ਇਮਰਾਨ ਨੇ ਮੁੜ ਅਲਾਪਿਆ ਪੁਰਾਣਾ ਰਾਗ, 'ਕਸ਼ਮੀਰ' ਨੂੰ ਦੱਸਿਆ ਭਾਰਤ-ਪਾਕਿ ਸਬੰਧਾਂ 'ਚ ਵੱਡਾ ਮੁੱਦਾ

Friday, Feb 11, 2022 - 03:31 PM (IST)

ਇਮਰਾਨ ਨੇ ਮੁੜ ਅਲਾਪਿਆ ਪੁਰਾਣਾ ਰਾਗ, 'ਕਸ਼ਮੀਰ' ਨੂੰ ਦੱਸਿਆ ਭਾਰਤ-ਪਾਕਿ ਸਬੰਧਾਂ 'ਚ ਵੱਡਾ ਮੁੱਦਾ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ ਸੱਤਾ ਸੰਭਾਲਣ ਤੋਂ ਬਾਅਦ ਭਾਰਤ ਨਾਲ ਸਬੰਧਾਂ ਨੂੰ ਆਮ ਬਣਾਉਣਾ ਉਨ੍ਹਾਂ ਦੀ ਸਰਕਾਰ ਦੀ ਤਰਜੀਹ ਹੈ। ‘ਚਾਈਨਾ ਇੰਸਟੀਚਿਊਟ ਆਫ ਫੂਡਾਨ ਯੂਨੀਵਰਸਿਟੀ’ ਦੀ ਸਲਾਹਕਾਰ ਕਮੇਟੀ ਦੇ ਨਿਰਦੇਸ਼ਕ ਡਾਕਟਰ ਐਰਿਕ ਲੀ ਨੂੰ ਦਿੱਤੇ ਇੰਟਰਵਿਊ ’ਚ ਖਾਨ ਨੇ ਕਿਹਾ ਕਿ ਹਾਲਾਂਕਿ ਕਸ਼ਮੀਰ ਵਿਵਾਦ ਦੋਹਾਂ ਦੇਸ਼ਾਂ ਵਿਚਾਲੇ ਵੱਡਾ ਮੁੱਦਾ ਹੈ। ਇਹ ਗੱਲਬਾਤ ਉਨ੍ਹਾਂ ਦੀ 3 ਤੋਂ 6 ਫਰਵਰੀ ਦੀ ਚੀਨ ਯਾਤਰਾ ਦੌਰਾਨ ਲਈ ਗਈ ਇੰਟਰਵਿਊ ਦਾ ਹਿੱਸਾ ਹੈ। ਅਧਿਕਾਰਤ ‘ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ’ (ਏ.ਪੀ.ਪੀ.) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਨ ਨੇ 60 ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀ.ਪੀ.ਈ.ਸੀ.) ਅਤੇ ਗਵਾਦਰ ਬੰਦਰਗਾਹ ’ਤੇ ਪੱਛਮੀ ਦੇਸ਼ਾਂ ਦੇ ‘ਸੰਦੇਹ’ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਪ੍ਰੋਜੈਕਟ ਖੇਤਰੀ ਵਿਕਾਸ ਲਈ ਇਕ ਵੱਡਾ ਮੌਕਾ ਹਨ।

ਇਹ ਵੀ ਪੜ੍ਹੋ: ਇਮਰਾਨ ਨੇ ਮੰਨਿਆ, ਸੱਤਾ ’ਚ ਆਉਣ ਮਗਰੋਂ ‘ਤਬਦੀਲੀ’ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ’ਚ ਰਹੇ ਅਸਫ਼ਲ

ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤ ਨੇ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ ਕਿ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਰਹੇਗਾ। ਭਾਰਤ ਨੇ ਇਹ ਵੀ ਕਿਹਾ ਹੈ ਕਿ ਗੁਆਂਢੀ ਦੇਸ਼ ਅਸਲੀਅਤ ਨੂੰ ਸਵੀਕਾਰ ਕਰੇ ਅਤੇ ਭਾਰਤ ਵਿਰੋਧੀ ਪ੍ਰਚਾਰ ਬੰਦ ਕਰ ਦੇਣਾ ਚਾਹੀਦਾ ਹੈ। ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਇਸਲਾਮਾਬਾਦ ਨਾਲ ਅਜਿਹੇ ਮਾਹੌਲ ਵਿਚ ਆਮ ਗੁਆਂਢੀ ਸਬੰਧ ਚਾਹੁੰਦਾ ਹੈ, ਜਿਸ ਵਿਚ ਅੱਤਵਾਦ, ਦੁਸ਼ਮਣੀ ਅਤੇ ਹਿੰਸਾ ਨਾ ਹੋਵੇ। ਭਾਰਤ ਨੇ ਕਿਹਾ ਹੈ ਕਿ ਅੱਤਵਾਦ ਅਤੇ ਦੁਸ਼ਮਣੀ ਤੋਂ ਮੁਕਤ ਮਾਹੌਲ ਬਣਾਉਣਾ ਪਾਕਿਸਤਾਨ ’ਤੇ ਨਿਰਭਰ ਕਰਦਾ ਹੈ। ਖਾਨ ਨੇ ਕਿਹਾ, ‘ਸੀ.ਪੀ.ਈ.ਸੀ. ਅਤੇ ਗਵਾਦਰ ਬੰਦਰਗਾਹ ’ਤੇ ਸ਼ੱਕ ਕਰਨ ਦਾ ਕੋਈ ਮਤਲਬ ਨਹੀਂ ਹੈ... ਅਸੀਂ ਹੋਰ ਦੇਸ਼ਾਂ ਨੂੰ ਇਸ ਵਿਚ ਸ਼ਾਮਲ ਹੋਣ ਲਈ ਸੱਦਾ ਦਿੰਦੇ ਹਾਂ।’ ਖਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਨਾ ਸਿਰਫ਼ ਪਾਕਿਸਤਾਨ ਅਤੇ ਚੀਨ ਲਈ, ਸਗੋਂ ਪੂਰੇ ਖੇਤਰ ਲਈ ਫ਼ਾਇਦੇਮੰਦ ਸਾਬਤ ਹੋਣਗੇ।

ਇਹ ਵੀ ਪੜ੍ਹੋ: ਹੁਣ ਤਾਲਿਬਾਨ ਦੀ ਕਰਨਾਟਕ ਹਿਜਾਬ ਵਿਵਾਦ ’ਚ ਐਂਟਰੀ, ਭਾਰਤੀ ਵਿਦਿਆਰਥਣਾਂ ਦਾ ਕੀਤਾ ਸਮਰਥਨ

ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਗ਼ਰੀਬੀ ਦੂਰ ਕਰਨ ਅਤੇ ਖੁਸ਼ਹਾਲੀ ਲਿਆਉਣ ਵਿਚ ਸਹਾਈ ਹੋਣਗੇ। ਜ਼ਿਕਰਯੋਗ ਹੈ ਕਿ ਭਾਰਤ ਨੇ ਸੀ.ਪੀ.ਈ.ਸੀ. ਨੂੰ ਲੈ ਕੇ ਚੀਨ ਦਾ ਵਿਰੋਧ ਕੀਤਾ ਹੈ, ਕਿਉਂਕਿ ਇਹ ਪ੍ਰੋਜੈਕਟ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਹਿੱਸੇ ਤੋਂ ਲੰਘਦਾ ਹੈ। ਚੀਨ ਦੇ ਮੁਸਲਿਮ ਬਹੁਗਿਣਤੀ ਵਾਲੇ ਸ਼ਿਨਜਿਆਂਗ ਸੂਬੇ ਵਿਚ ਉਈਗਰਾਂ ਦੀ ਨਸਲਕੁਸ਼ੀ ਨੂੰ ਲੈ ਕੇ ਅਮਰੀਕਾ ਅਤੇ ਯੂਰਪ ਦੇ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਖਾਨ ਨੇ ਕਿਹਾ ਕਿ ਸੂਬੇ ਦੀ ਉਨ੍ਹਾਂ ਦੀ ਯਾਤਰਾ ਦਰਮਿਆਨ ਚੀਨ ਵਿਚ ਪਾਕਿਸਤਾਨ ਦੇ ਰਾਜਦੂਤ ਤੋਂ ਮਿਲੀਆਂ ਖ਼ਬਰਾਂ ਪੂਰੀ ਤਰ੍ਹਾਂ ਵੱਖ ਹਨ।

ਇਹ ਵੀ ਪੜ੍ਹੋ: Reel ਬਣਾਉਣ ਲਈ ਪਤੀ ਨੇ ਬਰਫ਼ੀਲੀ ਨਦੀ ’ਚ ਮਾਰੀ ਛਾਲ, ਪਤਨੀ ਬਣਾਉਂਦੀ ਰਹੀ ਵੀਡੀਓ, ਅੱਖਾਂ ਸਾਹਮਣੇ ਹੋਈ ਮੌਤ

ਚੀਨ ਨਾਲ ਪਾਕਿਸਤਾਨ ਦੇ ਸਬੰਧਾਂ ’ਤੇ ਖਾਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਦੋਸਤੀ ਸਮੇਂ ਦੀ ਕਸੌਟੀ ’ਤੇ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਚੀਨ ਨਾਲ ਸਬੰਧ 70 ਸਾਲਾਂ ਤੋਂ ਨਿਰੰਤਰ ਰਹੇ ਹਨ, ਭਾਵੇਂ ਕੋਈ ਵੀ ਸਰਕਾਰ ਸੱਤਾ ਵਿਚ ਹੋਵੇ। ਅਮਰੀਕਾ ਅਤੇ ਚੀਨ ਨਾਲ ਸਬੰਧਾਂ ਨੂੰ ਸੰਤੁਲਿਤ ਕਰਨ ਦੇ ਸਵਾਲ ਦੇ ਜਵਾਬ ਵਿਚ, ਪ੍ਰਧਾਨ ਮੰਤਰੀ ਖਾਨ ਨੇ ਕਿਹਾ ਕਿ ਪਾਕਿਸਤਾਨ 70 ਦੇ ਦਹਾਕੇ ਵਿਚ ਦੋਵਾਂ ਵਿਰੋਧੀਆਂ ਨੂੰ ਇਕੱਠੇ ਲਿਆਉਣ ਵਿਚ ਆਪਣੀ ਭੂਮਿਕਾ ਨੂੰ ਦੁਹਰਾਉਣਾ ਚਾਹੇਗਾ। ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਦੀ ਸਥਿਤੀ ’ਤੇ ਉਨ੍ਹਾਂ ਕਿਹਾ ਕਿ ਅਮਰੀਕਾ ਨੇ ਅਫ਼ਗਾਨ ਲੋਕਾਂ ਦੇ ਇਤਿਹਾਸ ਤੋਂ ਨਹੀਂ ਸਿੱਖਿਆ ਹੈ ਅਤੇ ਸਥਿਤੀ ਮਨੁੱਖੀ ਸੰਕਟ ਵੱਲ ਵਧ ਸਕਦੀ ਹੈ। 

ਇਹ ਵੀ ਪੜ੍ਹੋ: ਅਮਰੀਕਾ ਨੇ ਕੈਨੇਡਾ ਨੂੰ ਵਿਰੋਧ ਪ੍ਰਦਰਸ਼ਨਾਂ ਨੂੰ ਖ਼ਤਮ ਕਰਨ ਲਈ ਦਿੱਤਾ ਇਹ ਸੁਝਾਅ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News