ਇਮਰਾਨ ਬੋਲੇ- ''ਮੇਰੀ ਥਾਂ ਤੁਸੀਂ ਹੁੰਦੇ ਤਾਂ ਆ ਜਾਂਦਾ ਹਾਰਟ ਅਟੈਕ''

09/25/2019 4:36:08 PM

ਇਸਲਾਮਾਬਾਦ— ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੰਮੂ-ਕਸ਼ਮੀਰ ਦੇ ਮਸਲੇ 'ਤੇ ਸਿਰੰਡਰ ਕਰ ਦਿੱਤਾ ਹੈ। ਮੰਗਲਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਭਾਰਤ 'ਤੇ ਹਮਲਾ ਨਹੀਂ ਕਰ ਸਕਦੇ ਹਾਂ। ਇਸੇ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਇਸ ਵੇਲੇ ਬਹੁਤ ਮੁਸ਼ਕਿਲ ਦੌਰ ਤੋਂ ਲੰਘ ਰਹੇ ਹਨ ਤੇ ਜੇਕਰ ਉਨ੍ਹਾਂ ਦੀ ਥਾਂ ਕੋਈ ਹੋਰ ਹੁੰਦਾ ਤਾਂ ਉਸ ਨੂੰ ਹਾਰਟ ਅਟੈਕ ਆ ਜਾਣਾ ਸੀ।

ਅਸਲ 'ਚ ਨਿਊਯਾਰਕ 'ਚ ਇਮਰਾਨ ਖਾਨ ਕੌਂਸਲ ਫਾਰ ਫਾਰਨ ਰਿਲੇਸ਼ਨ ਦੇ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ, ਜਿਥੇ ਇਮਰਾਨ ਤੋਂ ਪਾਕਿਸਤਾਨ ਦੀ ਮੌਜੂਦਾ ਸਥਿਤੀ ਦੇ ਬਾਰੇ ਸਵਾਲ ਕੀਤਾ ਗਿਆ ਸੀ। ਨਾਲ ਹੀ ਚੀਨ 'ਚ ਉਈਗਰ ਮੁਸਲਮਾਨਾਂ ਦੇ ਨਾਲ ਹੋ ਰਹੇ ਵਤੀਰੇ ਬਾਰੇ ਵੀ ਪੁੱਛਿਆ ਗਿਆ ਪਰ ਜਵਾਬ ਦਿੰਦੇ ਵੇਲੇ ਇਮਰਾਨ ਖਾਨ ਇਸ ਬਾਰੇ ਕੁਝ ਨਹੀਂ ਬੋਲੇ ਬਲਕਿ ਆਪਣਾ ਦਰਦ ਦੁਨੀਆ ਦੇ ਸਾਹਮਣੇ ਦੱਸਣ ਲੱਗ ਗਏ। ਕੌਂਸਲ ਫਾਰ ਫਾਰਨ ਰਿਲੇਸ਼ਨ ਦੇ ਪ੍ਰੈਸੀਡੈਂਟ ਰਿਸਰਚ ਹੈਸ ਨੇ ਇਮਰਾਨ ਖਾਨ ਨੂੰ ਇਕ ਸਵਾਲ ਕੀਤਾ ਕਿ ਜੇਕਰ ਚੀਨ ਦੀ ਗੱਲ ਕਰੀਏ ਤਾਂ ਤੁਸੀਂ ਜਾਣਦੇ ਹੋ ਕਿ ਉਹ ਇਸ ਵੇਲੇ ਉਈਗਰ ਮੁਸਲਮਾਨਾਂ ਦੇ ਨਾਲ ਕੀ ਕਰ ਰਿਹਾ ਹੈ।

ਇਸ ਸਵਾਲ ਦਾ ਜਵਾਬ ਦਿੰਦੇ ਹੋਏ ਇਮਰਾਨ ਨੇ ਕਿਹਾ ਕਿ ਜੇਕਰ ਚੀਨ ਦੀ ਗੱਲ ਕਰੀਏ ਤਾਂ ਸਾਡੇ ਉਸ ਨਾਲ ਸ਼ਾਨਦਾਰ ਸਬੰਧ ਹਨ ਤੇ ਕੁਝ ਗੱਲ ਕਰਨੀ ਹੁੰਦੀ ਹੈ ਤਾਂ ਅਸੀਂ ਪ੍ਰਾਈਵੇਟਲੀ ਕਰਦੇ ਹਾਂ। ਜੇਕਰ ਤੁਸੀਂ ਗੱਲ ਕਰੋ ਉਸ ਵਿਅਕਤੀ ਦੀ ਜਿਸ ਨੇ 13 ਮਹੀਨੇ ਪਹਿਲਾਂ ਹੀ ਪਾਕਿਸਤਾਨ ਦੀ ਸੱਤਾ ਸੰਭਾਲੀ ਹੋਵੇ, ਦੇਸ਼ ਆਰਥਿਕ ਮੰਦੀ ਨਾਲ ਜੂਝ ਰਿਹਾ ਹੋਵੇ, ਉਹ ਕੀ-ਕੀ ਦੇਖੇ। ਸਾਨੂੰ ਇਕ ਪਾਸਿਓਂ ਅਫਗਾਨਿਸਤਾਨ, ਇਰਾਨ, ਸਾਊਦੀ ਅਰਬ ਨੂੰ ਦੇਖਣਾ ਪੈ ਰਿਹਾ ਹੈ ਫਿਰ ਅਮਰੀਕਾ ਵੀ ਹੈ। ਹੁਣ ਸਰਹੱਦ 'ਤੇ ਈਰਾਨ ਦਾ ਮਸਲਾ ਹੈ, ਅਫਗਾਨਿਸਤਾਨ ਵੀ ਹੈ ਤੇ ਭਾਰਤ ਦੇ ਨਾਲ ਵੀ ਕੁਝ ਚੱਲ ਰਿਹਾ ਹੈ।

ਇਮਰਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੇ ਸਾਹਮਣੇ ਅਜੇ ਬਹੁਤ ਕੁਝ ਹੈ। ਤੁਸੀਂ ਵੀ ਇਹ ਮੰਨੋਗੇ। ਜੇਕਰ ਤੁਸੀਂ ਮੇਰੀ ਥਾਂ ਹੁੰਦੇ ਤਾਂ ਕੀ ਕਰਦੇ। ਮੈਨੂੰ ਪਤਾ ਹੈ ਕਿ ਤੁਹਾਨੂੰ ਹੁਣ ਤੱਕ ਹਾਰਟ ਅਟੈਕ ਆ ਜਾਂਦਾ। ਇਮਰਾਨ ਨੇ ਅੱਗੇ ਕਿਹਾ ਕਿ ਕ੍ਰਿਕਟ ਦੇ ਮੈਦਾਨ 'ਤੇ ਉਤਰਣ ਵੇਲੇ ਜਦੋਂ 90 ਹਜ਼ਾਰ ਲੋਕ ਤੁਹਾਨੂੰ ਦੇਖ ਰਹੇ ਹੁੰਦੇ ਹਨ ਤਾਂ ਇਕ ਪ੍ਰੈਸ਼ਰ ਹੁੰਦਾ ਹੈ, ਜੋ ਤੁਹਾਡੇ ਕਰੈਕਟਰ ਨੂੰ ਹੋਰ ਮੁਸ਼ਕਲ ਕਰਦਾ ਹੈ। ਇਸੇ ਮੁਸ਼ਕਲ ਕਿਰਦਾਰ ਕਾਰਨ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ।

ਤੁਹਾਨੂੰ ਦੱਸ ਦਈਏ ਕਿ ਇਸੇ ਪ੍ਰੋਗਰਾਮ 'ਚ ਇਮਰਾਨ ਖਾਨ ਨੇ ਇਸ ਗੱਲ ਨੂੰ ਵੀ ਕਬੂਲ ਕੀਤਾ ਸੀ ਕਿ ਪਾਕਿਸਤਾਨ ਦੀ ਫੌਜ ਤੇ ਆਈ.ਐੱਸ.ਆਈ. ਨੇ ਹੀ ਅਲਕਾਇਦਾ ਦੇ ਅੱਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਸੀ ਪਰ ਬਾਅਦ 'ਚ ਅਮਰੀਕਾ ਅਫਗਾਨਿਸਤਾਨ ਛੱਡ ਕੇ ਚਲਾ ਗਿਆ ਤੇ ਇਹ ਸਭ ਸਾਨੂੰ ਭੁਗਤਣਾ ਪਿਆ।


Baljit Singh

Content Editor

Related News