ਭਾਰਤ ਦਾ ਇਮਰਾਨ ਨੂੰ ਜਵਾਬ- ''ਪਾਕਿ ਇਕੱਲਾ ਦੇਸ਼ ਜੋ ਅੱਤਵਾਦੀਆਂ ਨੂੰ ਦਿੰਦੈ ਪੈਨਸ਼ਨ''

09/28/2019 9:53:47 AM

ਨਿਊਯਾਰਕ— ਸੰਯੁਕਤ ਰਾਸ਼ਟਰ ਮਹਾਸਭਾ 'ਚ ਭਾਰਤ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਭੜਕਾਊ ਭਾਸ਼ਣ ਦਾ ਜਵਾਬ ਸ਼ਨੀਵਾਰ ਨੂੰ ਦਿੱਤਾ। ਭਾਰਤ ਵਲੋਂ ਵਿਦੇਸ਼ ਮੰਤਰਾਲੇ ਦੀ ਫਸਟ ਸੈਕੇਟਰੀ ਵਿਦਿਸ਼ਾ ਮੈਤਰਾ ਨੇ ਕਿਹਾ ਕਿ ਇਮਰਾਨ ਖਾਨ ਵਲੋਂ ਪ੍ਰਮਾਣੂ ਯੁੱਧ ਦੀਆਂ ਗੱਲਾਂ ਕਰਨਾ ਸ਼ਾਂਤੀ ਪ੍ਰਤੀ ਗੰਭੀਰਤਾ ਨਹੀਂ ਦਿਖਾਉਂਦਾ। ਇਕ ਇਨਸਾਨ ਜੋ ਕਦੇ ਕ੍ਰਿਕਟ ਖੇਡਦਾ ਸੀ, ਉਸ ਨੇ ਦੁਨੀਆ ਸਾਹਮਣੇ ਨਫਰਤ ਭਰਿਆ ਭਾਸ਼ਣ ਦਿੱਤਾ। ਦੁਨੀਆ 'ਚ ਪਾਕਿਸਤਾਨ ਇਕੱਲਾ ਦੇਸ਼ ਹੈ, ਜੋ ਅੱਤਵਾਦੀਆਂ ਨੂੰ ਸ਼ਰਣ ਦਿੰਦਾ ਹੈ।

ਮੈਤਰਾ ਨੇ ਕਿਹਾ ਕਿ ਕੀ ਪਾਕਿਸਤਾਨ ਇਸ ਗੱਲ ਨੂੰ ਮੰਨਦਾ ਹੈ ਕਿ ਉਹ 130 ਅੱਤਵਾਦੀਆਂ ਦਾ ਪਨਾਹਗਾਹ ਹੈ। ਇਨ੍ਹਾਂ 'ਚੋਂ 25 ਯੂ. ਐੱਨ. ਵਲੋਂ ਘੋਸ਼ਿਤ ਅੱਤਵਾਦੀ ਹਨ। ਕੀ ਪਾਕਿਸਤਾਨ ਦੱਸ ਸਕਦਾ ਹੈ ਕਿ ਕਿਉਂ ਅਲਕਾਇਦਾ ਅਤੇ ਹੋਰ ਅੱਤਵਾਦੀਆਂ ਲਈ ਪੈਨਸ਼ਨ ਦੇਣ ਦੀ ਗੱਲ ਕਹਿੰਦਾ ਹੈ। ਕੀ ਪ੍ਰਧਾਨ ਮੰਤਰੀ ਖਾਨ ਇਹ ਕਬੂਲਣਗੇ ਕਿ ਪਾਕਿਸਤਾਨ ਓਸਾਮਾ ਬਿਨ ਲਾਦੇਨ ਦਾ ਬਚਾਅ ਕਰਨ ਵਾਲਾ ਦੇਸ਼ ਸੀ।
 

ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਕੋਲੋਂ ਮੰਗ ਕਰਾਂਗੇ ਕਿ ਤੁਸੀਂ ਇਤਿਹਾਸ ਨੂੰ ਯਾਦ ਰੱਖੋ। ਤੁਸੀਂ ਨਾ ਭੁੱਲੋ ਕਿ 1971 'ਚ ਪਾਕਿਸਤਾਨ ਨੇ ਕਿਸ ਤਰ੍ਹਾਂ ਈਸਟ ਪਾਕਿਸਤਾਨ 'ਚ ਆਪਣੇ ਹੀ ਲੋਕਾਂ ਦਾ ਕਤਲ ਕੀਤਾ ਸੀ। ਲੋਕਾਂ ਨੂੰ ਪਾਕਿਸਤਾਨ ਜਾ ਕੇ ਨਾਗਰਿਕਾਂ ਦਾ ਹਾਲ ਦੇਖਣਾ ਚਾਹੀਦਾ ਹੈ। ਜਿੱਥੇ ਪਾਕਿਸਤਾਨ ਅੱਤਵਾਦ 'ਤੇ ਜ਼ੋਰ ਦਿੰਦਾ ਹੈ। ਉੱਥੇ ਹੀ ਭਾਰਤ ਵਿਕਾਸ ਦੇ ਮੁੱਦੇ 'ਤੇ। ਭਾਰਤੀ ਨਾਗਰਿਕਾਂ ਨੂੰ ਬਿਲਕੁਲ ਜ਼ਰੂਰਤ ਨਹੀਂ ਹੈ ਕਿ ਕੋਈ ਉਨ੍ਹਾਂ ਲਈ ਬੋਲੇ। ਮੈਤਰਾ ਨੇ ਕਿਹਾ-ਹੁਣ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਯੂ. ਐੱਨ. ਆਬਜ਼ਾਵੇਟਰੀ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ ਹੈ ਤਾਂ ਕਿ ਇਹ ਜਾਂਚ ਕੀਤੀ ਜਾ ਸਕੇ ਕਿ ਉੱਥੇ ਕੋਈ ਅੱਤਵਾਦੀ ਸੰਗਠਨ ਕਿਰਿਆਸ਼ੀਲ ਨਹੀਂ ਹੈ? ਕੀ ਦੁਨੀਆ ਉਨ੍ਹਾਂ ਨੂੰ ਇਸ ਵਾਅਦੇ ਨੂੰ ਯਾਦ ਦਿਲਾਏਗੀ। ਅਸੀਂ ਇਮਰਾਨ ਖਾਨ ਤੋਂ ਜੋ ਵੀ ਕੁੱਝ ਸੁਣਿਆ ਉਹ ਦੁਨੀਆ ਪ੍ਰਤੀ ਉਨ੍ਹਾਂ ਦਾ ਇਕ ਪਾਸੜ ਨਜ਼ਰੀਆ ਸੀ। ਇਸ 'ਚ ਮੈਂ ਬਨਾਮ ਬਾਕੀ ਸਾਰੇ, ਅਮੀਰ ਬਨਾਮ ਗਰੀਬ, ਉੱਤਰ ਬਨਾਮ ਦੱਖਣ, ਵਿਕਸਿਤ ਦੇਸ਼ ਬਨਾਮ ਵਿਕਾਸਸ਼ੀਲ ਦੇਸ਼ ਅਤੇ ਮੁਸਲਿਮ ਬਨਾਮ ਹੋਰ ਧਰਮਾਂ ਦੀਆਂ ਗੱਲਾਂ ਸਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਦਿੱਤੇ ਭਾਸ਼ਣ 'ਚ ਕਿਹਾ ਸੀ ਕਿ ਕਸ਼ਮੀਰ ਦੇ ਹਾਲਾਤ ਦੇਖ ਕੇ ਦੁਨੀਆ 'ਚ ਮੌਜੂਦ 130 ਕਰੋੜ ਮੁਸਲਿਮ ਕੱਟੜਪੰਥੀ ਬਣ ਜਾਣਗੇ। ਜੇਕਰ ਮੈਂ ਕਸ਼ਮੀਰ 'ਚ ਹੁੰਦਾ ਤਾਂ ਮੈਂ ਵੀ ਬੰਦੂਕ ਚੁੱਕ ਲੈਂਦਾ, ਇੱਥੇ ਕਰਫਿਊ ਹਟਦੇ ਹੀ ਖੂਨ ਡੁੱਲ੍ਹੇਗਾ। 9/11 ਤੋਂ ਪਹਿਲਾਂ ਸ਼੍ਰੀਲੰਕਾ 'ਚ ਹਿੰਦੂ ਆਤਮਘਾਤੀ ਹਮਲੇ ਕਰਦੇ ਸਨ ਪਰ ਉਨ੍ਹਾਂ 'ਤੇ ਕੋਈ ਇਲਜ਼ਾਮ ਨਹੀਂ ਲੱਗਦਾ।


Related News