ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਦਾਲਤ ਵੱਲੋਂ ਵੱਡੀ ਰਾਹਤ, ਇਸ ਮਾਮਲੇ ''ਚ ਹੋਏ ਬਰੀ
Monday, Aug 28, 2023 - 10:13 PM (IST)

ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਕ੍ਰਿਕਟਰ ਇਮਰਾਨ ਖ਼ਾਨ ਨੂੰ ਅਦਾਲਤ ਵੱਲੋਂ ਵੱਡੀ ਰਾਹਤ ਦਿੰਦਿਆਂ ਕਤਲ ਕੇਸ 'ਚੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਉਨ੍ਹਾਂ ਖ਼ਿਲਾਫ਼ ਹੋਈ ਐੱਫ.ਆਈ.ਆਰ. ਨੂੰ ਖ਼ਾਰਿਜ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਹਵਾਈ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ, 1000 ਤੋਂ ਵੱਧ ਉਡਾਣਾਂ ਹੋ ਸਕਦੀਆਂ ਨੇ ਰੱਦ
ਇਮਰਾਨ ਖ਼ਾਨ ਦੇ ਵਕੀਲ ਨਈਮ ਪੰਜੁਥਾ ਨੇ ਐਕਸ (ਟਵਿਟਰ) 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ ਕਿ ਇਕ ਅਦਾਲਤ ਨੇ ਇਮਰਾਨ ਖ਼ਿਲਾਫ਼ ਲੱਗੇ ਕਤਲ ਦੇ ਦੋਸ਼ਾਂ ਨੂੰ ਖ਼ਾਰਿਜ ਕਰ ਦਿੱਤਾ ਹੈ। ਨਈਮ ਪੰਜੁਥਾ ਨੇ ਟਵੀਟ ਕਰਦਿਆਂ ਲਿਖਿਆ, "ਕਵੇਟਾ ਦੇ ਅੰਦਰ ਬਿਜਲੀ ਰੋਡ 'ਤੇ ਖ਼ਾਨ ਸਾਹਿਬ ਦੇ ਉੱਪਰ ਝੂਠਾ ਮੁਕੱਦਮਾ ਲਗਾਇਆ ਗਿਆ। ਅੱਜ ਉਹ ਐੱਫ.ਆਈ.ਆਰ. ਖ਼ਾਰਿਜ ਹੋ ਗਈ। ਅੱਜ ਉਸ ਮਾਮਲੇ ਵਿਚ ਉਹ ਬਾ-ਇੱਜ਼ਤ ਬਰੀ ਹੋ ਗਏ।"
ਇਹ ਖ਼ਬਰ ਵੀ ਪੜ੍ਹੋ - ਹੈਰਾਨੀਜਨਕ! ਬੱਚੀ ਵੱਲੋਂ ਰੱਖੜੀ ਬੰਨ੍ਹਣ ਲਈ ਭਰਾ ਮੰਗਣ 'ਤੇ ਮਾਪਿਆਂ ਨੇ ਕੀਤਾ ਅਜਿਹਾ ਕਾਰਾ, ਹੁਣ ਜਾਣਾ ਪਿਆ ਜੇਲ੍ਹ
ਜ਼ਿਕਰਯੋਗ ਹੈ ਕਿ ਅਪ੍ਰੈਲ 2022 ਵਿਚ ਸਰਕਾਰ ਡਿੱਗਣ ਤੋਂ ਬਾਅਦ ਇਮਰਾਨ ਖ਼ਾਨ ਮੁਸੀਬਤਾਂ ਵਿਚ ਘਿਰੇ ਹੋਏ ਹਨ। ਉਸ ਵੇਲੇ ਤੋਂ ਇਮਰਾਨ ਖ਼ਾਨ 100 ਤੋਂ ਵੱਧ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਇਸਲਾਮਾਬਾਦ ਦੀ ਇਕ ਅਦਾਲਤ ਨੇ ਉਨ੍ਹਾਂ ਨੂੰ ਇਸ ਮਹੀਨੇ ਤੋਸ਼ਖ਼ਾਨਾ ਮਾਮਲੇ ਵਿਚ ਦੋਸ਼ੀ ਕਰਾਰ ਦਿੰਦਿਆਂ 3 ਸਾਲ ਦੀ ਸਜ਼ਾ ਸੁਣਾਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8