Russia Ukraine War : 7 ਸਾਲਾ ਦੇ ਨਵੇਂ ਰਿਕਾਰਡ ''ਤੇ ਪਹੁੰਚਿਆ ਕੱਚਾ ਤੇਲ
Wednesday, Mar 02, 2022 - 12:41 AM (IST)
ਇੰਟਰਨੈਸ਼ਨਲ ਡੈਸਕ-ਰੂਸ ਦੇ ਯੂਕ੍ਰੇਨ 'ਤੇ ਤੇਜ਼ ਹੁੰਦੇ ਹਮਲੇ ਦਰਮਿਆਨ ਕੱਚੇ ਤੇਲ ਦੀ ਕੀਮਤ ਲਗਾਤਾਰ ਸੱਤਵੇਂ ਆਸਮਾਨ 'ਤੇ ਪਹੁੰਚਦੀ ਜਾ ਰਹੀ ਹੈ। ਮੰਗਲਵਾਰ ਨੂੰ ਕੱਚੇ ਤੇਲ ਦੀ ਕੀਮਤ 'ਚ 8 ਤੋਂ 9 ਫੀਸਦੀ ਦਾ ਉਛਾਲ ਆਇਆ। ਅਮਰੀਕੀ ਮਿਆਰੀ ਕੱਚੇ ਤੇਲ ਦੀ ਕੀਮਤ ਇਕ ਵਾਰ ਫਿਰ 100 ਡਾਲਰ ਪ੍ਰਤੀ ਬੈਰਲ ਨੂੰ ਪਾਰ ਹੋ ਗਈ ਹੈ। ਅਮਰੀਕੀ ਤੇਲ ਦੀ ਕੀਮਤ 11 ਫੀਸਦੀ ਵਧ ਕੇ 106 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਈ ਹੈ। ਇਹ 2014 ਤੋਂ ਬਾਅਦ ਤੋਂ ਸਭ ਤੋਂ ਉੱਚ ਪੱਧਰ ਹੈ। ਰਾਇਟਰਸ ਨੇ ਬਾਜ਼ਾਰ ਦੇ ਜਾਣਕਾਰਾਂ ਦੇ ਹਵਾਲੇ ਤੋਂ ਲਿਖਿਆ ਕਿ ਫਿਲਹਾਲ ਜੋ ਵੀ ਸਥਿਤੀ ਬਣੀ ਹੋਈ ਹੈ ਉਸ ਤੋਂ ਡਰ ਪੈਦਾ ਹੋ ਗਿਆ ਹੈ ਕਿ ਛੋਟੀ ਮਿਆਦ 'ਚ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਉੱਤੇ ਹੀ ਰਹਿਣਗੀਆਂ।
ਇਹ ਵੀ ਪੜ੍ਹੋ : ਗੂਗਲ ਸਮੇਤ ਵੱਡੀਆਂ ਕੰਪਨੀਆਂ ਨੇ ਰੂਸ ਦੀ ਸਰਕਾਰੀ ਮੀਡੀਆ 'ਤੇ ਕੱਸਿਆ ਸ਼ਿਕੰਜਾ
ਭਾਰਤ ਲਈ ਅਹਿਮ ਬ੍ਰੇਂਟ ਕੱਚਾ ਤੇਲ 7.85 ਡਾਲਰ ਪ੍ਰਤੀ ਬੈਰਲ ਵਧ ਕੇ 105.82 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਭਾਵ ਕਰੀਬ 8 ਫੀਸਦੀ ਦਾ ਵਾਧਾ ਹੋਇਆ। ਉਥੇ ਡਬਲਯੂ.ਟੀ.ਆਈ. ਕੱਚਾ ਤੇਲ 8.54 ਡਾਲਰ ਵਧਿਆ ਅਤੇ ਇਹ 104.26 ਡਾਲਰ ਤੱਕ ਪਹੁੰਚ ਗਿਆ। ਇਸ 'ਚ ਕਰੀਬ 9 ਫੀਸਦੀ ਦਾ ਵਾਧਾ ਹੋਇਆ। ਕੱਚੇ ਤੇਲ 'ਚ ਇਹ ਵਾਧਾ ਅੰਤਰਰਾਸ਼ਟਰੀ ਊਰਜਾ ਏਜੰਸੀ (ਆਈ.ਈ.ਏ.) ਦੇ ਉਸ ਫੈਸਲੇ ਦੇ ਬਾਵਜੂਦ ਦਿਖਾਈ ਦਿੱਤਾ, ਜਿਸ 'ਚ ਕਰੀਬ 60 ਮਿਲੀਅਨ ਬੈਰਲ ਕੱਚਾ ਤੇਲ ਰਣਨੀਤਕ ਰਿਜ਼ਰਵ ਭੰਡਾਰ ਤੋਂ ਕੱਢ ਕੇ ਬਾਜ਼ਾਰ 'ਚ ਲਿਆਉਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਯੂਕ੍ਰੇਨ 'ਚ ਜੰਗ ਦਰਮਿਆਨ ਤਾਈਵਾਨ 'ਤੇ ਚੜ੍ਹਿਆ ਪਾਰਾ, ਚੀਨ ਨੇ ਅਮਰੀਕਾ ਨੂੰ ਦਿੱਤੀ ਵੱਡੀ ਧਮਕੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ