ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਜੇਲ੍ਹ ਦਾ ਖਾਣਾ ਖਾਣ ਤੋਂ ਬਾਅਦ ਹੋਈ ਬਿਮਾਰ, ਭੈਣ ਨੇ ਕਿਹਾ-ਜਾਨ ਨੂੰ ਖ਼ਤਰਾ

Saturday, Feb 17, 2024 - 12:59 PM (IST)

ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਜੇਲ੍ਹ ਦਾ ਖਾਣਾ ਖਾਣ ਤੋਂ ਬਾਅਦ ਹੋਈ ਬਿਮਾਰ, ਭੈਣ ਨੇ ਕਿਹਾ-ਜਾਨ ਨੂੰ ਖ਼ਤਰਾ

ਇਸਲਾਮਾਬਾਦ (ਏ. ਐੱਨ. ਆਈ.) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਅਦਿਆਲਾ ਜੇਲ੍ਹ ਵਿਚ ਪਰੋਸਿਆ ਗਿਆ ਖਾਣਾ ਖਾਣ ਤੋਂ ਬਾਅਦ ਬਿਮਾਰ ਹੋ ਗਈ, ਜਿੱਥੇ ਉਹ ਤੋਸ਼ਾਖਾਨਾ ਅਤੇ ਗੈਰ-ਇਸਲਾਮਿਕ ਨਿਕਾਹ ਮਾਮਲਿਆਂ ਵਿਚ ਜੇਲ੍ਹ ਦੀ ਸਜ਼ਾ ਕੱਟ ਰਹੀ ਹੈ। ਬੁਸ਼ਰਾ ਬੀਬੀ ਦੀ ਭੈਣ ਮਰੀਅਮ ਰਿਆਜ਼ ਵਟੂ ਨੇ ਦੋਸ਼ ਲਾਇਆ ਕਿ ਜੇਲ੍ਹ ਵਿਚ ਪਾਕਿਸਤਾਨ ਦੀ ਸਾਬਕਾ ਪਹਿਲੀ ਮਹਿਲਾ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਮੇਰੀ ਭੈਣ ਦੀ ਹਾਲਤ ਅਜੇ ਵੀ ਖ਼ਰਾਬ ਹੈ। ਉਹ ਦਰਦ ਵਿਚ ਹੈ ਅਤੇ ਪਿਛਲੇ 6 ਦਿਨਾਂ ਤੋਂ ਕੁਝ ਵੀ ਨਹੀਂ ਖਾ ਸਕੀ ਹੈ। 

ਇਹ ਵੀ ਪੜ੍ਹੋ: ਪਹਿਲਾਂ ਨੱਕ 'ਚ ਮਾਰੀ ਉਂਗਲ, ਫਿਰ ਪੀਜ਼ਾ ਬੇਸ ਨਾਲ ਪੂੰਝੀ, Domino's ਦੇ ਕਰਮਚਾਰੀ ਦੀ ਵੀਡੀਓ ਵਾਇਰਲ

ਉਸ ਨੇ ਦੋਸ਼ ਲਾਇਆ ਕਿ ਬੁਸ਼ਰਾ ਬੀਬੀ ਨੂੰ ਜੇਲ੍ਹ ਵਿਚ ਹਾਨੀਕਾਰਕ ਭੋਜਨ ਦਿੱਤਾ ਗਿਆ ਅਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਸੀ ਕਿ ਉਸ ਨੂੰ ਘਰ ਦਾ ਖਾਣਾ ਖਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਅਧਿਕਾਰੀਆਂ ਤੋਂ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਵੱਟੂ ਨੇ ਕਿਹਾ ਕਿ ਉਸ ਦੀ ਭੈਣ ਨੇ ਕਦੇ ਵੀ ਪੀ.ਟੀ.ਆਈ. ਸੰਸਥਾਪਕ ਇਮਰਾਨ ਖਾਨ ਦੇ ਖਿਲਾਫ ਨਹੀਂ ਜਾ ਸਕਦੀ। ਉਹ ਖਾਨ ਸਾਹਬ ਦੇ ਨਾਲ ਹੈ ਅਤੇ ਹਮੇਸ਼ਾ ਖਾਨ ਸਾਹਬ ਦੇ ਨਾਲ ਰਹੇਗੀ। ਇਸ ਮਹੀਨੇ ਦੀ ਸ਼ੁਰੂਆਤ ’ਚ ਇਕ ਹੇਠਲੀ ਅਦਾਲਤ ਨੇ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨੂੰ ਗੈਰ-ਇਸਲਾਮਿਕ ਨਿਕਾਹ ਮਾਮਲੇ ’ਚ 7-7 ਸਾਲ ਦੀ ਸਜ਼ਾ ਸੁਣਾਈ ਸੀ।

ਇਹ ਵੀ ਪੜ੍ਹੋ: ਧੋਖਾਧੜੀ ਦੇ ਮਾਮਲੇ 'ਚ ਟਰੰਪ ਖ਼ਿਲਾਫ਼ ਕਾਰਵਾਈ, ਲੱਗਾ 35.5 ਕਰੋੜ ਡਾਲਰ ਦਾ ਜੁਰਮਾਨਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।


author

cherry

Content Editor

Related News