ਕੈਨੇਡਾ ਵੱਸਦੇ ਪੰਜਾਬੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਛੱਡਣਾ ਪੈ ਸਕਦਾ ਹੈ ਮੁਲਕ

Saturday, Nov 09, 2024 - 12:52 PM (IST)

ਕੈਨੇਡਾ ਵੱਸਦੇ ਪੰਜਾਬੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਛੱਡਣਾ ਪੈ ਸਕਦਾ ਹੈ ਮੁਲਕ

ਇੰਟਰਨੈਸ਼ਨਲ ਡੈਸਕ- ਕੈਨੇਡਾ ਅਤੇ ਭਾਰਤ ਦਰਮਿਆਨ ਦੁਸ਼ਮਣੀ ਨੇ ਉਨ੍ਹਾਂ ਨੌਜਵਾਨਾਂ ਦੇ ਸੁਪਨੇ ਚੂਰ-ਚੂਰ ਕਰ ਦਿੱਤੇ ਹਨ ਜੋ ਬਿਹਤਰ ਸੰਭਾਵਨਾਵਾਂ ਅਤੇ ਉੱਚ ਸਿੱਖਿਆ ਲਈ ਕੈਨੇਡਾ ਪ੍ਰਵਾਸ ਕਰਨਾ ਚਾਹੁੰਦੇ ਸਨ। ਕੈਨੇਡਾ ਨੇ ਭਾਰਤੀਆਂ ਦੇ ਦਾਖਲੇ ਨੂੰ ਰੋਕਣ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕੀਤਾ ਹੈ। ਕੈਨੇਡਾ ਸਰਕਾਰ ਦੇ ਨਵੇਂ ਫ਼ੈਸਲੇ ਮੁਤਾਬਕ ਹੁਣ ਭਾਰਤੀਆਂ ਨੂੰ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਮਿਲੇਗਾ। ਨਵੇਂ ਨਿਯਮਾਂ ਤਹਿਤ ਹੁਣ ਸਿਰਫ਼ ਇੱਕ ਮਹੀਨੇ ਦਾ ਵਿਜ਼ਟਰ ਵੀਜ਼ਾ ਜਾਰੀ ਕੀਤਾ ਜਾਵੇਗਾ। ਇਸ ਬਦਲਾਅ ਤੋਂ ਬਾਅਦ ਕੈਨੇਡਾ 'ਚ ਰਹਿ ਰਹੇ 4.5 ਲੱਖ ਪੰਜਾਬੀਆਂ ਨੂੰ ਜਾਂ ਤਾਂ ਨਵਾਂ ਵੀਜ਼ਾ ਲੈਣਾ ਪਵੇਗਾ ਜਾਂ ਫਿਰ ਕੈਨੇਡਾ ਛੱਡਣਾ ਪਵੇਗਾ। 

ਇਹ ਵੀ ਪੜ੍ਹੋ: ਵੱਡੀ ਖ਼ਬਰ : ਰੇਲਵੇ ਸਟੇਸ਼ਨ 'ਤੇ ਧਮਾਕਾ, 20 ਲੋਕਾਂ ਦੀ ਮੌਤ

ਕੈਨੇਡਾ ਸਰਕਾਰ ਵੱਲੋਂ ਇਹ ਕਦਮ ਵੀਜ਼ਾ ਪ੍ਰਣਾਲੀ ਵਿੱਚ ਸਖ਼ਤ ਪ੍ਰਬੰਧਾਂ ਨੂੰ ਲਾਗੂ ਕਰਨ ਦੇ ਉਦੇਸ਼ ਨਾਲ ਚੁੱਕਿਆ ਗਿਆ ਹੈ, ਜਿਸ ਕਾਰਨ ਭਾਰਤੀ ਨਾਗਰਿਕਾਂ ਲਈ ਲੰਬੇ ਸਮੇਂ ਦੇ ਵੀਜ਼ੇ ਦੀ ਸਹੂਲਤ ਖ਼ਤਮ ਹੋ ਜਾਵੇਗੀ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬੀ ਭਾਈਚਾਰੇ ਦੇ ਲੋਕਾਂ 'ਤੇ ਪਵੇਗਾ, ਜੋ ਕੈਨੇਡਾ ਆਉਂਦੇ-ਜਾਂਦੇ ਰਹਿੰਦੇ ਹਨ। ਨਵੇਂ ਨਿਯਮ ਨੇ ਕੈਨੇਡਾ ਵਿੱਚ 10 ਲੱਖ ਲੋਕਾਂ ਨੂੰ ਮੁਸੀਬਤ ਵਿੱਚ ਪਾ ਦਿੱਤਾ ਹੈ, ਜੋ ਵਿਜ਼ਟਰ ਜਾਂ ਮਲਟੀਪਲ ਵੀਜ਼ਾ 'ਤੇ ਕੈਨੇਡਾ ਵਿੱਚ ਹਨ। ਇਨ੍ਹਾਂ ਵਿੱਚੋਂ 4.5 ਲੱਖ ਦੇ ਕਰੀਬ ਪੰਜਾਬ ਮੂਲ ਦੇ ਹਨ। ਕੈਨੇਡਾ ਸਥਿਤ ਲੇਖਕਾਂ ਅਤੇ ਮਾਹਿਰਾਂ ਨੇ ਵੀ ਇਨ੍ਹਾਂ ਤਬਦੀਲੀਆਂ 'ਤੇ ਪ੍ਰਤੀਕਿਰਿਆ ਦਿੱਤੀ ਹੈ। ਵੈਨਕੂਵਰ ਦੇ ਲੇਖਕ ਸੁਖਵਿੰਦਰ ਸਿੰਘ ਚੋਹਲਾ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਵਿੱਚ ਸੁਪਰ ਵੀਜ਼ਾ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਕਾਰਨ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ। ਸੁਪਰ ਵੀਜ਼ਾ ਉਹਨਾਂ ਮਾਪਿਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਦੇ ਬੱਚੇ ਕੈਨੇਡਾ ਦੇ ਸਥਾਈ ਨਿਵਾਸੀ ਜਾਂ ਨਾਗਰਿਕ ਹਨ।

ਇਹ ਵੀ ਪੜ੍ਹੋ: ਜਸਟਿਨ ਟਰੂਡੋ ਦਾ ਕਬੂਲਨਾਮਾ, ਕੈਨੇਡਾ 'ਚ ਮੌਜੂਦ ਹਨ ਖਾਲਿਸਤਾਨੀ ਸਮਰਥਕ

ਐਡਮਿੰਟਨ ਦੇ ਇਮੀਗ੍ਰੇਸ਼ਨ ਮਾਹਿਰ ਪਰਵਿੰਦਰ ਸਿੰਘ ਮੌਂਟ ਨੇ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਕੀਤੀ ਗਈ ਇਸ ਤਬਦੀਲੀ ਨਾਲ ਉਨ੍ਹਾਂ ਪਰਿਵਾਰਾਂ 'ਤੇ ਅਸਰ ਪਿਆ ਹੈ ਜੋ ਅਕਸਰ ਲੰਬੇ ਸਮੇਂ ਲਈ ਕੈਨੇਡਾ ਜਾਂਦੇ ਹਨ। ਕੈਨੇਡਾ 'ਚ 28 ਅਗਸਤ ਨੂੰ ਵਿਜ਼ਟਰ ਵੀਜ਼ੇ 'ਤੇ ਆਉਣ ਵਾਲੇ ਲੋਕਾਂ ਦੇ ਵਰਕ ਪਰਮਿਟ ਬੰਦ ਕਰ ਦਿੱਤੇ ਗਏ ਸਨ। ਪੰਜਾਬ ਤੋਂ ਹਰ ਸਾਲ ਡੇਢ ਲੱਖ ਬੱਚੇ ਪੜ੍ਹਾਈ ਲਈ ਆਉਂਦੇ ਹਨ, ਉਨ੍ਹਾਂ ਦੇ ਮਾਪੇ ਕਈ ਵਾਰ 6-6 ਮਹੀਨੇ ਕੈਨੇਡਾ ਰਹਿੰਦੇ ਸਨ, ਪਰ ਹੁਣ ਉਹ ਇਕ ਮਹੀਨੇ ਤੋਂ ਵੱਧ ਨਹੀਂ ਰਹਿ ਸਕਣਗੇ।

ਇਹ ਵੀ ਪੜ੍ਹੋ: ਕੀ ਟਰੰਪ ਤੇ ਮੋਦੀ 1 ਦਿਨ ’ਚ ਖ਼ਤਮ ਕਰਵਾ ਸਕਦੇ ਹਨ ਰੂਸ-ਯੂਕ੍ਰੇਨ ਯੁੱਧ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News