ਕੋਵਿਡ-19 : ਆਈ. ਐੱਮ. ਐੱਫ. ਨੇ ਨੇਪਾਲ ਨੂੰ 21.4 ਕਰੋੜ ਅਮਰੀਕੀ ਡਾਲਰ ਦੇਣ ਨੂੰ ਮਨਜ਼ੂਰੀ ਦਿੱਤੀ

Thursday, May 07, 2020 - 02:25 PM (IST)

ਕੋਵਿਡ-19 : ਆਈ. ਐੱਮ. ਐੱਫ. ਨੇ ਨੇਪਾਲ ਨੂੰ 21.4 ਕਰੋੜ ਅਮਰੀਕੀ ਡਾਲਰ ਦੇਣ ਨੂੰ ਮਨਜ਼ੂਰੀ ਦਿੱਤੀ

ਵਾਸ਼ਿੰਗਟਨ- ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਨੇ ਨੇਪਾਲ ਨੂੰ ਕੋਵਿਡ-19 ਕਾਰਨ ਪੈਦਾ ਹੋਈ ਬੁਰੀ ਸਥਿਤੀ ਮਗਰੋਂ ਤਤਕਾਲ ਭੁਗਤਾਨ ਦੀ ਨਕਦੀ ਦੀ ਜ਼ਰੂਰਤ ਨੂੰ ਪੂਰਾ ਕਰਨ ਅਤੇ ਵਿੱਤੀ ਸੰਕਟ ਦੂਰ ਕਰਨ ਵਿਚ ਮਦਦ ਲਈ 21.4 ਕਰੋੜ ਅਮਰੀਕੀ ਡਾਲਰ ਨੂੰ ਮਨਜ਼ੂਰੀ ਦਿੱਤੀ ਹੈ।
ਆਈ. ਐੱਮ. ਐੱਫ. ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਕਾਰਨ ਹੋਰ ਦੇਸ਼ਾਂ ਵਿਚ ਰਹਿ ਰਹੇ ਉਸ ਦੇ ਪ੍ਰਵਾਸੀ ਦੇਸ਼ ਵਿਚ ਪੈਸੇ ਭੇਜਣ ਤੋਂ ਅਸਮਰੱਥ ਹਨ। ਇਸ ਕਾਰਨ ਆਮਦਨ 'ਤੇ ਬੇਹੱਦ ਅਸਰ ਪਿਆ ਹੈ। ਸੈਲਾਨੀ ਅਤੇ ਘਰੇਲੂ ਗਤੀਵਿਧੀਆਂ ਪ੍ਰਭਾਵਿਤ ਹਨ। ਇਨ੍ਹਾਂ ਸਾਰੇ ਪ੍ਰਭਾਵਾਂ ਕਾਰਨ ਦੇਸ਼ ਦੀ ਘਰੇਲੂ ਉਤਪਾਦ ਵਾਧਾ ਦਰ ਕਮਜ਼ੋਰ ਪਵੇਗੀ ਅਤੇ ਭੁਗਤਾਨ ਸੰਤੁਲਨ ਅਤੇ ਵਿੱਤੀ ਸਥਿਤੀ 'ਤੇ ਅਸਰ ਹੋਵੇਗਾ।

ਆਈ. ਐੱਮ. ਐੱਫ. ਨੇ ਕਿਹਾ ਕਿ ਹਾਲੀਆ ਮਹੀਨਿਆਂ ਵਿਚ ਦੇਸ਼ ਤੋਂ ਬਾਹਰ ਦਰ ਕਮਜ਼ੋਰ ਪਵੇਗੀ ਅਤੇ ਭੁਗਤਾਨ ਸੰਤੁਲਨ ਅਤੇ ਵਿੱਤੀ ਸਥਿਤੀ 'ਤੇ ਅਸਰ ਪਵੇਗਾ। ਕੋਰੋਨਾ ਨਾਲ ਨਜਿੱਠਣ ਲਈ ਸਮਾਜਿਕ ਦੂਰੀ ਵਰਗੇ ਨਿਯਮਾਂ ਕਾਰਨ ਸੈਲਾਨੀਆਂ ਦੀ ਗਿਣਤੀ ਅਤੇ ਘਰੇਲੂ ਗਤੀਵਿਧੀਆਂ ਵਿਚ ਕਮੀ ਆਈ ਹੈ। ਸੰਸਥਾ ਨੇ ਕਿਹਾ ਕਿ ਨੇਪਾਲ ਦੀ ਤਤਕਾਲ ਪਹਿਲ ਲੋਕਾਂ ਦਾ ਜੀਵਨ ਬਚਾਉਣ ਅਤੇ ਆਰਥਿਕ ਪ੍ਰਭਾਵ ਨਾਲ ਨਜਿੱਠਣ ਦੀ ਹੈ।


author

Lalita Mam

Content Editor

Related News