ਵਿਦੇਸ਼ ਸੇਵਾ ਦੇ ਅਧਿਕਾਰੀਆਂ ''ਤੇ ਟਿੱਪਣੀ ਕਰ ਆਲੋਚਨਾਵਾਂ ਨਾਲ ਘਿਰੇ ਪੀ.ਐਮ.ਇਮਰਾਨ ਖਾਨ

05/07/2021 3:56:16 PM

ਇਸਲਾਮਾਬਾਦ (ਭਾਸ਼ਾ) ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇਸ਼ ਦੇ ਵਿਦੇਸ਼ ਸੇਵਾ ਦੇ ਅਧਿਕਾਰੀਆਂ ਨੂੰ 'ਬਸਤੀਵਾਦੀ ਮਾਨਸਿਕਤਾ ਨਾਲ ਪੀੜਤ' ਅਤੇ ਬੇਰਹਿਮ' ਦੱਸ ਕੇ ਅਤੇ ਭਾਰਤੀ ਹਮਰੁਤਬਿਆਂ ਦੀ ਤਾਰੀਫ਼ ਕਰ ਕੇ ਆਲੋਚਨਾਵਾਂ ਨਾਲ ਘਿਰ ਗਏ ਹਨ। ਇਮਰਾਨ ਖਾਨ ਨੇ ਬੁੱਧਵਾਰ ਨੂੰ ਰਾਜਦੂਤਾਂ ਨੂੰ ਆਨਲਾਈਨ ਸੰਬੋਧਿਤ ਕਰਦਿਆਂ ਵਿਦੇਸ਼ ਵਿਚ ਮੌਜੂਦ ਪਾਕਿਸਤਾਨੀ ਡਿਪਲੋਮੈਟਾਂ ਵੱਲੋਂ ਪਾਕਿਸਤਾਨੀ ਨਾਗਰਿਕਾਂ ਦੇ ਪ੍ਰਤੀ ਕਥਿਤ ਹੈਰਾਨ ਕਰਨ ਵਾਲੀ ਬੇਰਹਿਮੀ ਦਿਖਾਉਣ 'ਤੇ ਨਾਰਾਜ਼ਗੀ ਜਤਾਈ। 

ਉਹਨਾਂ ਨੇ ਦੋਸ਼ ਲਗਾਇਆ ਕਿ ਪਾਕਿਸਤਾਨੀ ਨਾਗਰਿਕਾਂ ਨਾਲ ਵਿਵਹਾਰ ਕਰਨ ਵਿਚ ਉਹ (ਡਿਪਲੋਮੈਟ) 'ਬਸਤੀਵਾਦੀ ਮਾਨਸਿਕਤਾ' ਦੇ ਨਾਲ ਕੰਮ ਕਰਦੇ ਹਨ। ਇਮਰਾਨ ਨੇ ਕਿਹਾ,''ਭਾਰਤੀ ਦੂਤਾਵਾਸ ਆਪਣੇ ਦੇਸ਼ ਵਿਚ ਨਿਵੇਸ਼ ਲਿਆਉਣ ਲਈ ਵੱਧ ਸਰਗਰਮ ਹਨ ਅਤੇ ਉਹ ਆਪਣੇ ਨਾਗਰਿਕਾਂ ਨੂੰ ਵੀ ਬਿਹਤਰ ਸੇਵਾਵਾਂ ਦੇ ਰਹੇ ਹਨ।'' ਇਮਰਾਨ ਦੇ ਇਸ ਬਿਆਨ ਦੀ ਘੱਟੋ-ਘੱਟ ਤਿੰਨ ਸਾਬਕਾ ਵਿਦੇਸ਼ ਸਕੱਤਰਾਂ ਨੇ ਤਿੱਖੀ ਆਲੋਚਨਾ ਕੀਤੀ ਹੈ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਵਿਦੇਸ਼ ਸਕੱਤਰ ਤਹਿਸੀਨਾ ਜੰਜੁਆ ਨੇ ਟਵੀਟ ਕੀਤਾ,''ਵਿਦੇਸ਼ ਮੰਤਰਾਲੇ ਦੀ ਇਸ ਗੈਰ ਲੋੜੀਂਦੀ ਆਲੋਚਨਾ ਤੋਂ ਬਹੁਤ ਨਿਰਾਸ਼ ਹਾਂ।'' ਉਹਨਾਂ ਨੇ ਕਿਹਾ ਕਿ ਇਮਰਾਨ ਦੀ ਇਹ ਟਿੱਪਣੀ ਉਹਨਾਂ ਦੀ ਵਿਦੇਸ਼ ਸੇਵਾ ਦੇ ਪ੍ਰਤੀ ਸਮਝ ਦੀ ਕਮੀ ਨੂੰ ਦਰਸਾਉਂਦੀ ਹੈ। 

PunjabKesari

ਸਾਬਕਾ ਵਿਦੇਸ਼ ਸਕੱਤਰ ਸਲਮਾਨ ਬਸ਼ੀਰ ਵੀ ਪਾਕਿਸਤਾਨ ਦੀ ਵਿਦੇਸ ਸੇਵਾ ਦੇ ਬਚਾਅ ਵਿਚ ਉਤਰ ਆਏ ਹਨ। ਉਹਨਾਂ ਨੇ ਟਵੀਟ ਕੀਤਾ,''ਸਨਮਾਨ ਦੇ ਨਾਲ ਮਾਣਯੋਗ, ਵਿਦੇਸ਼ ਮੰਤਰਾਲਾ ਅਤੇ ਰਾਜਦੂਤਾਂ ਦੇ ਪ੍ਰਤੀ ਤੁਹਾਡੀ ਨਾਰਾਜ਼ਗੀ ਅਤੇ ਆਲੋਚਨਾ ਨੂੰ ਗਲਤ ਸਮਝਿਆ ਜਾਂਦਾ ਹੈ। ਸਧਾਰਨ ਤੌਰ 'ਤੇ ਭਈਚਾਰੇ ਦੀ ਸੇਵਾ ਹੋਰ ਵਿਭਾਗਾਂ ਵਿਚ ਸ਼ਾਮਲ ਹੈ ਜੋ ਪਾਸਪੋਰਟ ਅਤੇ ਡਿਪਲੋਮੈਟਿਕ ਤਸਦੀਕ ਆਦਿ ਦਾ ਕੰਮ ਦੇਖਦੇ ਹਨ। ਹਾਂ, ਮਿਸ਼ਨ ਨੂੰ ਆਪਣੇ ਦਰਵਾਜ਼ੇ ਖੁੱਲ੍ਹੇ ਰੱਖਣੇ ਚਾਹੀਦੇ ਹਨ।''

PunjabKesari

ਪੜ੍ਹੋ ਇਹ ਅਹਿਮ ਖਬਰ-  ਭਾਰਤੀਆਂ ਲਈ ਖ਼ੁਸ਼ਖ਼ਬਰੀ, ਮੌਰੀਸਨ ਸਰਕਾਰ ਹਟਾਏਗੀ ਭਾਰਤ 'ਤੇ ਲਗਾਇਆ ਬੈਨ

ਬਸ਼ੀਰ ਨੇ ਕਿਹਾ ਕਿ ਪਾਕਿਸਤਾਨ ਵਿਦੇਸ਼ ਸੇਵਾ ਅਤੇ ਵਿਦੇਸ਼ ਦਫਤਰ ਨੇ ਉਹ ਕੀਤਾ ਜੋ ਕਰਨਾ ਚਾਹੀਦਾ ਹੈ ਅਤੇ ਉਹ ਉਤਸ਼ਾਹ ਅਤੇ ਸਮਰਥਨ ਦਾ ਹੱਕਦਾਰ ਹੈ। ਬਸ਼ੀਰ ਖਾਸਤੌਰ 'ਤੇ ਇਮਰਾਨ ਵੱਲੋਂ ਭਾਰਤੀ ਡਿਪਲੋਮੈਟਾਂ ਦੀ ਤਾਰੀਫ਼ ਕੀਤੇ ਜਾਣ ਤੋਂ ਨਾਰਾਜ਼ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ- ਪਾਕਿ : ਸਰਕਾਰ ਵੱਲੋਂ ਦਿਲੀਪ ਕੁਮਾਰ ਅਤੇ ਰਾਜਕਪੂਰ ਦੇ ਜੱਦੀ ਘਰਾਂ ਨੂੰ ਸਰਪ੍ਰਸਤੀ 'ਚ ਲੈਣ ਦੀ ਪ੍ਰਕਿਰਿਆ ਸ਼ੁਰੂ

ਉਹਨਾਂ ਨੇ ਕਿਹਾ,''ਭਾਰਤੀ ਮੀਡੀਆ ਪ੍ਰਧਾਨ ਮੰਤਰੀ ਵੱਲੋਂ ਪਾਕਿਸਤਾਨ ਦੀ ਵਿਦੇਸ਼ ਸੇਵਾ ਦੀ ਆਲੋਚਨਾ ਅਤੇ ਭਾਰਤੀ ਵਿਦੇਸ਼ ਸੇਵਾ ਦੀ  ਤਾਰੀਫ਼ ਤੋਂ ਖੁਸ਼ ਹਨ। ਇਹ ਕੀ ਤੁਲਨਾ ਹੈ।'' ਇਕ ਹੋਰ ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਨੇ ਵੀ ਇਮਰਾਨ ਦੀ ਆਲੋਚਨਾ ਵਾਲੇ ਬਿਆਨ 'ਤੇ ਸਹਿਮਤੀ ਜਤਾਈ। ਉਹਨਾਂ ਨੇ ਟਵੀਟ ਕੀਤਾ,''ਮਾਣਯੋਗ ਪ੍ਰਧਾਨ ਮੰਤਰੀ ਜੀ, ਆਸ ਕਰਦਾ ਹਾਂ ਕਿ ਤੁਹਾਨੂੰ ਮਿਸ਼ਨ ਦੇ ਕੰਮ ਕਰਨ ਦੀ ਸਹੀ ਜਾਣਕਾਰੀ ਦਿੱਤੀ ਜਾਵੇਗੀ। ਡਿਗਰੀ, ਵਿਆਹ ਸਰਟੀਫਿਕੇਟ, ਲਾਈਸੈਂਸ ਆਦਿ ਦੀ ਤਸਦੀਕ ਲਈ ਉੱਚ ਸਿੱਖਿਆ ਕਮਿਸ਼ਨ, ਅੰਦਰੂਨੀ ਅਤੇ ਸੂਬਾਈ ਸਰਕਾਰਾਂ ਨੂੰ ਤਸਦੀਕ ਕਰਨ ਲਈ ਭੇਜਿਆ ਜਾਂਦਾ ਹੈ। ਤੁਹਾਨੂੰ ਸਮੇਂ ਤੋਂ ਜਵਾਬ ਨਹੀਂ ਮਿਲਦਾ ਇਸ ਲਈ ਦੇਰੀ ਹੁੰਦੀ ਹੈ। ਰਾਜਦੂਤਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ।''


Vandana

Content Editor

Related News