ਪਾਕਿ : ਇਮਰਾਨ ਖਾਨ ਵੱਲੋਂ ਸ਼ੁਰੂ ''ਸਿੰਗਲ ਨੈਸ਼ਨਲ ਪਾਠਕ੍ਰਮ'' ਦੀ ਆਲੋਚਨਾ

Monday, Sep 13, 2021 - 12:46 PM (IST)

ਪਾਕਿ : ਇਮਰਾਨ ਖਾਨ ਵੱਲੋਂ ਸ਼ੁਰੂ ''ਸਿੰਗਲ ਨੈਸ਼ਨਲ ਪਾਠਕ੍ਰਮ'' ਦੀ ਆਲੋਚਨਾ

ਇਸਲਾਮਾਬਾਦ (ਏਐਨਆਈ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੁਆਰਾ ਹਾਲ ਹੀ ਵਿੱਚ ਸਿੰਗਲ ਨੈਸ਼ਨਲ ਪਾਠਕ੍ਰਮ (SNC) ਸ਼ੁਰੂ ਕੀਤਾ ਗਿਆ। ਹੁਣ ਕਈ ਸਿੱਖਿਆ ਸ਼ਾਸਤਰੀਆਂ ਨੇ ਪਾਕਿਸਤਾਨ ਸਰਕਾਰ ਨੂੰ ਇਮਰਾਨ ਖਾਨ ਦੁਆਰਾ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਸਿੰਗਲ ਨੈਸ਼ਨਲ ਪਾਠਕ੍ਰਮ ਵਿੱਚ ਤਬਦੀਲੀ ਕਰਨ ਦੀ ਅਪੀਲ ਕੀਤੀ ਹੈ।ਦਿ ਨਿਊਜ਼ ਇੰਟਰਨੈਸ਼ਨਲ ਨੇ ਐਤਵਾਰ ਨੂੰ ਆਪਣੀ ਰਿਪੋਰਟ ਵਿਚ ਕਿਹਾ ਕਿ ਪਾਠਕ੍ਰਮ ਦੀਆਂ ਕੁਝ ਕਿਤਾਬਾਂ ਦੇ ਤੁਰੰਤ ਵਿਸ਼ਲੇਸ਼ਣ ਨੇ ਸਮਾਜ ਵਿੱਚ ਬੀਬੀਆ ਅਤੇ ਕੁੜੀਆਂ ਦੇ ਚਿੱਤਰਣ ਅਤੇ ਗੈਰ-ਧਾਰਮਿਕ ਵਿਸ਼ਿਆਂ ਵਿੱਚ ਬਹੁਗਿਣਤੀ ਧਰਮ ਦੇ ਹਵਾਲਿਆਂ ਬਾਰੇ ਚਿੰਤਾਵਾਂ ਦਾ ਖੁਲਾਸਾ ਕੀਤਾ ਹੈ।

ਕੁਝ ਸਿੱਖਿਆ ਸ਼ਾਸਤਰੀਆਂ ਨੇ ਸਰਕਾਰ ਤੋਂ ਪਾਠਕ੍ਰਮ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਹੈ।ਦਿ ਨਿਊਜ਼ ਇੰਟਰਨੈਸ਼ਨਲ ਨੇ ਕਿਹਾ ਕਿ ਅਜਿਹੀਆਂ ਚਿੰਤਾਵਾਂ ਦਾ ਜਵਾਬ ਦੇਣ ਦੀ ਬਜਾਏ, ਐਸਐਨਸੀ ਦੀ ਸਮੀਖਿਆ ਦੀ ਮੰਗ ਕਰਨ ਵਾਲਿਆਂ ਨੂੰ ਸਰਕਾਰੀ ਅਧਿਕਾਰੀਆਂ ਨੇ ਇਕਸਾਰ ਸਿੱਖਿਆ ਦਾ ਵਿਰੋਧੀ ਕਰਾਰ ਦਿੱਤਾ ਹੈ।16 ਅਗਸਤ ਨੂੰ, ਇਮਰਾਨ ਖਾਨ ਨੇ ਪਾਠਕ੍ਰਮ ਸ਼ੁਰੂ ਕੀਤਾ ਅਤੇ ਉਨ੍ਹਾਂ ਦੀ ਪਾਰਟੀ ਦੇ ਨੇਤਾਵਾਂ ਨੇ ਇਸ ਨੂੰ ਸਿੱਖਿਆ ਪ੍ਰਣਾਲੀ ਵਿੱਚ ਅਸਮਾਨਤਾ ਨੂੰ ਖ਼ਤਮ ਕਰਨ ਲਈ ਇੱਕ ਮੀਲ ਪੱਥਰ ਕਰਾਰ ਦਿੱਤਾ।

ਪੜ੍ਹੋ ਇਹ ਅਹਿਮ ਖਬਰ- ਪਾਕਿ 'ਚ ਕੋਰੋਨਾ ਇਨਫੈਕਸ਼ਨ ਦੇ 2,988 ਨਵੇਂ ਮਾਮਲੇ, ਜਾਣੋ ਤਾਜ਼ਾ ਸਥਿਤੀ

ਮਾਹਰਾਂ ਨੇ ਕਿਹਾ ਕਿ ਜੇਕਰ ਐਸ ਐਨ ਸੀ ਸੱਚਮੁੱਚ ਇੱਕ 'ਪ੍ਰਯੋਗ' ਹੈ, ਤਾਂ ਇਸ ਦੀਆਂ ਕਮੀਆਂ ਦਾ ਮੁਲਾਂਕਣ ਕਰਨ ਅਤੇ ਜਨਤਕ ਪ੍ਰਤੀਕਰਮ ਨੂੰ ਸ਼ਾਮਲ ਕਰਨ ਲਈ ਸੀਮਤ ਪੈਮਾਨੇ 'ਤੇ ਇਸ ਨੂੰ ਲਾਗੂ ਕਿਉਂ ਨਹੀਂ ਕੀਤਾ ਗਿਆ। ਆਲੋਚਕਾਂ ਨੇ ਕਿਹਾ ਹੈ ਕਿ ਪਾਠਕ੍ਰਮ ਵਿੱਚ ਤਬਦੀਲੀ ਲਈ ਬਹੁਤ ਜ਼ਿਆਦਾ ਸਮਾਂ ਅਤੇ ਮਿਹਨਤ ਦੀ ਲੋੜ ਹੁੰਦੀ ਹੈ ਪਰ ਰਾਜਨੀਤੀ ਨੂੰ ਤੁਰੰਤ ਨਤੀਜਿਆਂ ਦੀ ਲੋੜ ਹੁੰਦੀ ਹੈ। ਪਾਠਕ੍ਰਮ ਕਾਹਲੀ ਵਿੱਚ ਤਿਆਰ ਕੀਤਾ ਗਿਆ ਸੀ। ਦਿ ਨਿਊਜ਼ ਇੰਟਰਨੈਸ਼ਨਲ ਦੇ ਅਨੁਸਾਰ, ਇਸ ਲਈ ਸਿੰਗਲ ਨੈਸ਼ਨਲ ਪਾਠਕ੍ਰਮ ਵਿੱਚ ਸਮਾਜ ਦੇ ਸਾਰੇ ਹਿੱਸੇਦਾਰਾਂ ਦੇ ਇਨਪੁਟ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ।


author

Vandana

Content Editor

Related News