ਭਾਰਤ-ਅਮਰੀਕਾ ਦੀ ਭਾਈਵਾਲੀ ਵਧਾਉਣ ’ਚ ਸਟਾਰਟਅਪ ਦੀ ਅਹਿਮ ਭੂਮਿਕਾ : ਤਰਨਜੀਤ ਸਿੰਘ ਸੰਧੂ

Thursday, Sep 02, 2021 - 10:56 AM (IST)

ਭਾਰਤ-ਅਮਰੀਕਾ ਦੀ ਭਾਈਵਾਲੀ ਵਧਾਉਣ ’ਚ ਸਟਾਰਟਅਪ ਦੀ ਅਹਿਮ ਭੂਮਿਕਾ : ਤਰਨਜੀਤ ਸਿੰਘ ਸੰਧੂ

ਨਵੀਂ ਦਿੱਲੀ (ਵਿਸ਼ੇਸ਼)- ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤ ਵਿਚ ਸਟਾਰਟਅਪ ਤੰਤਰ ਵਿਚ ਮੌਕਾ ਅਤੇ ਭਾਰਤ-ਅਮਰੀਕਾ ਭਾਈਵਾਲੀ ਦੀ ਤੀਬਰਤਾ ਵਿਸ਼ੇ ’ਤੇ ਆਯੋਜਿਤ ਇਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ। ਵੈਬੀਨਾਰ ਤੋਂ ਬਾਅਦ ਸੰਧੂ ਨੇ ਟਵੀਟ ਕੀਤਾ ਕਿ ਇਹ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੀ ਸੋਚ ਦੀ ਤਾਕਤ ਹੈ। ਇਸ ਵੈਬੀਨਾਰ ਵਿਚ ਦੋਨੋਂ ਦੇਸ਼ਾਂ ਵਿਚ ਏਂਜਲ ਇਨਵੈਸਟਰਸ, ਵੈਂਚਰ ਕੈਪੀਟਲਿਸਟ ਸਮੇਤ 3000 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ। ਪ੍ਰੋਗਰਾਮ ਨੂੰ ਉਦਯੋਗ ਸੰਘਾਂ, ਹਿਊਸਟਨ ਵਿਚ ਭਾਰਤੀ ਵਪਾਰਕ ਦੂਤਘਰ, ਯੂ. ਐੱਸ. ਇੰਡੀਆ ਸਟ੍ਰੈਟਜਿਕ ਐਂਡ ਪਾਰਟਨਰਸ਼ਿੱਪ ਫੋਰਮ (ਯੂ. ਐੱਸ. ਆਈ. ਐੱਸ. ਪੀ. ਐੱਫ.) ਅਤੇ ਉਦਯੋਗ ਅਤੇ ਅੰਦਰੂਨੀ ਕਾਰੋਬਾਰ ਨੂੰ ਬੜ੍ਹਾਵਾ ਦੇਣ ਵਾਲੇ ਵਿਭਾਗ ਵੀ ਭਾਈਵਾਲੀ ਵਿਚ ਆਯੋਜਿਤ ਕੀਤਾ ਗਿਆ।

ਦੋਨੋਂ ਦੇਸ਼ਾਂ ਵਿਚ ਕਈ ਆਰਥਿਕ ਮੌਕੇ
ਸੰਧੂ ਨੇ ਕਿਹਾ ਕਿ ‘ਟੀਕਿਆਂ ਦੀ ਖੋਜ ਕਰ ਰਹੀ ਸਿਹਤ ਦੇਖਭਾਲ ਕੰਪਨੀਆਂ ਤੋਂ ਲੈ ਕੇ ਬਿਜਲੀ ਲਾਗਤ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਅਕਸ਼ੈ ਊਰਜਾ ਕੰਪਨੀਆਂ ਤੱਕ, ਵਿਦਿਆਰਥੀਆਂ ਲਈ ਆਨਲਾਈਨ ਸਿੱਖਿਆ ਦੇ ਖੇਤਰ ਵਿਚ ਕੰਮ ਕਰ ਰਹੇ ਸਿੱਖਿਆ ਸਟਾਰਟਅਪ ਸਮੇਤ ਉਨ੍ਹਾਂ ਲੱਖਾਂ ਲੋਕਾਂ ਲਈ ਡਰੋਨ, ਡਿਜੀਟਲ ਟੇਕ ਵਰਗੇ ਖੇਤਰ ਵਿਚ ਨਵੀਂ ਤਕਨੀਕ ਦੀ ਵਰਤੋਂ ਕਰਨ ਵਾਲੇ ਸਟਾਰਟਅਪ ਤੱਕ ਤੁਸੀਂ ਹਰ ਦਿਨ ਇਸ ਦਿਸ਼ਾ ਵਿਚ ਅੱਗੇ ਵਧ ਰਹੇ ਹੋ ਅਤੇ ਦੋਨੋਂ ਦੇਸ਼ਾਂ ਵਿਚ ਕਈ ਆਰਥਿਕ ਮੌਕੇ ਪੈਦਾ ਕਰ ਰਹੇ ਹੋ।

ਪੜ੍ਹੋ ਇਹ ਅਹਿਮ ਖਬਰ -ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ, ਤਾਈਵਾਨ ਨੂੰ ਚੀਨ ਤੋਂ ਮਿਲਣ ਲੱਗੀਆਂ ਗਿੱਦੜ ਭਬਕੀਆਂ

ਭਾਰਤ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅਪ
ਉਨ੍ਹਾਂ ਨੇ ਕਿਹਾ ਕਿ ਕੁਝ ਸਟਾਰਟਅਪ ਨੂੰ ਖੇਤੀ ਵਰਗੀ ਆਰਥਿਕਤਾ ਦੇ ਰਵਾਇਤੀ ਖੇਤਰ ਵਿਚ ਦੇਖਣਾ ਹੀ ਦਿਲਚਸਪ ਹੈ। ਯੂ. ਐੱਸ. ਆਈ. ਐੱਸ. ਪੀ. ਐੱਫ. ਦੇ ਪ੍ਰਧਾਨ ਮੁਕੇਸ਼ ਅਘੀ ਨੇ ਤਕਨਾਲੋਜੀ ਖੰਡ ਵਿਚ ਭਾਰਤ-ਅਮਰੀਕਾ ਭਾਈਵਾਲੀ ਦਾ ਨਿਰੀਖਣ ਕਰਦੇ ਹੋਏ ਕਿਹਾ ਕਿ ਭਾਰਤ ਅਤੇ ਅਮਰੀਕਾ ਸਟਾਰਟਅਪ ਅੰਤਰਦੇਸ਼ੀ ਪ੍ਰਤਿਭਾਵਾਂ ਨੂੰ ਰੱਖ ਰਹੇ ਹਨ। ਸੰਧੂ ਨੇ ਕਿਹਾ ਕਿ ਭਾਰਤ ਹੁਣ ਦੁਨੀਆ ਦਾ ਤੀਸਰਾ ਸਭ ਤੋਂ ਵੱਡਾ ਸਟਾਰਟਅਪ ਤੰਤਰ ਹੈ ਅਤੇ ਲਗਭਗ 90 ਅਰਬ ਅਮਰੀਕੀ ਡਾਲਰ ਦੀ ਲਾਗਤ ਵਾਲੇ 100 ਯੂਨੀਕਾਰਨ (ਇਕ ਅਰਬ ਡਾਲਰ ਦੀ ਪੂੰਜੀ ਤੱਕ ਪਹੁੰਚਣ ਵਾਲੇ ਸਟਾਰਅਪ) ਦਾ ਘਰ ਹੈ।
 


author

Vandana

Content Editor

Related News