ਅਖੀਰ ਮੰਨੇ ਇਮਰਾਨ : ਕੰਗਾਲ ਹੋ ਗਿਐ ਪਾਕਿਸਤਾਨ
Thursday, Nov 25, 2021 - 10:48 AM (IST)
ਇਸਲਾਮਾਬਾਦ (ਇੰਟ.)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਖੀਰ ਮੰਨ ਲਿਆ ਹੈ ਕਿ ਪਾਕਿਸਤਾਨ ਦੀ ਆਰਥਿਕਤਾ ਪੂਰੀ ਤਰ੍ਹਾਂ ਨਾਲ ਹਿੱਲ ਚੁੱਕੀ ਹੈ। ਦੇਸ਼ ਕੰਗਾਲੀ ਦੀ ਰਾਹ ’ਤੇ ਪਹੁੰਚ ਚੁੱਕਾ ਹੈ ਅਤੇ ਸਰਕਾਰ ਕੋਲ ਦੇਸ਼ ਚਲਾਉਣ ਲਈ ਪੈਸਾ ਨਹੀਂ ਬਚਿਆ ਹੈ। ਇਕ ਪ੍ਰੋਗਰਾਮ ਦੌਰਾਨ ਇਮਰਾਨ ਖਾਨ ਨੇ ਜਨਤਕ ਤੌਰ ’ਤੇ ਕਿਹਾ ਕਿ ਸਰਕਾਰ ਕੋਲ ਪੈਸਾ ਖਤਮ ਹੋ ਚੁੱਕਾ ਹੈ, ਇਸ ਲਈ ਉਸਨੂੰ ਦੂਸਰੇ ਦੇਸ਼ਾਂ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ। ਇਮਰਾਨ ਖਾਨ ਨੇ ਕਿਹਾ ਕਿ ਸਰਕਾਰ ’ਤੇ ਵਿਦੇਸ਼ੀ ਕਰਜ਼ਾ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਟੈਕਸ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਘਟਦਾ ਜਾ ਰਿਹਾ ਹੈ।
ਅਜਿਹੇ ਵਿਚ ਇਹ ਕਿਤੇ ਨਾ ਕਿਤੇ ਰਾਸ਼ਟਰੀ ਸੁਰੱਖਿਆ ਦਾ ਵੀ ਮੁੱਦਾ ਬਣ ਚੁੱਕਾ ਹੈ। ਪਾਕਿ ਪੀ. ਐੱਮ. ਨੇ ਕਿਹਾ ਕਿ ਸਰਕਾਰ ਕੋਲ ਕਲਿਆਣਕਾਰੀ ਯੋਜਨਾਵਾਂ ਚਲਾਉਣ ਲਈ ਲੋੜੀਂਦੇ ਸੋਮੇ ਨਹੀਂ ਬਚੇ ਹਨ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਖੇਦ ਦੀ ਗੱਲ ਹੈ ਕਿ ਸਾਡੇ ਮੁਲਕ ਦੇ ਲੋਕ ਟੈਕਸ ਦੇਣ ਤੋਂ ਭੱਜਦੇ ਹਨ।
ਪੜ੍ਹੋ ਇਹ ਅਹਿਮ ਖਬਰ -ਅਮਰੀਕਾ 'ਚ ਬੱਚਿਆਂ 'ਚ ਤੇਜ਼ੀ ਨਾਲ ਵੱਧ ਰਿਹਾ ਕੋਰੋਨਾ ਵਾਇਰਸ, ਸੱਤ ਦਿਨਾਂ 'ਚ 1.41 ਲੱਖ ਸੰਕਰਮਿਤ
ਬ੍ਰਿਟੇਨ ਤੋਂ ਸਿੱਖਣ ਪਾਕਿ ਦੇ ਰਾਜਨੇਤਾ
ਇਮਰਾਨ ਖਾਨ ਨੇ ਕਿਹਾ ਕਿ ਬ੍ਰਿਟੇਨ ਦੇ ਮੰਤਰੀਆਂ ਦੀ ਆਮਦਨ ਅੱਜ ਪਾਕਿਸਤਾਨ ਦੇ ਮੰਤਰੀਆਂ ਦੇ ਮੁਕਾਬਲੇ 50 ਗੁਣਾ ਜ਼ਿਆਦਾ ਹੈ। ਇਸ ਦੇ ਬਾਵਜੂਦ ਜਦੋਂ ਉਹ ਕਿਤੇ ਵਿਦੇਸ਼ ਯਾਤਰਾ ਕਰਦੇ ਹਨ ਤਾਂ ਇਕੋਨਾਮੀ ਕਲਾਸ ਵਿਚ ਜਾਂਦੇ ਹਨ, ਬ੍ਰਿਟੇਨ ਦੂਤਘਰ ਵਿਚ ਰੁਕਦੇ ਹਨ। ਅਜਿਹਾ ਉਹ ਆਪਣੇ ਦੇਸ਼ ਦਾ ਪੈਸਾ ਬਚਾਉਣ ਲਈ ਕਰਦੇ ਹਨ।