ਇਮਰਾਨ ਨੇ ਭਾਰਤ ਨਾਲ ਗੱਲਬਾਤ ਲਈ ਰੱਖੀ ਸ਼ਰਤ, ਕਿਹਾ- ਪਹਿਲਾਂ ਕਸ਼ਮੀਰ ਤੋਂ ਹਟਾਓ ਕਰਫਿਊ

09/18/2019 7:21:30 PM

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਾਰਤ ਨਾਲ ਗੱਲਬਾਤ ਨੂੰ ਲੈ ਕੇ ਇਕ ਸ਼ਰਤ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਭਾਰਤ ਕਸ਼ਮੀਰ ਤੋਂ ਕਰਫਿਊ ਨਹੀਂ ਹਟਾਉਂਦਾ ਉਦੋਂ ਤੱਕ ਭਾਰਤ ਨਾਲ ਇਸ ਮਸਲੇ 'ਤੇ ਕੋਈ ਗੱਲਬਾਤ ਨਹੀਂ ਹੋ ਸਕਦੀ। ਇਹੀ ਨਹੀਂ ਇਮਰਾਨ ਖਾਨ ਨੇ ਕਿਹਾ ਕਿ ਭਾਰਤ ਭਾਰਤ ਨਾਲ ਤਾਂ ਹੀ ਗੱਲਬਾਤ ਹੋਵੇਗੀ ਜੇਕਰ ਕਸ਼ਮੀਰ 'ਤੇ ਲਏ ਫੈਸਲੇ ਨੂੰ ਵਾਪਸ ਲਿਆ ਜਾਵੇਗਾ।

ਦੱਸ ਦਈਏ ਕਿ ਭਾਰਤ ਨੇ ਵੀ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਤੋਂ ਇਨਕਾਰ ਕਰ ਦਿੱਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਸੀ ਕਿ ਧਾਰਾ 370 ਨੂੰ ਹਟਾਇਆ ਜਾਣਾ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ ਤੇ ਪਾਕਿਸਤਾਨ ਦੇ ਨਾਲ ਭਾਰਤ ਸਿਰਫ ਇਕ ਮੁੱਦੇ ਅੱਤਵਾਦ 'ਤੇ ਗੱਲ ਕਰੇਗਾ। ਉਨ੍ਹਾਂ ਕਿਹਾ ਸੀ ਕਿ ਜੇਕਰ ਪਾਕਿਸਤਾਨ ਦੇ ਨਾਲ ਕੋਈ ਗੱਲ ਹੋਵੇਗੀ ਤਾਂ ਉਹ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਨੂੰ ਲੈ ਕੇ ਹੋਵੇਗੀ।

ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਏ ਜਾਮ ਤੋਂ ਬਾਅਦ ਤੋਂ ਹੀ ਘਾਟੀ 'ਚ ਕੁਝ ਪਾਬੰਦੀਆਂ ਵੀ ਕੇਂਦਰ ਸਰਕਾਰ ਵਲੋਂ ਲਾਈਆਂ ਗਈਆਂ ਹਨ। ਕਸ਼ਮੀਰ ਦੇ ਕੁਝ ਸਥਾਈ ਨੇਤਾਵਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ, ਨਾਲ ਹੀ ਘਾਟੀ 'ਚ ਕੁਝ ਸੁਰੱਖਿਆ ਬਲਾਂ ਦੀ ਤਾਇਨਾਤੀ ਵਧਾਈ ਗਈ ਹੈ। ਹਾਲਾਂਕਿ ਪਾਕਿਸਤਾਨ ਪੂਰੀ ਦੁਨੀਆ ਨੂੰ ਇਹ ਹੀ ਝੂਠ ਦੱਸ ਰਿਹਾ ਹੈ ਕਿ ਧਾਰਾ 370 ਹਟਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਹੈ।


Baljit Singh

Content Editor

Related News