀ ਨਵੰਬਰ 2022 ਨੂੰ ਵਜ਼ੀਰਾਬਾਦ 'ਚ ਇਕ ਸਿਆਸੀ ਰੈਲੀ ਦੌਰਾਨ ਲੱਤ 'ਚ ਗੋਲੀ ਮਾਰੀ ਗਈ ਸੀ। ਉਦੋਂ ਤੋਂ ਪੀ.ਟੀ.ਆਈ. ਦਾ ਦਾਅਵਾ ਹੈ ਕਿ ਖਾਨ ਨੂੰ ਜਾਨ ਦਾ ਖ਼ਤਰਾ ਹੈ।

ਇਹ ਵੀ ਪੜ੍ਹੋ: ਮੈਕਸੀਕੋ ਤੋਂ ਦਿੱਲੀ ਲਿਆਂਦਾ ਗਿਆ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਗੈਂਗਸਟਰ ਦੀਪਕ ਬਾਕਸਰ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News