ਟਰੰਪ ਤੇ ਇਮਰਾਨ ਵਿਚਾਲੇ 23 ਸਤੰਬਰ ਨੂੰ ਹੋ ਸਕਦੀ ਹੈ ਮੁਲਾਕਾਤ

Friday, Sep 20, 2019 - 01:55 PM (IST)

ਟਰੰਪ ਤੇ ਇਮਰਾਨ ਵਿਚਾਲੇ 23 ਸਤੰਬਰ ਨੂੰ ਹੋ ਸਕਦੀ ਹੈ ਮੁਲਾਕਾਤ

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ 74ਵੇਂ ਸੈਸ਼ਨ ਦੀ ਸ਼ੁਰੂਆਤ ਦੌਰਾਨ ਨਿਊਯਾਰਕ 'ਚ ਪਹਿਲੇ ਕੁਝ ਘੰਟਿਆਂ 'ਚ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮਿਲ ਸਕਦੇ ਹਨ। ਇਸ ਦੀ ਜਾਣਕਾਰੀ ਡਿਪਲੇਮੈਟਿਕ ਸੂਤਰਾਂ ਵਲੋਂ ਦਿੱਤੀ ਗਈ ਹੈ।

ਸੂਤਰਾਂ ਨੇ ਡਾਨ ਨੂੰ ਦੱਸਿਆ ਕਿ ਸੰਯੁਕਤ ਰਾਸ਼ਟਰ ਦੇ ਸੈਸ਼ਨ ਦੌਰਾਨ ਹੋਣ ਵਾਲੀਆਂ ਪਹਿਲੀਆਂ 2 ਮੀਟਿੰਗਾਂ ਦੌਰਾਨ ਦੋਵਾਂ ਨੇਤਾਵਾਂ ਦੀ ਮੁਲਾਕਾਤ ਹੋ ਸਕਦੀ ਹੈ। ਪ੍ਰਧਾਨ ਮੰਤਰੀ ਦੇ ਐਤਵਾਰ ਸ਼ਾਮ ਨੂੰ ਸਾਊਦੀ ਅਰਬ ਦੀ ਯਾਤਰਾ ਤੋਂ ਬਾਅਦ ਨਿਊਯਾਰਕ ਪੁੱਜਣ ਦੀ ਉਮੀਦ ਹੈ। ਪਾਕਿਸਤਾਨ ਤੇ ਭਾਰਤ ਦੇ ਦੋਵੇਂ ਪ੍ਰਧਾਨ ਮੰਤਰੀ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦਾ ਸੰਬੋਧਨ ਕਰਨ ਵਾਲੇ ਹਨ। ਭਾਰਤ ਦੇ ਨਰਿੰਦਰ ਮੋਦੀ ਪਹਿਲਾਂ ਬੋਲਣਗੇ, ਜਦੋਂਕਿ ਖਾਨ ਬਾਅਦ ਦੁਪਹਿਰ ਭਾਸ਼ਣ ਦੇਣਗੇ। ਖਾਨ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਆਪਣੇ ਸੰਬੋਧਨ 'ਚ ਕਸ਼ਮੀਰ ਮੁੱਦੇ ਨੂੰ ਚੁੱਕਣਗੇ।


author

Baljit Singh

Content Editor

Related News